ਵਿਧਾਇਕ ਅਮਿਤ ਵਿੱਜ ਨੇ ਸਿਵਲ ਹਸਪਤਾਲ ਨੂੰ ਭੇਂਟ ਕੀਤੀਆਂ 500 ਕਰੋਨਾ ਫਤਿਹ ਕਿੱਟਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੋਚ ਨੂੰ ਸਲਾਮ ਹੈ ਕਿ ਜਦੋਂ ਦੀ ਕਰੋਨਾ ਮਹਾਂਮਾਰੀ ਪੰਜਾਬ ਅੰਦਰ ਆਈ ਹੈ ਉਨਾਂ ਵੱਲੋਂ ਹਰੇਕ ਮੋਕੇ ਲਈ ਉਚਿੱਤ ਕਦਮ ਚੁੱਕੇ ਜਾ ਰਹੇ ਹਨ, ਹੁਣ ਵੀ ਉਨਾਂ ਵੱਲੋਂ ਯੋਗ ਕਦਮ ਚੁੱਕਦਿਆਂ, ਕਰੋਨਾ ਬੀਮਾਰੀ ਦੀ ਮੋਜੂਦਾ ਸਥਿਤੀ ਨੂੰ ਦੇਖਦਿਆਂ ਅਤੇ ਜਰੂਰਤਮੰਦ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਕਰੋਨਾ ਫਤਿਹ ਕਿੱਟਾਂ ਬਣਾਈਆਂ ਹਨ ਜੋ ਜਰੂਰਤਮੰਦ ਲੋਕ ਕਰੋਨਾ ਪਾਜੀਟਿਵ ਹਨ ਉਨਾਂ ਨੂੰ ਵੰਡੀਆਂ ਜਾਣੀਆਂ ਹਨ। ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਵਲ ਹਸਪਤਾਲ ਵਿੱਚ ਸਿਵਲ ਹਸਪਤਾਲ ਪਠਾਨਕੋਟ ਨੂੰ ਕਰੋਨਾ ਮਰੀਜਾਂ ਲਈ ਕਰੋਨਾ ਫਤਿਹ ਕਿੱਟਾਂ ਭੇਂਟ ਕਰਦਿਆਂ ਕੀਤਾ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਗੋਰਵ ਬਡੈਹਰਾ, ਪੰਨਾ ਲਾਲ ਭਾਟੀਆ, ਜੋਗਿੰਦਰ ਪਹਿਲਵਾਨ, ਰਾਜ ਕੁਮਾਰ ਕਾਕਾ ਅਤੇ ਹੋਰ ਪਾਰਟੀ ਕਾਰਜਕਰਤਾ ਅਤੇ ਸਿਵਲ ਹਸਪਤਾਲ ਦਾ ਸਟਾਫ ਹਾਜ਼ਰ ਸੀ। ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਫਤਿਹ ਕਿੱਟਾਂ ਉਨਾਂ ਪਰਿਵਾਰਾਂ ਲਈ ਹੈ ਜੋ ਆਈਸੋਲੇਸ਼ਨ ਸੈਂਟਰ ਅੰਦਰ ਸੁਵਿਧਾ ਨਹੀਂ ਲੈ ਸਕਦੇ ਉਨਾਂ ਲਈ ਘਰਾਂ ਅੰਦਰ ਹੀ ਇਹ ਸੁਵਿਧਾ ਦੇਣ ਦੇ ਉਦੇਸ਼ ਨਾਲ ਕਰੋਨਾ ਫਤਿਹ ਕਿੱਟਾਂ ਤਿਆਰ ਕਰਵਾਈਆਂ ਗਈਆ ਹਨ। ਸਿਵਲ ਹਸਪਤਾਲ ਬਣਾਈ ਕਮੇਟੀ ਦੁਆਰਾ ਜਰੂਰਤਮੰਦ ਲੋਕਾਂ ਤੱਕ ਇਹ ਕਰੋਨਾ ਫਤਿਹ ਕਿੱਟਾਂ ਪਹੁੰਚਾਈਆਂ ਜਾਣਗੀਆਂ।  ਉਨਾਂ ਕਿਹਾ ਕਿ ਪਹਿਲਾ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਘੋਸਣਾ ਕੀਤੀ ਗਈ ਸੀ ਕਿ ਜਿਨਾਂ ਮਜਦੂਰਾਂ ਦੇ ਲੈਬਰ ਕਾਰਡ ਬਣੇ ਹੋਏ ਹਨ ਉਨਾਂ ਨੂੰ ਵੀ 1500 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਨਾਂ ਮਜਦੂਰਾਂ ਨੂੰ ਘਰਾਂ ਅੰਦਰ ਕੋਰਿਨਟਾਈਨ ਕੀਤਾ ਗਿਆ ਹੈ ਉਹ ਅਪਣੇ ਘਰ•ਾਂ ਅੰਦਰ ਰਹਿ ਕੇ ਅਪਣੇ ਬੱਚਿਆਂ ਨੂੰ ਖਾਣਾ ਖਿਲਾ ਸਕਣਗੇ ਤਾਂ ਜੋ ਉਨਾਂ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਉਹਨਾਂ ਕਿਹਾ ਕਿ ਹੁਣ ਜੋ ਕਰੋਨਾ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਉਸ ਵਿੱਚ ਕਰੀਬ 18 ਚੀਜਾਂ ਸਾਮਲ ਹਨ।

