15 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 520

ਹੁਸਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 767 ਵਿਆਕਤੀਆਂ ਦੇ ਸੈਂਪਲ ਲੈਣ ਨਾਲ ਅਤੇ ਲੈਬ ਤੋਂ 635 ਸੈਪਲਾਂ ਦੀ ਰਿਪੋਟ ਆਉਣ ਤੇ 15 ਪਾਜੇਟਿਵ ਮਰੀਜ ਹੋਰ ਆਉਣ ਨਾਲ ਪਾਜੇਟਿਵ ਮਰੀਜਾ ਦੀ ਗਿਣਤੀ 520 ਹੋ ਗਈ ਹੈ। ਜਿਲੇ ਦੇ  ਕੁੱਲ ਸੈਂਪਲਾਂ ਦੀ ਗਿਣਤੀ 26829 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 25357 ਸੈਂਪਲ  ਨੈਗਟਿਵ, ਜਦਕਿ 930 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 55 ਸੈਂਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 213 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 242 ਹੋ ਗਈ ਹੈ ।

Advertisements

ਇਹ ਜਾਣਕਾਰੀ ਦਿੰਦੇ ਹੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਬੁਢਾਬੜ ਬਲਾਕ ਨਾਲ ਸਬੰਧਿਤ 4, ਖੜਕਾਂ ਕੈਪ 1, ਟਾਂਡਾ 1, ਕੋਕਾ ਕੋਲਾ ਫੈਕਟਰੀ 1, ਕਮਾਹੀ ਦੇਵੀ 1, ਕਸਬਾ 1, ਪੰਡੋਰੀਕੱਦ 1, ਬਹਿਬਲ ਮੰਝ 2, ਹੁਸ਼ਿਆਰਪੁਰ  ਦਸਮੇਸ਼ ਨਗਰ ਨਾਲ 2 ਕੇਸ  ਰਿਪੋਟ ਹੋਏ ਹਨ। ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ, ਘਰ ਤੋਂ ਬਹਾਰ ਨਿਕਲਣ ਸਮੇਂ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here