ਸ਼ਿਅਦ ਵਿਰੁੱਧ ਦਿੱਲੀ-ਹਾਈਕੋਰਟ ਵਿੱਚ 16 ਦਸੰਬਰ ਤੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ 10 ਨਵੰਬਰ ਨੂੰ ਹੋਵੇਗੀ ਸੁਣਵਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਸੋਸ਼ਲਿਸਟ ਪਾਰਟੀ ਦੇ ਦਫ਼ਤਰ ਵਿੱਚ ਅੱਜ ਬਲਵੰਤ ਸਿੰਘ ਖੇੜਾ ਨੇ ਪ੍ਰੈੱਸ ਵਾਰਤਾ ਵਿੱਚ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਧਾਨਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਡਬਲ ਬੈਂਚ ਦੇ ਚੀਫ਼ ਜਸਟਿਸ ਮਾਨਯੋਗ ਡੀ.ਐਨ. ਪਟੇਲ ਅਤੇ ਜਸਟਿਸ ਪ੍ਰਤੀਕ ਜਾਲਾਨ ਬੈਂਚ ਨੇ ਸੁਣਵਾਈ ਪਿੱਛੋਂ ਇਸ ਮਾਮਲੇ ਨੂੰ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ। ਇਸ ਮੌਕੇ ਤੇ ਓਮ ਸਿੰਘ ਸਟਿਆਣਾ, ਬਲਵੀਰ ਸਿੰਘ ਗੜਸ਼ੰਕਰ, ਚਮਨ ਲਾਲ ਵਾਲੀਆ ਅਤੇ ਹੋਰ ਸਾਥੀ ਹਾਜ਼ਰ ਸਨ।

Advertisements

ਸ਼ਿਕਾਇਤ ਕਰਤਾਵਾਂ ਵੱਲੋਂ ਉੱਘੇ ਵਕੀਲ ਪਰਸ਼ਾਂਤ ਭੂਸ਼ਨ ਤੇ ਮਤੀ ਇੰਦਰਾ ਉਨੀਆਰ ਪੈਰਵੀ ਕਰ ਰਹੇ ਹਨ। ਉਹਨਾਂ ਅਦਾਲਤ ਨੂੰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਨੇ ਝੂਠਾ ਹਲਫ਼ਨਾਮਾ ਦੇ ਕੇ ਮਾਨਤਾ ਹਾਸਲ ਕੀਤੀ ਸੀ ਅਤੇ ਆਪਣਾ ਅਸਲੀ ਵਿਧਾਨ ਛੁਪਾ ਕੇ ਰੱਖਿਆ ਸੀ। ਇਹ ਪਾਰਟੀ ਲਗਾਤਾਰ ਪੰਜਾਬ ਤੇ ਦਿੱਲੀ ਚੋਣਾਂ ਵਿੱਚ ਭਾਗ ਲੈ ਰਹੀ ਹੈ। ਇਸ ਮੌਕੇ ਤੇ ਸੱਤ ਧਿਰਾਂ ਦੇ ਵਕੀਲ ਹਾਜ਼ਰ ਸਨ। ਚੋਣ ਕਮਿਸ਼ਨ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਇਸ ਕੇਸ ਦੀ ਪੈਰਵੀ ਲਈ ਨਵੀਂ ਨਿਯੁਕਤੀ ਹੋਈ ਹੈ ਤੇ ਉਹਨਾਂ ਅਜੇ ਕੇਸ ਦਾ ਅਧਿਐਨ ਨਹੀਂ
ਕੀਤੀ। ਇਸ ਲਈ ਅਗਲੀ ਤਾਰੀਖ਼ ਤੇ ਉਹ ਬਹਿਸ ਕਰਨਗੇ।

ਸ਼੍ਰੀ ਖੇੜਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰਜ਼ੀ ਸਟੇਅ ਲੱਗੀ ਹੋਈ ਸੀ। ਸ਼ਿਕਾਇਤ ਕਰਤਾ ਸੋਸ਼ਲਿਸਟ ਪਾਰਟੀ ਦੇ ਨੇਤਾਵਾਂ ਸ਼੍ਰੀ ਖੇੜਾ ਅਤੇ ਸਟਿਆਣਾ ਵੱਲੋਂ ਵਕੀਲ ਮਤੀ ਜਤਿੰਦਰ ਜੀਤ ਕੌਰ ਅਤੇ ਇਸ਼ਪੁਨੀਤ ਸਿੰਘ ਪੇਸ਼ ਹੋਏ। ਮਾਨਯੋਗ ਜਸਟਿਸ ਸੰਜੇ ਕੁਮਾਰ ਸਿੰਗਲ ਬੈਂਚ ਦੇ ਸਾਹਮਣੇ ਕੇਸ ਲੱਗਾ ਹੋਇਆ ਸੀ। ਇਸ ਸੰਬੰਧੀ 40 ਸਫ਼ੇ ਦਾ ਜੁਆਬ-ਦਾਵਾ ਦਿੱਤਾ ਗਿਆ ਹੈ। ਜਿਸ ਵਿੱਚ ਅਕਾਲੀ ਦਲ ਦੇ ਨੇਤਾਵਾਂ ਸਰਵ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵਿਰੁੱਧ ਸਾਜ਼ਿਸ਼ ਕਰਨ, ਧੋਖਾ-ਧੜੀ ਤੇ ਜਾਅਲਸਾਜ਼ੀ ਕੀਤੇ ਜਾਣ ਦੇ ਦੋਸ਼ਾਂ ਨੂੰ ਵਧੀਕ ਸੀ.ਜੇ.ਐਮ. ਮੋਨਿਕਾ ਸ਼ਰਮਾ ਦੀ ਅਦਾਲਤ ਨੇ 23 ਸਫ਼ੇ ਦੇ ਹੁਕਮ ਵਿੱਚ ਪਹਿਲੀ ਨਜ਼ਰੇ ਦਰੁੱਸਤ ਦੱਸਿਆ ਹੈ। ਅਕਾਲੀ ਦਲ ਦੇ ਵਕੀਲਾਂ ਨੇ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨਾਂ ਨੇ ਜੁਆਬ-ਦਾਵਾ ਨਹੀ ਪੜਿਆ ਹੈ। ਇਸ ਲਈ ਅਗਲੀ ਦਿੱਤੀ ਜਾਵੇ। ਅਦਾਲਤ ਵੱਲੋਂ 10 ਨਵੰਬਰ ਨੂੰ ਸੁਣਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here