ਜਿਸ ਵਿੱਚ ਪਲਸ ਅੋਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਹੈਂਡਸੈਨੀਟਾਈਜਰ, ਗਲੋਏ ਟੈਬਲਟ, ਵਿਟਾਮਿਨ, ਮਲਟੀਵਿਟਾਮਿਨ, ਕਫਸਿਰਪ, ਮਾਸਕ  ਆਦਿ ਹੋਰ ਪੋਡਕਟ ਸਾਮਲ ਹਨ । ਇਹ ਕਿੱਟਾਂ ਘਰ ਅੰਦਰ ਰੱਖਣੀਆਂ ਜਰੂਰੀ ਹਨ ਅਤੇ ਜੋ ਘਰ ਆਈਸੋਲੇਟਿਡ ਹਨ ਉਨਾਂ ਨੂੰ ਦਿੱਤੀਆਂ ਜਾ ਰਹੀਆ ਹਨ। ਉਨਾਂ ਜਿਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਲੋਕਾਂ ਨੂੰ ਚਾਹੀਦਾ ਹੈ ਕਿ ਘਰ ਅੰਦਰ ਉਨੀ ਦੇਰ ਤੱਕ ਹੀ ਆਈਸੋਲੇਸ਼ਨ ਰਹੋ ਜਦੋਂ ਤੱਕ ਜਰੂਰੀ ਹੈ ਅਤੇ ਜਦੋਂ ਸਥਿਤੀ ਅਜਿਹੀ ਹੋਵੇ ਕਿ ਉਸ ਦਾ ਇਲਾਜ ਆਈਸੋਲੇਸ਼ਨ ਹਸਪਤਾਲਾਂ ਅੰਦਰ ਹੀ ਹੋ ਸਕਦਾ ਹੈ ਤਾਂ ਗੁਰੇਜ ਨਾ ਕਰੋ। ਉਹਨਾਂ ਸਥਿਤੀਆਂ ਅੰਦਰ ਆਪ ਦਾ ਇਲਾਜ ਆਈਸੋਲੇਸ਼ਨ ਸੈਂਟਰ ਜਾਂ ਹਸਪਤਾਲ ਵਿਖੇ ਹੀ ਕੀਤਾ ਜਾਣਾ ਹੈ ਜਿਲਾ ਪਠਾਨਕੋਟ ਅੰਦਰ ਚਿੰਤਪੂਰਨੀ ਮੈਡੀਕਲ ਕਾਲਜ ਨੂੰ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਉੱਥੇ ਕਰੋਨਾ ਪਾਜੀਟਿਵ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ ਹੈ ਲੋਕਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੁਕ ਕਰਨਾ ਕਿ ਉਹ ਲੋਕ ਕਰੋਨਾ ਲੱਛਣ ਹੋਣ ਤੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਕਰ ਸਕਣ ਅਤੇ ਕਰੋਨਾ ਟੈਸਟ ਕਰਵਾਉਂਣ ਤਾਂ ਜੋ ਕਰੋਨਾ ਮਹਾਂਮਾਰੀ ਨੂੰ ਖਤਮ ਕਰਕੇ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾਵੇ ਅਤੇ ਸਰਕਾਰ ਦਾ ਮਿਸ਼ਨ ਫਤਿਹ ਕਾਮਯਾਬ ਹੋ ਸਕੇ।

LEAVE A REPLY

Please enter your comment!
Please enter your name here