ਪੁਲਿਸ ਨੇ ਜਨਤਾ ਦੇ ਨਾਮ ਸੰਦੇਸ ਜਾਰੀ ਕਰ ਨਸੇ ਤੋਂ ਬਾਹਰ ਨਿਕਲਣ ਲਈ ਨੋਜਵਾਨਾਂ ਨੂੰ ਕੀਤਾ ਜਾਗਰੁਕ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਪੰਜਾਬ ਪੁਲਿਸ ਵੱਲੋਂ ‘ਨਸ਼ਿਆਂ ਦੀ ਦੁਰਵਰਤੋਂ ਅਤੇ ਤਸਕਰੀ ਨੂੰ ਰੋਕਣ ਲਈ ਕੋਮਾਂਤਰੀ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈ ਕੁਮਾਰ ਡੀ.ਐਸ.ਪੀ. ਨਾਰਕੋਟਿਕ ਪਠਾਨਕੋਟ ਨੇ ਦੱਸਿਆ ਕਿ 26 ਜੂਨ ਦਾ ਦਿਹਾੜਾ ਨਸ਼ਿਆਂ ਦੀ ਦੁਰਵਰਤੋਂ ਅਤੇ ਤਸਕਰੀ ਨੂੰ ਰੋਕਣ ਲਈ ਕੋਮਾਂਤਰੀ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਉਪਰਾਲਾ ਹੈ ਕਿ ਜੋ ਲੋਕ ਨਸ਼ੇ ਦੇ ਆਦਿ ਹਨ ਉਹਨਾਂ ਲੋਕਾਂ ਨੂੰ ਜਾਗਰੁਕ ਕਰਕੇ ਨਸ਼ੇ ਦੀ ਲੱਤ ਤੋਂ ਬਾਹਰ ਕੱਢਿਆ ਜਾਵੇ। ਇਸ ਦੀ ਲੜੀ ਅਧੀਨ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ 26 ਜੂਨ ਤੋਂ ਜਿਲਾ ਪਠਾਨਕੋਟ ਵਿੱਚ ਨਸ਼ਿਆਂ ਖਿਲਾਫ ਇੱਕ ਮੁਹਿੰਮ ਦੀ ਸ਼ੂਰੂਆਤ ਕੀਤੀ ਗਈ ਹੈ ਜੋ ਪੂਰਾ ਹਫਤਾ ਜਾਰੀ ਰਹੇਗੀ। ਉਨਾਂ ਕਿਹਾ ਕਿ ਸਮਾਜ ਵਿੱਚ ਨਸ਼ਾ ਦਿਨ ਪ੍ਰਤੀਦਿਨ ਵੱਧ ਰਿਹਾ ਹੈ ਅਤੇ ਨੋਜਵਾਨ ਇਸ ਨਸ਼ੇ ਦੀ ਲੱਤ ਨੂੰ ਲਗਾ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਅਤੇ ਉਹਨਾਂ ਦਾ ਪਰਿਵਾਰ ਵੀ ਪ੍ਰਭਾਵਿਤ ਹੋ ਰਿਹਾ ਹੈ ।

