ਪਠਾਨਕੋਟ: 30 ਲੋੜਵੰਦ ਪਰਿਵਾਰਾਂ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ 5-5 ਮਰਲੇ ਪਲਾਟਾਂ ਦੀਆਂ ਵੰਡੀਆਂ ਸੰਨਦਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਅੱਜ ਜਿਲ੍ਹਾ ਪ੍ਰਸਾਸਨ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਮਹਾਤਮਾ ਗਾਂਧੀ ਸਰਵੱਤ ਵਿਕਾਸ ਯੋਜਨਾ ਅਧੀਨ ਇੱਕ ਵਿਸ਼ੇਸ ਸਮਾਰੋਹ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪਰਮਪਾਲ ਸਿੰਘ ਜਿਲ੍ਹਾ ਪੰਚਾਇਤ ਤੇ ਵਿਕਾਸ ਅਫਸ਼ਰ ਨੇ ਕੀਤੀ। ਸਮਾਰੋਹ ਵਿੱਚ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸੁਰੇਸ ਕੁਮਾਰ ਬੀ.ਡੀ.ਪੀ.ਓ. ਨਰੋਟ ਜੈਮਲ ਸਿੰਘ, ਵਿਜੈ ਕੁਮਾਰ ਬੀ.ਡੀ.ਪੀ.ਓ. ਘਰੋਟਾ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ। ਸਮਾਰੋਹ ਦੋਰਾਨ ਨਰੋਟ ਜੈਮਲ ਸਿੰਘ ਬਲਾਕ ਦੇ 21 ਪਰਿਵਾਰਾਂ, ਧਾਰਕਲ੍ਹਾਂ ਬਲਾਕ ਦੇ 7 ਪਰਿਵਾਰਾਂ ਅਤੇ ਘਰੋਟਾ ਬਲਾਕ ਦੇ 2 ਗਰੀਬ ਪਰਿਵਾਰ ਜੋ ਬੇਘਰ ਹਨ ਅਤੇ ਅਪਣਾ ਕੋਈ ਘਰ ਨਹੀਂ ਹੈ ਨੂੰ ਪੰਜ ਪੰਜ ਮਰਲੇ ਪਲਾਟ ਦੀਆਂ ਸੰਨਦਾਂ ਵੰਡੀਆਂ ਗਈਆਂ।

Advertisements

ਇਸ ਮੋਕੇ ਤੇ ਸੰਬੋਧਤ ਕਰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਜਦੋਂ ਦਾ ਬਣਿਆ ਹੋਇਆ ਹੈ ਉਸ ਸਮੇਂ ਤੋਂ ਇਹ ਪਹਿਲਾ ਉਪਰਾਲਾ ਹੈ ਜਿਲ੍ਹਾ ਪ੍ਰਸਾਸਨ ਦਾ ਕਿ ਪੰਜਾਬ ਸਰਕਾਰ ਦੀ ਯੋਜਨਾ ਦੇ ਅਨੁਸਾਰ ਅੱਜ ਤਿੰਨ ਬਲਾਕ ਨਰੋਟ ਜੈ੍ਰਮਲ ਸਿੰਘ, ਧਾਰਕਲ੍ਹਾ ਅਤੇ ਘਰੋਟਾ ਦੇ ਕਰੀਬ ਕੁੱਲ 30 ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟਾ ਦੀਆਂ ਸੰਨਦਾਂ ਵੰਡੀਆਂ ਗਈਆਂ ਹਨ। ੳਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਇਸ ਮੋਕੇ ਤੇ ਸੁਭਕਾਮਨਾਵਾਂ ਦਿੱਤੀਆਂ।

ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ ਅਤੇ ਜਿਲ੍ਹਾ ਪਠਾਨਕੋਟ ਵਿੱਚ ਕਾਂਗਰਸ ਸਰਕਾਰ ਵੱਲੋਂ ਇਹ ਪਹਿਲੀ ਵਾਰ ਗਰੀਬ ਬੇਘਰ ਲੋਕਾਂ ਨੂੰ ਪਲਾਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੇ ਲਾਭਪਾਤਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਯੋਜਨਾ ਦਾ ਲਾਭ ਉਠਾਉਂਦੇ ਹੋਏ ਮਕਾਨਾਂ ਦਾ ਨਿਰਮਾਣ ਵੀ ਕਰਨ। ਉਨ੍ਹਾਂ ਇਨ੍ਹਾਂ ਲਾਭਪਾਤਰੀ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ।

ਇਸ ਮੋਕੇ ਤੇ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਕਿਹਾ ਕਿ ਇਹ ਬੇਘਰ ਲੋਕਾਂ ਨੂੰ ਜੋ ਪਲਾਟ ਦਿੱਤੇ ਗਏ ਹਨ ਇਨ੍ਹਾਂ ਪਲਾਟਾਂ ਤੇ ਲਾਭਪਾਤਰੀ ਮਕਾਨ ਦੀ ਹੀ ਉਸਾਰੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਜਮੀਨ ਨੂੰ ਲਾਭਪਾਤਰੀ ਨਾ ਤਾਂ ਵੇਚ ਸਕਦਾ ਹੈ, ਨਾ ਹੀ ਖੇਤੀ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਉਪਯੋਗ ਵਿੱਚ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸਨ ਵੱਲੋਂ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਸੁਭਕਾਮਨਾਵਾਂ।

LEAVE A REPLY

Please enter your comment!
Please enter your name here