ਸੱਤਾਧਾਰੀਆਂ ਦੀ ਸ਼ਮੁਲੀਅਤ ਨਾਲ ਚਲ ਰਹੀਆਂ ਨੇ ਪੰਜਾਬ ਵਿਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਜੀ ਅਤੇ ਸਕੱਤਰ ਜਨਰਲ ਯੂਥ ਅਕਾਲੀ ਦਲ ਸਰਦਾਰ ਸਰਬਜੋਤ ਸਿੰਘ ਸਾਬੀ ਜੀ ਦੀ ਰਹਿਨੁਮਾਈ ਵਿੱਚ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਜਲੰਧਰ ਕੋਠੀ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।

Advertisements

ਇਸ ਮੋਕੇ ਬੰਟੀ ਰੋਮਾਣਾ ਤੇ ਸਰਬਜੋਤ ਸਾਬੀ ਨੇ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਸਬੋਧਨ ਕਰਦੀਆਂ ਕਿਹਾ ਕੇ ਕੱਲੇ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 70 ਤੋੰ ਵੱਧ ਮੌਤਾ ਹੋਇਆਂ ਨੇ ਤੇ ਇਹ ਸਬ ਦਾ ਜਿਮੇਵਾਰ ਓਥੇ ਦਾ ਐਮ ਐਲ ਏ ਰਮਨਜੀਤ ਸਿੰਘ ਸੀਕੀ ਹੈ ਕਿਓੰਕੀ ਓਹਦੀ ਸ਼ਮੁਲੀਅਤ ਨਾਲ ਹੀ ਓੁਸ ਇਲਾਕੇ ਵਿੱਚ ਸ਼ਰਾਬ ਕਾਰੋਬਾਰੀ ਧੜਲੇ ਨਾਲ ਨਕਲੀ ਸ਼ਰਾਬ ਬੇਚ ਰਹੇ ਨੇ ਅਤੇ ਕਾਂਗਰਸ ਇਹਨਾ ਨੂੰ ਬਚੋਣ ਲਈ ਪੂਰੀ ਵਾਹ ਲਾ ਰਹੀ ਆ। ਪਰ ਸ਼ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਪਰਿਵਾਰਾਂ ਨਾਲ ਮੋਡੇ ਨਾਲ ਮੋਡਾ ਜੋਰ ਕੇ ਨਾਲ ਖੜਾ ਆ ਤੇ ਇਹਨਾ ਪਰਿਵਾਰਾਂ ਨੂੰ ਜਦ ਤੱਕ ਇੰਸਾਫ ਨਹੀਂ ਮਿਲ ਜਾਂਦਾ ਓਦੋ ਤੱਕ ਸ਼੍ਰੋਮਣੀ ਅਕਾਲੀ ਦਲ ਮੁਹਰੇ ਹੋ ਕੇ ਇਹਨਾ ਦੀ ਲੜਾਈ ਲੜੂਗਾ।

ਇਸ ਧਰਨੇ ਵਿੱਚ ਹੁਸ਼ਿਆਰਪੁਰ ਤੋੰ ਸ ਰਣਧੀਰ ਸਿੰਘ ਭਾਰਜ ਦੀ ਅਗਵਾਈ ਵਿੱਚ ਯੂੱਥ ਅਕਾਲੀ ਦਲ ਦੇ ਵਰਕਰਾਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੋਕੇ ਸ ਬਲਰਾਜ ਸਿੰਘ ਚੋਹਾਨ, ਸ ਸਤਨਾਮ ਸਿੰਘ ਬੰਟੀ, ਸ ਹਰਜੀਤ ਸਿੰਘ ਮਠਾਰੂ, ਸ ਪਰਮਜੀਤ ਸਿੰਘ , ਸ ਸੁਖਜੀਤ ਸਿੰਘ ਪਰਮਾਰ, ਸ ਦਲਜਿੰਦਰ ਸਿੰਘ ਧਾਮੀ, ਹਰਜੋਤਪ੍ਰੀਤ ਸਿੰਘ , ਚੇਤਨ ਸਿੰਘ , ਹਰਮੀਤ ਸਿੰਘ, ਜੀਤੂ ਪਲਵਾਨ, ਮਹੇਸ਼ ਸਿੰਗਲਾ, ਦਿਲਪ੍ਰੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here