ਆਸ਼ਾ ਵਰਕਰਜ਼ ਵੱਲੋਂ ਆਪਣੀਆਂ ਮੰਗਾਂ ਸਬੰਧੀ ਐਸਐਮਓ ਨੂੰ ਸੌਂਪਿਆ ਗਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਆਸ਼ਾਂ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆੰ ਮੰਗਾਂ ਸਬੰਧੀ ਐਸਐਮਓ ਹਾਜ਼ੀਪੁਰ ਡਾ. ਬਲਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਕਿਹਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਸ਼ਾ ਵਰਕਰਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਜ਼ਿਰਕਯੋਗ ਹੈ ਕਿ ਕੌਵਿਡ ਮਹਾਂਮਾਰੀ ਦੌਰਾਨ ਆਸ਼ਾਂ ਵਰਕਰਾਂ ਵਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਫਰੰਟ ਲਾਈਨ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਡਿਉਟੀ ਨਿਭਾਉਂਦਿਆਂ ਆਸ਼ਾਂ ਵਰਕਰਾਂ ਨੂੰ ਬਹੁਤ ਸਾਰੀਆਂ ਵਿਭਾਗੀ ਅਤੇ ਸਮਾਜਿਕ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਮੁਸ਼ਿਕਲਾਂ ਨੂੰ ਫੌਰੀ ਤੌਰ ਤੇ ਹੱਲ ਕਰਨਾ ਬਹੁਤ ਹੀ ਜਰੂਰੀ ਹੈ, ਤਾਂ ਜੋ ਆਸ਼ਾਂ ਵਰਕਰਾਂ ਅਤੇ ਆਸ਼ਾਂ ਫੈਸਿਲੀਟੇਟਰਾਂ ਵਲੋਂ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਡਰ-ਭੈਅ ਦੇ ਨਿਭਾਇਆ ਜਾ ਸਕੇ।

Advertisements

ਆਸ਼ਾ ਵਰਕਰਾਂ ਵਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਜਲਦ ਤੋਂ ਜਲਦ ਮੀਟਿੰਗਾਂ ਦਾ ਸਮਾਂ ਦੇ ਕੇ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾ ਜੱਥੇਬੰਦੀ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਆਸ਼ਾਂ ਵਰਕਰਾਂ ਦੀਆਂ ਮੁੱਖ ਮੱਗਾਂ ਹਨ ਕਿ ਆਸ਼ਾ ਵਰਕਰਾਂ ਦੇ ਇੰਨਸੈਨਟਿਵ ਵਿੰਚ ਵਾਧਾ ਕੀਤਾ ਜਾਵੇ, ਆਸ਼ਾਂ ਵਰਕਰਾਂ ਘੱਟ-ਘੱਟ ਉਰਜਤ ਦੇ ਘੇਰੇ ਅੰਦਰ ਲਿਆਂ ਕੇ 10000 ਰੁਪਏ ਮਹੀਨਾ ਦਿੱਤਾ ਜਾਵੇ ਅਤੇ ਜਦੋਂ ਤੱਕ ਇਹ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਹਰਿਆਣਾ ਪੈਟਰਨ ਤੇ ਇੰਨਸੈਨਟਿਵ ਤੋਂ ਇਲਾਵਾ 4000 ਰੁਪਏ ਮਹੀਨਾ ਮਾਣ-ਭੱਤਾ ਦਿੱਤਾ ਜਾਵੇ, ਆਸ਼ਾਂ ਫੈਸਿਲੀਟੇਟਰਾਂ ਨੂੰ ਹਰ ਮਹੀਨੇ 10000 ਰੁਪਏ ਮਾਣ ਭੱਤਾ ਅਤੇ ਹਰੇਕ ਟੂਰ ਦਾ 300 ਰੁਪਏ ਦਿੱਤਾ ਜਾਵੇ,  ਪੰਜਾਬ ਸਰਕਾਰ ਵਲੋਂ ਆਸ਼ਾਂ ਵਰਕਰਾਂ ਨੂੰ 1500 ਰੁਪਏ ਕਰੋਨਾ ਸਪੈਸ਼ਲ ਮਾਣ ਭੱਤਾ ਮੁੜ ਚਾਲੂ ਕੀਤਾ ਜਾਵੇ, ਕਰੋਨਾ ਦੌਰਾਨ ਆਪਣੀ ਜਾਣ ਜੋਖਿਮ ਵਿੱਚ ਪਾ ਕੇ ਸੇਵਾ ਨਿਭਾਅ ਰਹੀਆਂ ਆਸ਼ਾਂ ਵਰਕਰਾਂ ਵਿੱਰੁਧ ਇੱਕ ਨਿੱਜੀ ਚੈਨਲ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੇ ਦੋਸ਼ੀ ਚੈਨਲ ਅਤੇ ਪੱਤਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਆਸ਼ਾਂ ਵਰਕਰਾਂ ਨੂੰ ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਸਮੇਂ ਸਿਰ ਦਿੱਤੀਆਂ ਜਾਣ, ਆਸ਼ਾਂ ਵਰਕਰਾਂ ਨੂੰ ਹਰ ਮੀਟਿੰਗ ਵਿੱਚ ਆਉਣ ਦਾ ਸਫਰੀ ਭੱਤਾ ਦਿੱਤਾ ਜਾਵੇ ਆਦਿ ਵਿਸ਼ੇਸ਼ ਮੰਗਾਂ ਸਨ।

LEAVE A REPLY

Please enter your comment!
Please enter your name here