ਖੇਤੀ ਅਧਿਕਾਰੀਆਂ ਨੇ ਕੀਤਾ ਫਸਲਾਂ ਦਾ ਨਿਰੀਖਣ, ਕਿਸਾਨਾਂ ਨੂੰ ਮਿਸ਼ਨ ਫਤਿਹ ਪ੍ਰਤੀ ਕੀਤਾ ਜਾਗਰੁਕ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲੇ ਅੰਦਰ ਕਰੀਬ ਝੋਨੇ, ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਅਧੀਨ ਲਗਭੱਗ 26000 ਹੈਕਟੇਅਰ ਰਕਬੇ ਵਿੱਚ ਬਿਜਾਈ ਕੀਤੀ ਗਈ ਹੈ, ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ 927 ਹੈਕਟੇਅਰ ਹੋ ਗਿਆ ਹੈ। ਇਹ ਜਾਣਕਾਰੀ ਡਾ.ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫ਼ਸਰ, ਪਠਾਨਕੋਟ ਨੇ ਖੇਤੀਬਾੜੀ ਉਪ ਨਿਰੀਖਕ ਨਾਲ ਵੱਖ-ਵੱਖ ਪਿੰਡਾਂ ਐਮਾਂ ਗੁਜਰਾਂ, ਮਾਹੀਚੱਕ, ਕਟਾਰੂਚੱਕ, ਸਰਨਾ ਆਦਿ ਦਾ ਦੌਰਾ ਕਰਨ ਉਪਰੰਤ ਦਿੱਤੀ। ਇਸ ਮੋਕੇ ਤੇ ਉਨਾਂ ਨਾਲ ਸਰਕਲ ਮਲਿਕਪੁਰ ਦੇ ਇੰਚਾਰਜ ਗੁਰਦਿੱਤ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਸੁਭਾਸ਼ ਚੰਦਰ, ਖੇਤੀਬਾੜੀ ਵਿਸਥਾਰ ਅਫ਼ਸਰ ਨਰਿਪਜੀਤ ਸਿੰਘ ਆਦਿ ਸਾਮਲ ਸਨ।

