ਸੂਬੇ ਭਰ ਵਿਚ ਚੈਕਿੰਗ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ ਕਰਵਾਏ ਨਸ਼ਟ: ਪੰਨੂ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਉਤਮ ਗੁਣਵੱਤਾ ਵਾਲੀਆਂ ਫਲ-ਸਬਜ਼ੀਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਗਾਤਾਰ ਮੰਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸਨ ਦੇ ਕਮਿਸ਼ਨਰ ਕੇਐਸ ਪੰਨੂ ਕਰਦਿਆਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 74 ਫਲ ਅਤੇ ਸਬਜੀ ਮੰਡੀਆਂ  ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ।ਇਸ ਚੈਕਿੰਗ ਵਿੱਚ ਜਿਲਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ , ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ । ਉਨਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਫਲ ਸਬਜੀਆਂ  ਨੂੰ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਾਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ । ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਵੜੇ ਗਏ ਜਿਨਾਂ ਨੂੰ ਮੌਕੇ ਤੋਂ ਜਬਤ ਕੀਤਾ ਗਿਆ ।

Advertisements

ਚੈਕਿੰਗ ਟੀਮਾਂ ਵੱਲੋਂ ਮੌਕੇ ਤੋਂ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ । ਪੜਤਾਲ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ, ਜੋਕਿ ਖਾਣ ਯੋਗ ਨਹੀਂ ਸਨ , ਨੂੰ ਮੌਕੇ ਤੇ ਨਸਟ ਕਰਵਾਇਆ ਗਿਆ । ਸ. ਪੰਨੂ ਨੇ ਦੱਸਿਆ ਕਿ ਇਸ ਵਿੱਚ ਮੁੱਖ ਤੌਰ ਤੇ ਮੁਕੇਰੀਆਂ ਵਿਖੇ 2.70 ਕੁਇੰਟਲ ਫਲ ਸਬਜੀਆਂ, ਗੜਸੰਕਰ ਵਿਖੇ 1.20 ਕੁਇੰਟਲ ਬੰਦ ਗੋਭੀ , ਟਮਾਟਰ, ਰੂਪਨਗਰ ਵਿਖੇ 1.05 ਕੁਇੰਟਲ ਵਲ ਸਬਜ਼ੀਆਂ , ਲੁਧਿਆਣਾ ਵਿਖੇ 3.20 ਕੁਇੰਟਲ ਫਲ, ਜਗਰਾਓਂ ਵਿਖੇ 2.10 ਕੁਇੰਟਲ ਸਬਜੀਆਂ, ਮਾਛੀਵਾੜਾ ਵਿਖੇ 1.60 ਕੁਇੰਟਲ ਸਬਜੀਆਂ , ਮੋਗਾ ਵਿਖੇ 2.00 ਕੁਇੰਟਲ ਫਲ , ਬਟਾਲਾ ਵਿਖੇ 1.25 ਕੁਇੰਟਲ ਫਲ ਸਬਜੀਆਂ, ਪਠਾਨਕੋਟ ਵਿਖੇ 1.95 ਕੁਇੰਟਲ ਫਲ ਸਬਜੀਆਂ , ਅਮ੍ਰਿਤਸਰ ਵਿਖੇ 1.32 ਕੁਇੰਟਲ ਫਲ ਸਬਜੀਆਂ , ਜਲੰਧਰ ਸ਼ਹਿਰ ਵਿਖੇ 1.20 ਕੁਇੰਟਲ ਕੇਲਾ , ਰਾਜਪੁਰਾ ਵਿਖੇ 2.32 ਕੁਇੰਟਲ ਸਬਜੀਆਂ , ਪਟਿਆਲਾ ਵਿਖੇ 2.50 ਕੁਇੰਟਲ ਫਲ ਸਬਜੀਆਂ , ਪਾਤੜਾਂ ਵਿਖੇ 17 ਕੁਇੰਟਲ ਫਲ ਸਬਜੀਆਂ , ਸੁਨਾਮ ਵਿਖੇ 1430 ਕੁਇੰਟਲ ਵਲ ਸਬਜੀਆਂ , ਸਮਾਣਾ ਵਿਖੇ 2.10 ਕੁਇੰਟਲ ਫਲ ਸਬਜ਼ੀਆਂ , ਬਰਨਾਲਾ ਵਿਖੇ 2.40 ਕੁਇੰਟਲ ਸਬਜੀਆਂ , ਸਰਹਿੰਦ ਵਿਖੇ 3.60 ਕੁਇੰਟਲ ਅੰਬ , ਬਠਿੰਡਾ ਵਿਖੇ 1.42 ਕੁਇੰਟਲ ਫਲ ਸਬਜੀਆਂ , ਰਾਮਪੁਰਾ ਫੂਲ ਵਿਖੇ 2.42 ਕੁਇੰਟਲ ਫਲ ਸਬਜੀਆਂ , ਫਰੀਦਕੋਟ ਵਿਖੇ 1 .39 ਕੁਇੰਟਲ ਫਲ ਸਬਜੀਆਂ , ਮਾਨਸਾ ਵਿਖੇ 2.2 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ । ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਹੜੀ ਫੜੀਆਂ ਵਾਲਿਆਂ ਪਾਸੋਂ 1,25 ਕੁਇੰਟਲ ਕੈਮੀਕਲ ਨਾਲ ਪਕਾਇਆ ਗਿਆ ਅੰਬ ਫੜਿਆ ਗਿਆ ਜੋ ਕਿ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ ।

LEAVE A REPLY

Please enter your comment!
Please enter your name here