ਫੂਡ ਸੇਫਟੀ ਐਂਡ ਸਟੈਰਰਡ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਤਹਿਤ ਫੂਡ ਸੇਫਟੀ ਐਂਡ ਸਟੈਰਰਡ ਐਕਟ ਦੀ ਇਨ ਬਿੰਨ ਪਾਲਣਾ ਨੂੰ ਕਰਵਾਉਣ ਅਤੇ ਲੋਕਾਂ ਨੂੰ ਸਾਫ ਸੁਥਰਾ ਅਤੇ ਹਾਈਜੈਨਿਕ ਖਾਦ ਪਦਾਰਥ ਦੀ ਸਪਲਾਈ ਯਕੀਨੀ ਬਣਾਉਣ ਲਈ ਤੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋ ਚੱਬੇਵਾਲ ਖੇਤਰ ਦੀਆਂ ਕਰਿਆਨਾ ਦੁਕਾਨਾਂ ਤੇ ਚੈਕਿੰਗ ਕਰਕੇ 10 ਸੈਪਲ ਲੈ ਕੇ ਅਗਲੇਰੀ ਜਾਂਚ ਲਈ ਚੰਡੀਗੜ ਲੈਬ ਨੂੰ ਭੇਜ ਦਿੱਤੇ ਗਏ ਹਨ ।

Advertisements

ਇਹਨਾਂ ਸੈਪਲਾਂ ਵਿੱਚ 2 ਪਨੀਰ ਅਤੇ 3 ਦਾਂਲਾ , ਲਾਲ ਮਿਰਚ ਅਤੇ ਹੋਰ ਸੈਪਲ ਲਏ । ਇਸ ਮੋਕੇ ਹੋਰ ਜਾਣਕਾਰੀ ਦਿੰਦੇ ਹੋਏ ਸਿਹਤ ਅਫਸਰ ਨੇ ਦੱਸਿਆ ਕਿ ਚੈਕਿੰਗ ਦੋਰਾਨ ਕੁਝ ਦੁਕਾਨਦਾਰਾ ਵੱਲੋ ਫੂਡ ਸੇਫਟੀ ਐਂਡ ਸਟੈਰਰਡ ਐਕਟ ਰਜਿਸਟ੍ਰੇਸ਼ੇਨ ਨਹੀ ਕਰਵਾਈ ਗਈ  ਉਹਨਾਂ ਨੂੰ ਨੋਟਿਸ ਜਾਰੀ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ । ਉਹਨਾ ਦੱਸਿਆ ਕਿ ਜਿਲੇ ਵਿੱਚ ਖਾਦ ਪਦਾਰਥ ਦਾ ਕੰਮ ਕਰਨ ਵਾਲਿਆ , ਢਾਬਿਆ , ਹੋਟਲਾਂ ਹਲਵਾਈਆਂ , ਦੋਧੀਆ ਲਈ ਰਜਿਸੇਟ੍ਰਸ਼ਨ ਜਾਂ ਲਾਈਸੈਸ ਤੇ ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ ਹੈ ਅਤੇ ਜੇਕਰ ਕੋਈ ਇਸਦੀ ਪਾਲਣਾ ਨਹੀ ਕਰਦਾ ਤਾਂ ਉਸ ਨੂੰ ਵੱਡੀ ਪੱਧਰ ਤੇ ਜੁਰਮਾਨਾ ਅਤੇ ਉਸਦੇ ਕਾਰੋਬਾਰ ਨੂੰ ਸੀਲ ਕੀਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਜਿਥੇ ਵੀ ਖਾਦ ਪਦਾਰਥ ਬਣਾਦੇ ਜਾ ਵੇਚੇ ਜਾਦੇ ਹਨ ਉਹਨਾਂ ਦੇ ਕਰਮਚਾਰੀਆਂ ਦਾ ਸਾਲ ਵਿੱਚ ਇਕ ਵਾਰ ਮੈਡੀਕਲ ਫਿਟਨਿਸ ਦਾ ਸਰਟੀਫਕੇਟ ਤੋ ਇਲਾਵਾਂ ਉਸ ਜਗਾਂ ਦੀ ਸਾਫ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ ਅਤੇ ਮੂੰਹ ਤੇ ਮਾਸਿਕ , ਸਿਰ ਤੇ ਟੋਪੀ ਅਤੇ ਹੱਥਾ ਦਸਤਾਨੇ ਪਾਉਣ ਜਰੂਰੀ ਹਨ ।

ਉਹਨਾਂ ਜਿਲੇ ਵਿੱਚੇ ਰੇਹੜੀਆਂ ਵਾਲਿਆ ਨੂੰ ਹਦਾਇਤ ਕੀਤੀ ਕੋਵਿਡ ਦੀਆਂ ਹਦਾਇਤਾ ਦੀ ਪਾਲਣਾ ਨਾ ਕੀਤੀ , ਜੇਕਰ ਰੇਹੜੀ ਦੀ ਰਜਿਸਟ੍ਰੇਸ਼ਨ ਨਹੀ ਕਰਵਾਈ ਤਾ ਰੇਹੜੀਆ ਵੀ ਸਿਹਤ ਵਿਭਾਗ ਵੱਲੋ ਸੀਲ ਕਰ ਦਿੱਤੀਆ ਜਾਣਗੀਆਂ । ਇਸ ਮੋਕੇ ਉਹਨਾਂ ਨਾਲ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ , ਰਾਮ ਲੁਭਾਇਆ, ਨਸੀਬ ਚੰਦ ਤੇ ਅਸ਼ੋਕ ਕੁਮਾਰ ਵੀ ਹਾਜਰ ਸੀ ।  

LEAVE A REPLY

Please enter your comment!
Please enter your name here