Advertisements

ਇਸ ਮੋਕੇ ਤੇ ਉਨਾਂ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਮਾਸਕ ਪਾ ਕੇ ਰੱਖੋ, ਬਾਰ ਬਾਰ ਹੱਥਾਂ ਨੂੰ ਧੋਵੇ ਅਤੇ ਸਮਾਜਿੱਕ ਦੂਰੀ ਬਣਾਹੀ ਰੱਖੋਂ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਫਤਿਹ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਹਰਤਰਨਪਾਲ ਸਿੰਘ ਸੈਣੀ, ਮੁੱਖ ਖੇਤੀਬਾੜੀ ਅਫ਼ਸਰ,ਪਠਾਨਕੋਟ ਨੇ ਦੱਸਿਆ ਕਿ ਨਵੀਆਂ ਤਕਨੀਕਾਂ ਅਤੇ ਵਿਸ਼ਵ ਮਿਆਰੀ ਪੈਦਾਵਾਰ ਕਰਨ ਲਈ ਮਹਿਕਮੇਂ ਲਈ ਨਵੀਆਂ ਚੁਣੌਤੀਆਂ ਆ ਰਹੀਆਂ ਹਨ। ਉਨਾਂ ਦੱਸਿਆ ਕਿ ਝੋਨੇ, ਬਾਸਮਤੀ ਅਤੇ ਮੱਕੀ ਦੀ ਮਿਆਰੀ ਪੈਦਾਵਾਰ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲੇ ਅੰਦਰ ਬਲਾਕਾਂ, ਸਰਕਲਾਂ ਦੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕਿਸਾਨਾਂ ਦੇ ਵਟਸਐਪ ਗਰੁੱਪ ਬਣਾਏ ਗਏ ਹਨ। ਕਿਸਾਨਾਂ ਨਾਲ ਵਟਸਐਪ ਅਤੇ ਨਿੱਜੀ ਤੌਰ ਤੇ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਮਹਿਕਮੇਂ ਵੱਲੋਂ ਬਾਸਮਤੀ ਦੀ ਮਿਆਰੀ ਪੈਦਾਵਾਰ ਕਰਨ ਲਈ 9 ਕੀੜੇਮਾਰ ਦਵਾਈਆਂ ਤੇ ਰੋਕ ਲਗਾਈ ਗਈ ਹੈ ਤਾਂ ਜ਼ੋ ਵਿਸ਼ਵ ਮੰਡੀ ਵਿੱਚ ਬਾਸਮਤੀ ਦਾ ਵੱਧੀਆ ਮੁੱਲ ਪੈ ਸਕੇ ਅਤੇ ਕਿਸਾਨਾਂ ਨੂੰ ਬਾਸਮਤੀ ਦੀ ਵਧੀਆ ਕੀਮਤ ਮਿਲ ਸਕੇ। ਉਨਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਜ਼ਿਲੇ ਅੰਦਰ ਬਦਲਵਾਈ ਬਣੀ ਹੋਈ ਹੈ ਅਤੇ ਵਰਖਾਂ ਵੀ ਹੋ ਰਹੀ ਹੈ ਜੋ ਝੋਨੇ ਲਈ ਲਾਭਦਾਇਕ ਹੈ। ਉਨਾਂ ਦੱਸਿਆ ਕਿ ਝੋਨੇ ਦੀ ਫਸਲ ਦੇ ਤਣੇ ਦੁਆਲੇ ਝੂਲਸ ਰੋਗ, ਭੂਰੜ ਰੋਗ,ਭੂਰੇ ਧੱਬੇ ਅਤੇ ਝੂਠੀ ਕੰਗਿਆਰੀ ਆਦਿ ਬਿਮਾਰੀਆਂ ਆਉਂਦੀਆਂ ਹਨ।

ਇਹ ਬਿਮਾਰੀਆਂ ਯੂਰੀਆ ਦੀ ਜਿਆਦਾ ਵਰਤੋਂ ਕਰਕੇ ਅਤੇ ਮੌਸਮ ਵਿੱਚ ਜਿਆਦਾ ਸਿਲ ਹੋਣ ਕਰਕੇ ਆਉਂਦੀਆਂ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਝੋਨੇ ਦੇ ਖੇਤਾਂ ਵਿੱਚ ਪਾਣੀ ਨਾ ਖੜਾ ਰੱਖਣ ਅਤੇ ਪਹਿਲਾਂ ਪਾਣੀ ਨੂੰ ਸੁਕਾ ਕੇ ਅਗਲਾ ਪਾਣੀ ਲਗਾਉਣ। ਉਨਾਂ ਦੱਸਿਆ ਕਿ ਸਰਵੇ ਦੌਰਾਨ ਝੋਨੇ ਦੀ ਫਸਲ ਤੇ ਕੀੜਿਆਂ ਦਾ ਨਾਮਮਾਤਰ ਹਮਲਾ ਹੀ ਦੇਖਣ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਕਿਸਾਨ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਕਿਸੇ ਵੀ ਦਵਾਈ ਦੀ ਵਰਤੋਂ ਕਰਨ ਤੋਂ ਪਹਿਲਾਂ ਮਹਿਕਮੇਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਜਰੂਰ ਬਣਾਉਣ ਅਤੇ ਮਹਿਕਮੇਂ ਵੱਲੋਂ ਕੀਤੀ ਗਈ ਸਿਫਾਰਿਸ਼ ਦੀ ਹੀ ਦਵਾਈਆਂ ਦੀ ਵਰਤੋਂ ਕਰਨ। ਉਨਾਂ ਕਿਹਾ ਕਿ ਝੋਨੇ ਦੇ ਖੇਤਾਂ ਵਿੱਚ ਕੋਈ ਵੀ ਦਾਣੇਦਾਰ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ।

LEAVE A REPLY

Please enter your comment!
Please enter your name here