ਪੰਜਾਬ ਬਿਲਡਿੰਗ ਐਂਡ ਅੰਡਰ ਕੰਸਟਰਕਸ਼ਨ ਬੋਰਡ ਵਿਚ ਰਜਿਸਟਰਡ ਉਸਾਰੀ ਦੀਆਂ ਅਰਜੀਆਂ ਦੇ ਵਿਚਾਰ ਹਿੱਤ ਮੀਟਿੰਗ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਬਿਲਡਿੰਗ ਐਂਡ ਅੰਡਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਵਿਚ ਰਜਿਸਟਰਡ ਉਸਾਰੀ ਅਧੀਨ ਕੰਮ ਕਰਦੇ ਕਿਰਤੀਆਂ ਵਲੋਂ ਜਿਲਾ ਪਠਾਨਕੋਟ ਅਧੀਨ ਆਉਂਦੀ ਤਹਿਸੀਲ ਪਠਾਨਕੋਟ ਵਿਚ ਬੋਰਡ ਦੀਆਂ ਵੱਖ-ਵੱਖ ਸਕੀਮਾਂ ਤਹਿਤ ਅਪਲਾਈ ਕੀਤੀਆਂ ਗਈਆਂ ਅਰਜੀਆਂ ਪਾਸ ਕਰਨ ਹਿੱਤ ਚੇਅਰਮੈਨ ਗੁਰਸਿਮਰਨ ਸਿੰਘ ਢਿਲੋਂ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ, ਪਠਾਨਕੋਟ ਅਤੇ ਕੁੰਵਰ ਡਾਵਰ ਸਹਾਇਕ ਕਿਰਤ ਕਮਿਸਨਰ ਪਠਾਨਕੋਟ ਅਤ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਐਸ.ਡੀ.ਐਮ. ਦਫਤਰ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਕੀਤੀ ਗਈ।

Advertisements

ਮੀਟਿੰਗ ਵਿਚ ਉਸਾਰੀ ਕਿਰਤੀਆਂ ਵਲੋਂ ਅਪਲਾਈ ਕੀਤੀਆਂ ਗਈਆਂ 101 ਅਰਜੀਆਂ ਦੀ ਬਣਦੀ ਰਕਮ 1485320/- ਰੁਪਏ ਪਾਸ ਕੀਤੇ ਗਏ। ਮੀਟਿੰਗ ਵਿਚ ਹੋਰ ਵੱਖ-ਵੱਖ ਵਿਭਾਗਾਂ ਵਲੋਂ ਵੀ ਹਿੱਸਾ ਲਿਆ ਗਿਆ ਜਿਵੇਂ ਕਿ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ, ਮਿਊਸਪਲ ਕਾਰਪੋਰੇਸਨ ਪਠਾਨਕੋਟ, ਜਿਲਾ ਮਾਰਕਫੈਡ ਪਠਾਨਕੋਟ, ਐਕਸੀਅਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਪਵਾਨਕੋਟ, ਐਕਸੀਅਨ ਪੀ.ਐਸ.ਪੀ.ਸੀ.ਐਲ ਪਠਾਨਕੋਟ ਆਦਿ। ਇਸ ਮੀਟਿੰਗ ਦੌਰਾਨ ਕੁੰਵਰ ਡਾਵਰ, ਸਹਾਇਕ ਕਿਰਤ ਕਮਿਸ਼ਨਰ, ਪਠਾਨਕੋਟ ਵਲੋਂ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਤੋਂ ਹਾਜਰ ਹੋਏ। ਉਹਨਾਂ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਅਧੀਨ ਆਉਂਦੇ ਉਸਾਰੀ ਕਿਰਤੀਆਂ ਨੂੰ ਬੀ.ਓ.ਸੀ. ਬੋਰਡ ਵਿਚ ਬਤੋਰ ਲਾਭਪਾਤਰੀ ਰਜਿਸਟਰਡ ਕਰਵਾਉਣ ਤਾਂ ਜੋ ਕਿ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਨਾਂ ਕਿਰਤੀਆਂ ਨੂੰ ਵੀ ਮਿਲ ਸਕੇ।

ਉਨਾਂ ਇਹ ਵੀ ਦੱਸਿਆ ਕਿ ਕਿਹੜਾ-ਕਿਹੜਾ ਉਸਾਰੀ ਕਾਮਾ ਬਤੋਰ ਲਾਭਪਾਤਰੀ ਇਸ ਬੋਰਡ ਵਿਚ ਰਜਿਸਟਰਡ ਹੋ ਸਕਦਾ ਹੈ ਜਿਵੇਂ ਕਿ ਹਰ ਇਕ ਉਹ ਕਿਰਤੀਆ ਜੋ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜਦੂਰ, ਕਾਰਪੇਂਟਰ, ਪੇਂਟਰ, ਇਲੈਕਟ੍ਰਿਸਨ, ਪਲੰਬਰ, ਪੱਥਰ ਦੀ ਰਗੜਾਈ ਕਰਨ ਵਾਲਾ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਨ ਵਾਲੇ ਉਸਾਰੀ ਕੰਮ ਨਾਲ ਸਬੰਧਤ ਕਿਰਤੀ, ਭੱਠਿਆਂ ਤੇ ਪਥੇਰ ਕੱਚੀ ਇੱਟ ਦੀ ਭਰਾਈ ਵਾਲੇ, ਸੀਸੇ ਲਗਾਉਣ ਵਾਲੇ ਉਸਾਰੀ ਮਜਦੂਰ ਅਖਵਾਉਂਦੇ ਹਨ। ਉਸਾਰੀ ਕਿਰਤੀ ਨੂੰ ਰਜਿਸਟਰਡ ਹੋਣ ਵਾਸਤੇ ਉਮਰ 18 ਤੋਂ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਰਾਜ ਵਿਚ ਘੱਟ ਤੋਂ ਘੱਟ 90 ਦਿਨ ਬਤੋਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ। ਉਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਰਜਿਸਟਰਡ ਹੋਣ ਲਈ ਕਿਰਤੀ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਆਧਾਰ ਕਾਰਡ, ਆਪਣੇ ਬੈਂਕ ਖਾਤੇ ਦੀ ਕਾਪੀ, ਪਰਿਵਾਰਿਕ ਫੋਟੋ, 27 ਨੰਬਰ ਵਾਰਮ (ਸਵੈ ਘੋਸਨਾ ਪੱਤਰ), 29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੋਰ ਲਾਭਪਾਤਰੀ ਬੋਰਡ ਵਿਚ ਰਜਿਸਟਰਡ ਕਰਵਾ ਸਕਦਾ ਹੈ। ਜਿਸ ਲਈ ਕਿਰਤੀ ਨੂੰ 25/- ਰੁਪਏ ਇਕ ਵਾਰ ਰਜਿਸਟ੍ਰੇਸਨ ਫੀਸ ਅਤੇ 1(7 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 03 ਸਾਲ ਦਾ ਇਕੱਠਾ 30 ਰੁਪਏ (ਕੁੱਲ 385/- ਰੁਪਏ) ਅੰਸਦਾਨ ਸੇਵਾ ਕੇਂਦਰ ਵਿਚ ਹੀ ਜਮਾਂ ਕਰਵਾਉਣਾ ਪਏਗਾ।  

LEAVE A REPLY

Please enter your comment!
Please enter your name here