25 ਸਤੰਬਰ ਨੂੰ ਕਿਸਾਨ ਜੱਥੇਬੰਦਿਆਂ ਵਲੋਂ ਵੱਖ-ਵੱਖ ਸਥਾਨਾਂ ਤੇ ਕੀਤੇ ਜਾਣਗੇ ਰੋਸ਼ ਪ੍ਰਦਰਸ਼ਨ: ਅਜੈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੇਂਦਰ ਸਰਾਕਰ ਵੱਲੋਂ ਲੋਕਸਭਾ ਅਤੇ ਰਾਜਸਭਾ ਦੀ ਮਰਯਾਦਾ ਨੂੰ ਭੰਗ ਕਰਦੇ ਹੋਏ ਧੱਕੇ ਸ਼ਾਹੀ ਕਰਦਿਆਂ ਖੇਤੀ ਨਾਲ ਸਬੰਧਿਤ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋ ਕੀਤੇ ਜਾ ਰਹੇ ਸਘੰਰਸ਼ ਦਾ ਸਮੱਰਥਨ ਕਰਦਿਆਂ ਪੇਂਡੂ ਹੈਲਥ ਫਾਰਮੇਸੀ ਅਫਸਰਾ ਵੱਲੋ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋ ਸੂਬੇ ਅੰਦਰ ਵੱਖ-ਵੱਖ ਸਥਾਨਾਂ ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪੇਂਡੂ ਹੈਲਥ ਫਾਰਮੇਸੀ ਅਫਸਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋ ਝੰਡੀਆਂ ਅਤੇ ਬੈਨਰ ਸਹਿਤ ਭਾਰੀ ਸਮੂਲੀਅਤ ਕੀਤੀ ਜਾਵੇਗੀ ਅਤੇ ਜਿਥੇ ਤੱਕ ਸੰਭਵ ਹੋ ਸਕੇ ਭੁੱਖ ਹੜਤਾਲੀ ਕੈਂਪਾ ਵਿੱਚ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆ ਰੋਸ ਰੈਲੀਆਂ ਕੀਤੀਆ ਜਾਣਗੀਆਂ ।

Advertisements

ਇਸ ਮੋਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਸ਼ਰਮਾਂ ਨੇ ਦੱਸਿਆ ਕਿ ਜੇਕਰ ਹੁਣ ਇਸ ਬਿੱਲ ਦਾ ਵਿਰੋਧ ਨਾ ਕੀਤਾ ਤਾਂ ਆਉਂਣ ਵਾਲਾ ਸਮਾਂ ਹੋਰ ਜਿਆਦਾ ਭਿਆਨਿਕ ਹੋਵੇਗਾ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਰਾ ਕੁਝ ਸਰਮਾਏਦਾਰਾ ਨੂੰ ਵੇਚ ਦੇਣਾ ਚਹਉਦੀ ਹੈ ਜਿਸ ਕਰਕੇ ਕਿ ਦੇਸ਼ ਵਿੱਚ ਬੇਰੁਜਗਾਰੀ, ਭੁੱਖਮਰੀ, ਦਿਨੋ-ਦਿਨ ਵੱਧ ਰਹੀ ਹੈ। ਦੇਸ਼ ਦੇ ਪਬਲਿਕ ਸੈਕਟਰ ਪ੍ਰਾਈਵੇਟ ਕੰਪਨੀਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ । ਇਸ ਕਰਕੇ ਦੇਸ਼ ਗੁਲਾਮੀ ਵੱਲ ਵੱਧ ਰਿਹਾ ਹੈ। ਉਹਨਾਂ ਜਿਲੇ ਦੇ ਸਮੂਹ ਰੂਰਲ ਫਾਰਮੇਸੀ ਅਫਸਰਾ ਨੂੰ ਅਪੀਲ ਕੀਤੀ ਕਿ ਜਿਥੇ ਵੀ ਕਿਸਾਨ ਵੱਲੋ ਸੰਘਰਸ਼ ਕੀਤਾ ਜਾ ਰਿਹਾ, ਉਥੇ ਉਹਨਾਂ ਦਾ ਸਮੱਰਥਨ ਕੀਤਾ ਜਾਵੇ ਤਾਂ ਜੋ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆ ਨੂੰ ਨੱਥ ਪਾਈ ਜਾ ਸਕੇ।

LEAVE A REPLY

Please enter your comment!
Please enter your name here