ਨਾਜਾਇਜ਼ ਸ਼ਰਾਬ ਕਾਰੋਬਾਰ ਦੇ ਮੁਕੰਮਲ ਖਾਤਮੇ ਲਈ ਜੰਗੀ ਪੱਧਰ ‘ਤੇ ਮੁਹਿੰਮ ਸ਼ੁਰੂ: ਅਪਨੀਤ ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿੱਢੀ ਮੁਹਿੰਮ ਤਹਿਤ ਜ਼ਿਲਾ ਹੁਸ਼ਿਆਰਪੁਰ ਵਿੱਚ ਛਾਪੇਮਾਰੀ ਤੇਜ ਕਰਦਿਆਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਆਪ੍ਰੇਸ਼ਨਾ ਦੌਰਾਨ ਭਾਰੀ ਮਾਤਰਾਂ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਜਬਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਲਾਕਡਾਊਨ ਤੋਂ ਬਾਅਦ ਹੁਣ ਤੱਕ 181 ਛਾਪੇਮਾਰੀਆਂ ਹੋ ਚੁੱਕੀਆਂ ਹਨ ਜਿਨਾਂ ਵਿੱਚ 5000 ਬੋਤਲਾਂ ਦੇਸੀ ਸ਼ਰਾਬ ਠੇਕੇ ਦੀ ਅਤੇ 13000 ਬੋਤਲਾਂ  ਅੰਗਰੇਜੀ ਸ਼ਰਾਬ ਬਰਾਮਦ ਕੀਤੀ।

Advertisements

ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਠੱਲਣ ਅਤੇ ਸਮੱਗਲਿੰਗ ਨਾਲ ਸਖ਼ਤੀ ਨਾਲ ਨਜਿੱਠਣ ਬਾਰੇ ਉਨਾਂ ਕਿਹਾ ਕਿ ਲਾਕਡਾਊਨ ਦੌਰਾਨ ਇਕੱਲੇ ਮੰਡ ਖੇਤਰ ਵਿੱਚ 25 ਛਾਪੇ ਮਾਰੇ ਗਏ ਹਨ ਜਿਨਾਂ ਵਿੱਚ 1,50,000 ਕਿੱਲੋਗ੍ਰਾਮ ਲਾਹਣ; 60 ਦੇ ਕਰੀਬ ਸ਼ਰਾਬ ਦੀਆਂ ਭੱਠੀਆਂ ਅਤੇ 21,50,000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਮੰਡ ਦੌਰਾਨ ਛਾਪਿਆਂ ਦੌਰਾਨ 2 ਇਨਾਮੀ  ਸਮੱਗਲਰ ਵੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਥਾਣਾ ਟਾਂਡਾ ਵਿੱਚ ਐਕਸਾਈਜ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ  ਟਾਂਡਾ ਕਸਬੇ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਲਗਾਤਾਰ ਆਬਕਾਰੀ ਅਧਿਕਾਰੀਆਂ ਵਲੋਂ ਪੜਤਾਲ ਜਾਰੀ ਹੈ ਅਤੇ ਹੁਣ ਤੱਕ ਇਸ ਪੜਤਾਲ ਵਿੱਚ 1000 ਬੋਤਲਾਂ ਨਾਜਾਇਜ਼ ਸ਼ਰਾਬ ਫੜੀ ਜਾ ਚੁੱਕੀ ਹੈ।

ਅਪਨੀਤ ਰਿਆਤ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਨੂੰ ਤਾੜਦਿਆਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਪੂਰੀ ਸਖ਼ਤੀ ਨਾਲ ਸਿੱਝਿਆ ਜਾਵੇਗਾ ਤਾਂ ਜੋ ਇਸ ਧੰਦੇ ਦਾ ਮੁਕੰਮਲ ਖਾਤਮਾ ਯਕੀਨੀ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਹੱਦਾਂ ‘ਤੇ ਪੂਰੀ ਚੈਕਿੰਗ ਜਾਰੀ ਹੈ ਅਤੇ ਮਾਨਸਰ ਕਸਬੇ ਤੋਂ ਲੈ ਕੇ ਗੜਸ਼ੰਕਰ ਬੀਨੇਵਾਲ ਤੱਕ ਹਿਮਾਚਲ ਪ੍ਰਦੇਸ਼ ਦੀ ਹੱਦ ‘ਤੇ ਵਿਸ਼ੇਸ਼ ਟੀਮਾਂ ਰਾਹੀਂ ਚੈਕਿੰਗ ਜਾਰੀ ਹੈ। ਉਨਾਂ ਕਿਹਾ ਕਿ ਸਮੱਗਲਿੰਗ ਨੂੰ ਹੋਰ ਅਸਰਦਾਰ  ਢੰਗ ਨਾਲ ਚੈਕ ਕਰਨ ਲਈ ਗੜਸ਼ੰਕਰ ਕਸਬੇ ਵਿੱਚ ਨੈਸ਼ਨਲ ਹਾਈਵੇਅ ‘ਤੇ ਪੱਕਾ ਨਾਕਾ ਲਾ ਦਿੱਤਾ ਗਿਆ ਹੈ ਤਾਂ ਜੋ ਇਸ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਇਸੇ ਦੌਰਾਨ ਜ਼ਿਲਾ ਪੁਲਿਸ ਵਲੋਂ 30 ਜੁਲਾਈ ਤੋਂ 6 ਅਗਸਤ ਤੱਕ ਐਕਸਾਈਜ ਐਕਟ ਤਹਿਤ ਕੀਤੀ ਕਾਰਵਾਈ ਵਿੱਚ ਹੁਣ ਤੱਕ 36 ਮਾਮਲੇ ਦਰਜ ਕਰਕੇ 32 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਪੁਲਿਸ ਵਲੋਂ 13,900 ਕਿੱਲੋ ਲਾਹਣ ਅਤੇ 324 ਲਿਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ।

LEAVE A REPLY

Please enter your comment!
Please enter your name here