Wednesday, October 14, 2026
Home Hoshiarpur ਸਾਂਸਦ ਮੁਨੀਸ਼ ਤਿਵਾੜੀ ਨੇ ਮਾਹਿਲਪੁਰ ਮੰਡੀ ਦਾ ਦੌਰਾ ਕਰ ਲਿਆ ਜਾਇਜਾ

ਸਾਂਸਦ ਮੁਨੀਸ਼ ਤਿਵਾੜੀ ਨੇ ਮਾਹਿਲਪੁਰ ਮੰਡੀ ਦਾ ਦੌਰਾ ਕਰ ਲਿਆ ਜਾਇਜਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਮਹਿਲਪੁਰ ਦਾਣਾ ਮੰਡੀ ਵਿਖੇ  ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਨੀਸ ਤਿਵਾੜੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਤੋਰ ਤੇ ਪਹੁੰਚੇ। ਇਸ ਮੌਕੇ  ਡੀ.ਐਮ. ਹਰਬੰਸ ਸਿੰਘ, ਰਜਨੀਸ਼ ਕੁਮਾਰੀ ਜਿਲਾ ਖ਼ੁਰਾਕ ਅਫ਼ਸਰ, ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ, ਹਰਵਿੰਦਰ ਸਿੰਘ ਸੰਘਾ ਸੰਮਤੀ ਮੈਂਬਰ ਵੀ ਉਨਾਂ ਨਾਲ ਵਿਸ਼ੇਸ਼ ਤੋਰ ਤੇ  ਹਾਜ਼ਰ ਸਨ। ਇਸ ਮੌਕੇ ਮੁਨੀਸ਼ ਤਿਵਾੜੀ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਤੇ ਕਿਸਾਨਾਂ ਤੇ ਆੜਤੀਆ ਦੀਆ ਮੁਸ਼ਕਲਾਂ ਸੁਣੀਆਂ।

Advertisements

ਇਸ ਮੌਕੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਪਾਸ ਕਰਕੇ ਮੋਦੀ ਸਰਕਾਰ ਕੋਰੋਨਾ ਨੂੰ ਭਜਾਉਣ ਦੀ ਬਜਾਏ ਕਿਸਾਨਾਂ ਨੂੰ ਭਜਾਉਣ ਤੁਰ ਪਈ ਹੈ ਪਰੰਤੂ ਕਾਂਗਰਸ ਪਾਰਟੀ ਕਿਸਾਨ, ਕਿਸਾਨੀ ਅਤੇ ਕਿਸਾਨੀਅਤ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਤਿਵਾੜੀ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਦੀ ਰੀੜ ਮੰਨੇ ਜਾਂਦੀ ਕਿਸਾਨੀ ਦੀ ਐਮ ਐਸ ਪੀ ਖ਼ਤਮ ਕਰਨਾ, ਸਰਕਾਰੀ ਖ਼ਰੀਦ ਬੰਦ ਕਰਕੇ ਕਿਸਾਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਇਸ ਕਾਲੇ ਕਾਨੂੰਨ ਖ਼ਿਲਾਫ਼ ਸਾਰਾ ਪੰਜਾਬ ਲਾਮਬੰਦ ਹੋ ਚੁੱਕਾ ਹੈ ਕਿਉਂਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਮੌਤ ਦੇ ਸੰਮਨ ਜਾਰੀ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰੀ ਖ਼ਰੀਦ ਨੂੰ ਜਾਰੀ ਰੱਖ਼ਣ ਅਤੇ ਇਨਾਂ ਕਾਨੂੰਨਾਂ ਵਿਚ ਜਦੋਂ ਤੱਕ ਸੋਧ ਨਹੀਂ ਹੋ ਜਾਂਦੀ ਸੰਘਰਸ਼ ਜਾਰੀ ਰੱਖ਼ੇਗੀ।

ਉਨਾਂ ਕਿਹਾ ਕਿ ਉਹ ਆਪਣੇ ਹਲਕੇ ਦੀਆਂ ਸਮੂਹ ਮੰਡੀਆਂ ‘ਚ ਕਿਸਾਨਾਂ, ਆੜਤੀਆਂ ਅਤੇ ਖ਼ੇਤੀ ਨਾਲ ਜੁੜੇ ਲੋਕਾਂ ਨੂੰ ਗੱਲਬਾਤ ਕਰਨ ਆਏ ਹਨ ਕਿਉਂਕਿ ਮੋਦੀ ਸਰਕਾਰ ਨੇ ਧੰਨਾ ਸੇਠ ਨੂੰ ਅੰਨਾ ਸੇਠ ਬਣਾਉਣ ਲਈ ਕਾਨੂੰਨ ਲਿਆਂਦਾ ਹੈ ਜਿਸ ਨਾਲ ਦੇਸ਼ ਦੇ 83 ਪ੍ਰਤੀਸ਼ਤ ਲੋਕ ਜਿਨਾਂ ਕੋਲ ਚਾਰ ਏਕੜ ਤੋਂ ਘੱਟ ਜਮੀਨ ਹੈ ਤਬਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਤੋਖ਼ ਸਿੰਘ ਸੈਣੀ ਸਾਬਕਾ ਪ੍ਰਧਾਨ, ਬਲਵੀਰ ਸਿੰਘ ਢਿੱਲੋਂ, ਦਲਵੀਰ ਸਿੰਘ ਟੂਟੋਮਜ਼ਾਰਾ, ਬੁੱਧ ਸਿੰਘ ਸਰਹਾਲਾ, ਸੱਜਣ ਸਿੰਘ, ਸੁਰਿੰਦਰਪਾਲ ਸ਼ਰਮਾ, ਅੰਕਿਤ ਖ਼ੰਨਾ, ਪ੍ਰੇਮ ਨਾਥ ਪ੍ਰਭਾਕਰ, ਠਾਕੁਰ ਬਲਵੀਰ ਸਿੰਘ, ਕੁਲਵੰਤ ਸਿੰਘ, ਬਲਜਿੰਦਰ ਸਿੰਘ, ਤਰਲੋਚਨ ਸਿੰਘ, ਅਜਮੇਰ ਸਿੰਘ ਢਿੱਲੋਂ, ਪਰਮੇਸ਼ਵਰ ਸਿੰਘ, ਗੁਰਵਿੰਦਰ ਕੁਮਾਰ, ਬਲਵੀਰ ਸਿੰਘ ਸੰਘਾ, ਰਾਜੀਵ ਓਹਰੀ, ਪਲਵਿੰਦਰ ਸਿੰਘ, ਸੁਰਿੰਦਰ ਸ਼ਰਮਾ, ਹਰਨੇਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਪਿੰਡਾਂ ਦੇ ਸਰਪੰਚ ਪੰਚ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here