‘ਬੇਟੀ ਬਚਾਓ, ਬੇਟੀ ਪੜਾਓ’ ਤਹਿਤ ਆਨਲਾਇਨ ਕੋਚਿੰਗ ਲਈ dpojalandhar0punjab.gov.in ‘ਤੇ ਭੇਜੇ ਜਾ ਸਕਦੇ ਹਨ ਬਿਨੈਪੱਤਰ

ਜਲੰਧਰ(ਦ ਸਟੈਲਰ ਨਿਊਜ਼)। ਜ਼ਿਲਾ ਪ੍ਰਸ਼ਾਸਨ ਵਲੋਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਯੋਗ ਵਿਦਿਆਰਥਣਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਆਨਲਾਇਨ ਕੋਚਿੰਗ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ 18 ਸਾਲ ਤੋਂ ਵੱਧ ਉਮਰ ਦੀਆਂ ਵਿਦਿਆਰਥਣਾਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਆਈ.ਏ.ਐਸ., ਪੀ.ਸੀ.ਐਸ., ਐਸ.ਐਸ.ਸੀ. ਅਤੇ ਬੈਂਕਿੰਗ ਖੇਤਰ ਵਿੱਚ ਪ੍ਰੋਬੈਸ਼ਨਰੀ ਅਫ਼ਸਰ ਅਤੇ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਮੁਫ਼ਤ ਆਨਲਾਇਨ ਕੋਚਿੰਗ ਦਿੱਤੀ ਜਾਵੇਗੀ। ਸ਼੍ਰੀ ਥੋਰੀ ਨੇ ਦੱਸਿਆ ਕਿ ਮੁਫ਼ਤ ਆਨਲਾਇਨ ਕੋਚਿੰਗ ਲਈ 30 ਅਗਸਤ 2020 ਤੱਕ  ਬਿਨੈਪੱਤਰ dpojalandhar0punjab.gov.in ‘ਤੇ ਈ-ਮੇਲ ਕੀਤੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਚਾਹਵਾਨ ਵਿਦਿਆਰਥਣਾਂ ਜ਼ਿਲਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਵਿਖੇ ਫੋਨ ਨੰ : 0181-2253285 ‘ਤੇ ਵੀ ਸੰਪਰਕ ਕਰ ਸਕਦੀਆਂ ਹਨ।

Advertisements

LEAVE A REPLY

Please enter your comment!
Please enter your name here