ਹੁਸ਼ਿਆਰਪੁਰ ਦੇ 13 ਵਿਦਿਆਰਥੀ ਹਾਸਲ ਕਰਨਗੇ ਮੁੱਖ ਮੰਤਰੀ ਤੋਂ 5100-5100 ਰੁਪਏ ਦੀ ਸਨਮਾਨ ਰਾਸ਼ੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਹੋਣਹਾਰ ਬੱਚਿਆਂ ਨੂੰ ਦਿੱਤੇ ਜਾਣ ਵਾਲੀ 5100-5100 ਰੁਪਏ ਦੀ ਸਨਮਾਨ ਰਾਸ਼ੀ ਵਿੱਚ ਹੁਸ਼ਿਆਰਪੁਰ ਜ਼ਿਲੇ ਦੇ 13 ਵਿਦਿਆਰਥੀ ਸ਼ਾਮਲ ਹਨ, ਜਿਨਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਹੀ ਦੇਵੀ ਦੇ 5 ਵਿਦਿਆਰਥੀਆਂ ਸ਼ਾਮਲ ਹੈ, ਜਿਨਾਂ ਨੇ 98 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਕੇ ਇਸ ਸੂਚੀ ਵਿੱਚ ਅਪਣਾ ਨਾਮ ਦਰਜ਼ ਕਰਵਾਇਆ ਹੈ। ਨੀਮ ਪਹਾੜੀ ਇਲਾਕੇ ਚ ਪੈਂਦੇ ਔਖੇ ਰਾਹਾਂ ਦੇ ਬਾਵਜੂਦ ਇਸ ਸਕੂਲ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ।ਇਹ ਸਕੂਲ ਉਸ ਵੇਲੇ ਵੀ ਸੁਰਖੀਆਂ ਦਾ ਕੇਂਦਰ ਬਣਿਆ ਸੀ,ਜਦੋਂ ਇਸ ਸਕੂਲ ਦੀ ਵਰਖਾ ਰਾਣੀ ਯੂਥ ਐਕਸਚੇਂਜ ਪ੍ਰੋਗਰਾਮ ਜਪਾਨ ਲਈ ਚੁਣੀ ਗਈ ਸੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖੁਦ ਔਖੋ ਹਲਾਤਾਂ ਨਾਲ ਵੱਡੀ ਮੰਜ਼ਿਲ ਸਰ ਕਰਨ ਵਾਲੀ ਇਸ ਵਿਦਿਆਰਥਣ ਦੇ ਘਰ ਹੱਲਾਸ਼ੇਰੀ ਦੇਣ ਪਹੁੰਚੇ ਸਨ।

Advertisements

ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਸਰਕਾਰੀ ਸਕੂਲਾਂ ਦੇ 98 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਜ਼ਿਲਿਆਂ ਵਿੱਚ ਹੁਸ਼ਿਆਰਪੁਰ ਹੁਣ ਤੀਸਰੇ ਸਥਾਨ ਤੇ ਹੈ,ਪਰ ਜੇਕਰ ਇਸ ਜ਼ਿਲੇ ਦੇ ਕਿਸੇ ਇਕੋ ਸਕੂਲ ਦੇ ਵੱਧ ਵਿਦਿਆਰਥੀਆਂ ਦੀ ਗਿਣਤੀ ਮਿਣਤੀ ਕਰੀ ਜਾਵੇ ਤਾਂ ਕਮਾਹੀ ਦੇਵੀ ਸਕੂਲ ਜ਼ਿਲੇ ਚ ਪਹਿਲੇ ਸਥਾਨ ਤੇ ਆਉਂਦਾ ਹੈ,ਜਿਸ ਦੇ ਸਭ ਤੋਂ ਵੱਧ ਪੰਜ ਬੱਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਜਾਣ ਵਾਲੀ ਸਨਮਾਨ ਰਾਸ਼ੀ ਹਾਸਲ ਕਰਨਗੇ। ਇਸ ਸਕੂਲ ਦੇ ਨਾਨ ਮੈਡੀਕਲ ਨਾਲ ਸਬੰਧਤ ਵਿਦਿਆਰਥੀਆਂ ਰਿਸ਼ੀ ਮਹਿਤਾ ਨੇ 446/450 , ਸਾਹਿਲ ਨੇ 444/450 ,ਨਵਰਾਜ ਨੇ 442/450 ,ਰਿਤੀਕਾ ਕੁਮਾਰੀ ਨੇ 442/450 ਅਤੇ ਰਿਆ ਨੇ ਆਰਟਸ ਸਟਰੀਮ  ਵਿਚੋਂ 447/450 ਅੰਕ ਹਾਸਲ ਕੀਤੇ ਹਨ। ਇਸ ਵੱਡੀ ਪ੍ਰਾਪਤੀ ਤੋਂ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਅਤੇ ਸਟਾਫ਼ ਬਾਗੋਬਾਗ ਹਨ, ਕਿ ਸਿੱਖਿਆ ਵਿਭਾਗ ਦੀ ਮਿਸ਼ਨ ਸਤ ਪ੍ਰਤੀਸ਼ਤ ਦੀ ਮੁਹਿੰਮ ਨੂੰ ਰੰਗ ਭਾਗ ਲੱਗੇ ਹਨ ਅਤੇ ਸਮਾਰਟ ਪ੍ਰੈਜੈਕਟਰਾਂ ਰਾਹੀਂ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਪੜਾਈ ਨੂੰ ਬੂਰ ਪਿਆ ਹੈ।
     

