‘ਕਿਸਾਨ ਮਾਰਚ’ ਕਰਕੇ ਅਕਾਲੀ ਦਲ ਕਿਸਾਨਾਂ ਦੀ ਅਵਾਜ਼ ਕਰੇਗਾ ਬੁਲੰਦ : ਰਣਧੀਰ ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਭਲੇ ਲਈ ਕੁਰਬਾਨੀ ਦਿੰਦਾ ਰਿਹਾ ਹੇ ਇਤਿਹਾਸ ਗਵਾਹ ਆ ਕੇ ਜਦੋਂ ਵੀ ਪੰਜਾਬ ਤੇ ਕੋਈ ਆਫਤ ਆਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਮੁਹਰੇ ਹੋ ਕੇ ਓੁਹਦਾ ਸਾਹਮਨਾ ਕੀਤਾ ਤੇ ਹਰ ਤਰਾਂ ਦੀ ਲੜਾਈ ਲੜੀ, ਤੇ ਅੱਜ ਫਿਰ ਜਦੋਂ ਦਿੱਲੀ ਦੇ ਹਾਕਮਰਾਂਨ ਵਲੋਂ ਪੰਜਾਬ ਦੇ ਅੰਨਦਾਤਾ ਦੇ ਹੱਕ ਖੋਹਣ ਦੀ ਗੱਲ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਨੂੰ ਕਾਈਮ ਰੱਖਦੇ ਹੋਏ ਹਰ ਤਰਾਂ ਨਾਲ ਪੰਜਾਬ ਦੇ ੇ ਕਿਸਾਨਾਂ ਦੀ ਲੜਾਈ ਮੁਹਰੇ ਹੋ ਕੇ ਲੜ ਰਿਹਾ ਹੈ। ਇਹ ਗੱਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਣਧੀਰ ਸਿੰਘ ਭਾਰਜ ( ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ) ਨੇ ਕਹੀ।
ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪ ਮੁਹਰੇ ਹੋ ਕੇ ਆਪਣੀ ਸਾਰੀ ਲੀਡਰਸ਼ਿਪ ਨਾਲ ਕਿਸਾਨਾਂ ਦੇ ਹੱਕਾ ਦੀ ਲੜਾਈ ਲੜ ਰਹੇ ਹਾ, ਸੁਖਬੀਰ ਸਿੰਘ ਬਾਦਲ ਨੇ 23 ਸਾਲ ਪੁਰਾਨੇ ਗਠਜੋੜ ਨੂੰ ਕੁਰਬਾਨ ਕਰ ਕੇ ਪੰਜਾਬ ਲਈ ਅਪਣਾ ਫਰਜ਼ ਨਿਭਾਉਂਦਿਆ ਹੋਇਆਂ ਪੰਜਾਬ ਦੀ ਅਵਾਜ਼ ਨੂੰ ਬੁਲੰਦ ਕੀਤਾ, ਇਸੇ ਲੜੀ ਦੇ ਤਹਿਤ ਪਾਰਟੀ ਵਲੋਂ ਓੁਲੀਕੇ ਗਏ ਤਿੰਨਾ ਤੱਖਤਾਂ ਤੋਂ ”ਕਿਸਾਨ ਮਾਰਚ“ ਵਿੱਚ ਵਡੀ ਗਿਣਤੀ ਚ ਪੰਜਾਬ ਵਾਸੀ ਸ਼ਾਮਲ ਹੋ ਕੇ ਦਿੱਲੀ ਦੀਆਂ ਨਿਹਾ ਹਿਲਾ ਦੇਣ ਗੇ ਅਤੇ ਕਿਸਾਨਾ ਦੇ ਹੱਕ ਲੇਣ ਲਈ ਹਰ ਤਰਾਂ ਦੀ ਲੜਾਈ ਦਾ ਬਿਗੁਲ ਵੀ ਵਜਾਓੁਣਗੇ। ਇਹ ਮਾਰਚ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਨਵੀਂ ਰੂਹ ਫੂਕੇ ਗਾ ਤੇ ਪੰਜਾਬ ਵਿੱਚ ਨਵਾਂ  ਇਤਿਹਾਸ ਵੀ ਸਿਰਜੇਗਾ,

Advertisements

ਇਸ ਮਾਰਚ ਵਿੱਚ ਹੁਸ਼ਿਆਰਪੁਰ ਹਲਕੇ ਤੋਂ ਵੀ ਹਜ਼ਾਰਾ ਵਰਕਰ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਇਸ ਇਤਿਹਾਸਕ ਦਿਨ ਵਿੱਚ ਹਿੱਸਾ ਪੋਣਗੇ। ਇਸ ਮੋਕੇ ਹਰਜੀਤ ਸਿੰਘ ਮਠਾਰੂ,  ਸਤਨਾਮ ਸਿੰਘ ਬੰਟੀ (ਬੀ.ਸੀ ਵਿੰਗ ਸ਼ਹਿਰੀ ਪ੍ਰਧਾਨ ), ਬਲਰਾਜ ਸਿੰਘ ਚੌਹਾਨ, ਸੁਖਜੀਤ ਸਿੰਘ ਪਰਮਾਰ, ਜੀਤੂ ਪਲਵਾਨ, ਮਹੇਸ਼ ਸਿੰਗਲਾ, ਹਰਮੀਤ ਸਿੰਘ ਮੀਤਾ ਪਲਵਾਨ, ਹਰਦੀਪ ਡੋਲਾ, ਹਰਜੋਤਪ੍ਰੀਤ ਸਿੰਘ, ਪਾਲੀ ਧਾਮੀ, ਕੁਲਦੀਪ ਸਿੰਘ ਬਜਵਾੜਾ, ਪ੍ਰਭਪਾਲ ਸਿੰਘ ਬਾਜਵਾ, ਜੁਪਿੰਦਰ ਅਟਵਾਲ, ਭੁਪਿੰਦਰ ਸਿੰਘ ਭਿੰਦਾ, ਸਤਵਿੰਦਰ ਵਾਲੀਆ, ਹੋਸ਼ਿਆਰ ਪਲਵਾਨ, ਸੋਰਬ, ਮਨਦੀਪ ਜਸਵਾਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here