Advertisements

ਉਹਨਾਂ ਕਿਹਾ ਕਿ ਨੋਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਹਨ ਅਤੇ ਭਿਆਨਕ ਬੀਮਾਰੀਆਂ ਉਹਨਾਂ ਨੂੰ ਘੇਰ ਲੈਂਦੀਆਂ ਹਨ। ਉਹਨਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਨਸ਼ੇ ਰੂਪੀ ਕੋਹੜ ਤੋਂ ਕਿਵੇ ਬਚਣਾ ਹੈ। ਉਹਨਾਂ ਕਿਹਾ ਕਿ ਅੱਜ ਤੋਂ ਇੱਕ ਹਫਤੇ ਲਈ ਨਸ਼ੇ ਦੇ ਖਿਲਾਫ ਪ੍ਰੋਗਰਾਮ ਚਲਾਏ ਜਾਣੇ ਹਨ। ਉਨਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਸਮਾਜ ਵਿੱਚ ਨਸ਼ਾ ਵੱਧ ਰਿਹਾ ਹੈ ਅਤੇ ਨੋਜਵਾਨ ਪੀੜੀ ਪਿਸ ਰਹੀ ਹੈ ਨਸ਼ੇ ਦੇ ਪਿੱਛੇ ਲੱਗ ਕੇ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਉਪਰਾਲਾ ਹੈ ਨਸ਼ੇ ਦੇ ਆਦੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਉਹ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਸਕਣ। ਉਹਨਾਂ ਕਿਹਾ ਕਿ ਕੋਈ ਵੀ ਨਸ਼ਾ ਲਗਾਉਂਣ ਦੀ ਲੱਤ ਬਹੁਤ ਆਸਾਨ ਹੈ ਅਤੇ ਇਸ ਆਦਤ ਲਈ ਸੋਸਾਇਟੀ ਵਿਸ਼ੇਸ ਭੁਮਿਕਾ ਨਿਭਾਉਂਦੀ ਹੈ। ਅਜਿਹੇ ਲੋਕ ਵੀ ਸਾਡੀ ਸੁਸਾਇਟੀ ਵਿੱਚ ਮਿਲਦੇ ਹਨ ਜੋ ਨਸ਼ਾ ਕਰਨ ਲਈ ਮਜਬੂਰ ਕਰਦੇ ਹਨ। ਨਸ਼ੇ ਦੇ ਆਦੀ ਕਰਨ ਦੇ ਲਈ ਇਨਾਂ ਲੋਕਾਂ ਵੱਲੋਂ ਵਿਅਕਤੀ ਨੂੰ ਤਰਾਂ ਤਰਾਂ ਦੀਆਂ ਗੱਲਾਂ ਬਣਾ ਕੇ ਨਸ਼ੇ ਦੇ ਫਾਇਦੇ ਦੱਸ ਕੇ ਨੋਜਵਾਨਾਂ ਦੀ ਜਿੰਦਗੀ ਬਰਬਾਦ ਕਰ ਰਹੇ ਹਨ। ਉਹਨਾ ਕਿਹਾ ਕਿ ਅਜਿਹੇ ਲੋਕ ਦੂਸਰੇ ਲੋਕਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਾ ਤਾਂ ਦੇ ਦਿੰਦੇ ਹਨ ਅਤੇ ਫਿਰ ਵਿਅਕਤੀ ਬਾਹਰ ਨਹੀਂ ਆ ਸਕਦਾ, ਪਹਿਲਾ ਫ੍ਰੀ ਵਿੱਚ ਅਤੇ ਫਿਰ ਨਸ਼ੇ ਦੀ ਪੂਰਤੀ ਲਈ ਪੈਸੇ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵਿਅਕਤੀ ਅਪਰਾਧਿਕ ਗਤੀਵਿਧੀਆਂ ਵੱਲ ਨੂੰ ਆਪਣਾ ਰੁਖ ਕਰ ਲੈਂਦਾ ਹੈ। ਉਹਨਾਂ ਕਿਹਾ ਕਿ ਇਸ ਬੀਮਾਰੀ ਨੂੰ ਹਾਸਲ ਕਰਨਾ ਆਸਾਨ ਹੈ ਕੂਝ ਲੋਕਾਂ ਦੀਆਂ ਗੱਲਾ ਵਿੱਚ ਆ ਕੇ ਬੰਦਾ ਨਸ਼ੇ ਦੀ ਲੱਤ ਲਗਾ ਤਾਂ ਲੈਂਦਾ ਹੈ ਪਰ ਇਸ ਤੋਂ ਬਾਹਰ ਨਿਕਲਣ ਲਈ ਬਹੁਤ ਜਿਆਦਾ ਆਤਮ ਵਿਸਵਾਸ ਦੀ ਲੋੜ ਹੁੰਦੀ ਹੈ ਪਰ ਜਦੋਂ ਤੱਕ ਨਸ਼ੇ ਦੀ ਲੱਤ ਲੱਗੇ ਵਿਅਕਤੀ ਨੂੰ ਸਮਝ ਆਂਉਂਦੀ ਹੈ ਤਾਂ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਨਸ਼ੇ ਦੇ ਆਦਿ ਲੋਕਾਂ ਤੋਂ ਹਰੇਕ ਵਿਅਕਤੀ, ਰਿਸਤੇਦਾਰ, ਚੰਗੇ ਲੋਕ ਵੀ ਦੂਰ ਹੁੰਦੇ ਜਾਂਦੇ ਹਨ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇੱਕ ਵੱਖਰਾ ਵਰਗ ਪੈਦਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸਰੀਰਿਕ ਤੋਰ ਤੇ ਵੀ ਵਿਅਕਤੀ ਕਮਜੋਰ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਆ ਕੇ ਵਿਅਕਤੀ ਨੂੰ ਘੇਰਾ ਪਾ ਲੈਂਦੀਆਂ ਹਨ ਅਤੇ ਕਈ ਵਾਰ ਜਿੰਦਗੀ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ।