ਹੁਸ਼ਿਆਰਪੁਰ ਦੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਲਦੇਵ ਰਾਜ ਵੀ ਬਾਰਵੀਂ ਦੇ ਆਏ ਨਤੀਜਿਆਂ ਤੋਂ ਖੁਸ਼ ਹੋਕੇ ਧਰਤੀ ਤੇ ਪੈਰ ਨੀ ਲਾ ਰਹੇ,ਉਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋ ਦਿੱਤੀ ਜਾਣ ਵਾਲੀ ਸਨਮਾਨ ਰਾਸ਼ੀ ਦੇ ਹੱਕਦਾਰ 13 ਵਿਦਿਆਰਥੀ ਬਣੇ ਹਨ, ਬਾਕੀ ਵਿਦਿਆਰਥੀਆਂ ਦੇ ਨਤੀਜਿਆਂ ਚ ਉਨਾਂ ਦੇ ਕਮਾਲ ਦੇ ਨੰਬਰ ਹਨ ,ਦਰਜ਼ਨਾਂ ਸਕੂਲਾਂ ਦੇ ਨਤੀਜੇ 100 ਫੀਸਦੀ ਹਨ। ਉਨਾਂ ਦੱਸਿਆ ਕਿ 13 ਵਿਦਿਆਰਥੀਆਂ ਚ ਕਮਾਹੀ ਦੇਵੀ ਸਕੂਲ ਦੇ ਪੰਜ ਵਿਦਿਆਰਥੀਆਂ ਤੋਂ ਇਲਾਵਾ ਪ੍ਰਵੀਨ ਕੌਰ ਗੌਰਮਿੰਟ ਗਰਲਜ਼ ਸਸਸ ਰੇਲਵੇ ਰੋਡ ਹੁਸ਼ਿਆਰਪੁਰ ਨੇ 448/450, ਤਮੰਨਾ ਗੌਰਮਿੰਟ ਗਰਲਜ਼ ਸਸਸ ਤਲਵਾੜਾ ਨੇ 445/450 ,ਇਸੇ ਸਕੂਲ ਦੀ ਕਵਿਤਾ ਰਾਣੀ ਨੇ 444/450, ਗੁਰਜੀਤ ਕੌਰ ਗੌਰਮਿੰਟ ਗਰਲਜ਼ ਸਸਸ ਦਸੂਹਾ ਨੇ
444/450 , ਸੁਖਪ੍ਰੀਤ ਸਿੰਘ ਸਸਸਸ ਝਿੰਗਰ ਨੇ 444/450,ਅਨਚਲ ਸਸਸਸ ਲੈਂਬਰਾਂ  ਨੇ 442/450,ਰੋਹਿਤ ਧੀਰ ਸਸਸਸ ਪੈਡੀ ਸੁਰੀਆ ਸਿੰਘ ਨੇ 441/450,ਸੂਚੀਨਾ ਕੌਰ ਡਾ ਅਮੀਰ ਸਿੰਘ ਕਾਲਕਟ ਮੈਮੋਰੀਅਲ ਗੌਰਮਿੰਟ ਗਰਲਜ਼ ਸਸਸ ਉਰਮੜ ਟਾਂਡਾ ਨੇ 441/450 ਅੰਕ ਪ੍ਰਾਪਤ ਕਰਕੇ ਅਪਣਾ ਨਾਮ ਸਨਮਾਨ ਰਾਸ਼ੀ ਚ ਸ਼ਾਮਲ ਕਰਵਾਇਆ।

LEAVE A REPLY

Please enter your comment!
Please enter your name here