ਅਪਡੇਟ: 18 ਕਰੋਨਾ ਪਾਜੇਟਿਵ ਮਰੀਜ ਮਿਲਣ ਨਾਲ ਮਰੀਜਾਂ ਦੀ ਗਿਣਤੀ 557 ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 354 ਵਿਆਕਤੀਆਂ ਦੇ ਸੈਪਲ ਲੈਣ  ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 28516 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 27129 ਸੈਪਲ  ਨੈਗਟਿਵ,  ਜਦ ਕਿ 817 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ । ਐਕਟਿਵਪੀਟ ਪ ਕੇਸਾ ਦੀ ਗਿਣਤੀ 96ਹੈ, ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 445 ਹੋ ਗਈ ਹੈ ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ , ਕਿ ਮੁਕੇਰੀਆਂ ਸਬ ਡਿਵੀਜਨ ਨਾਲ ਸਬੰਧਿਤ 5 , ਹੁਸ਼ਿਆਰਪੁਰ ਲੋਕਲ ਕ੍ਰਿਸ਼ਨਾ ਨਗਰ ਤੇ ਲਾਲੀ ਕਲੋਨੀ 2, ਖੜਕਾ ਕੈਪ 2, ਭੂਗਾਂ 1 , ਅਤੇ 1 ਕੇਸ ਬੁਢਾਬੜ ਬਲਾਕ ਨਾਲ ਸਬਧਿਤ ਹੈ  । ਜਿਲੇ ਦੇ ਦਸ਼ੂਹਾ ਸਬ ਡਿਵੀਜਨ ਨਾਲ ਸਬੰਧਿਤ 95 ਸਾਲਾ ਔਰਤ ਜੋ ਪਹਿਲਾ ਬੀਮਾਰੀ ਤੋ ਪੀੜਤ ਸੀ ਸਰਕਾਰੀ ਮੈਡੀਕਲ ਕਾਲਿਜ ਪਟਿਂਆਲਾ ਤੋ ਕਰੋਨਾ ਪਾਜੇਟਿਵ ਦੀ ਮੌਤ ਹੋਣ ਨਾਲ ਕੁੱਲ ਮੋਤਾਂ ਦੀ ਗਿਣਤੀ 17 ਹੋ ਗਈ ਹੈ ।  ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here