 ਉਹਨਾਂ ਕਿਹਾ ਕਿ ਪੁਲਿਸ ਹਰੇਕ ਵਿਅਕਤੀ ਨੂੰ ਜੋ ਨਸ਼ੇ ਦਾ ਆਦਿ ਹੈ ਉਸ ਨੂੰ ਨਸ਼ੇ ਤੋਂ ਕੱਢਣ ਲਈ ਹਮੇਸ਼ਾ ਤਿਆਰ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਆਦਿ ਲੋਕ ਆਪਣੀ ਸੋਚ ਨੂੰ ਬਦਲ ਕੇ ਅੱਗੇ ਆਉਂਣ ਤਾਂ ਜੋ ਉਹਨਾਂ ਦੀ ਇਹ ਆਦਤ ਛੁਡਾਈ ਜਾ ਸਕੇ। ਉਹਨਾਂ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਉਸ ਲਈ ਬਹੁਤ ਜਿਆਦਾ ਪੈਸੇ ਦੀ ਲੋੜ ਹੁੰਦੀ ਹੈ ਅਤੇ ਵਿਅਕਤੀ ਇਸ ਨਰਕ ਭਰੀ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਪਰਾਧ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ। ਉਹਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਆਦੇਸਾਂ ਅਨੁਸਾਰ ਇੱਕ ਮਿਸ਼ਨ ਲੈ ਕੇ ਚਲਾਂਗੇ ਤਾਂ ਜੋ ਪੰਜਾਬ ਨੂੰ, ਜਿਲੇ ਨੂੰ ਨਸੇ ਤੋਂ ਮੁਕਤ ਕੀਤਾ ਜਾ ਸਕੇ। ਉਨਾਂ ਇਸ ਮੋਕੇ ਤੇ ਓਟ ਸੈਂਟਰ ਅਤੇ ਨਸਾ ਛੁਡਾਓ ਕੇਂਦਰਾਂ ਬਾਰੇ ਵੀ ਪੂਰਨ ਤੋਰ ਤੇ ਜਾਣਕਾਰੀ ਦਿੱਤੀ, ਤਾਂ ਜੋ ਨਸ਼ੇ ਦੇ ਆਦਿ ਨੋਜਵਾਨ ਨਸ਼ਾ ਛੱਡ ਕੇ ਇੱਕ ਵਧੀਆ ਜਿੰਦਗੀ ਜੀ ਸਕੇ। ਉਹਨਾਂ ਕਿਹਾ ਕਿ ਇੱਕ ਵਿਅਕਤੀ ਦੀ ਜਿੰਦਗੀ ਨੂੰ ਬਦਲਣਾ ਇੱਕ ਪੁਨ ਦਾ ਕੰਮ ਹੈ।

LEAVE A REPLY

Please enter your comment!
Please enter your name here