ਫੂਡ ਸੇਫਟੀ ਅਫਸਰ ਹਰਦੀਪ ਨੇ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਸੰਭਾਲਿਆ ਆਪਣਾ ਕਾਰਜਭਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਨਵੇਂ ਤਾਇਨਾਤ ਫੂਡ ਸੇਫਟੀ ਅਫਸਰ ਹਰਦੀਪ ਸਿੰਘ ਨੇ ਅੱਜ ਆਪਣਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਕਾਰਜਭਾਰ ਸੰਭਾਲਿਆ । ਇਸ ਮੋਕੇ ਤੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਤੇ ਫੂਡ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ ।  

Advertisements

ਇਸ ਮੋਕੇ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਹਿਲ ਜਿਲੇ ਦੇ ਲੋਕਾਂ ਨੂੰ ਸਾਫ ਸੁਥਰਾ ਤੇ ਖਾਣ ਯੋਗ ਵਸਤੂਆਂ ਨੂੰ ਸੁਨਿਸਚਿਤ ਬਣਾਉਣਾ ਹੋਵੇਗੀ । ਉਹਨਾਂ ਕਿਹਾ ਕਿ ਫੂਡ ਸੇਫਟੀ ਐਕਟ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਤਰਾਂ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ । ਉਹਨਾਂ ਖਾਣ-ਪੀਣ ਦੀ ਵਸਤੂਆਂ ਨਾਲ ਜੁੜੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਐਕਟ ਦੇ ਇੰਨ-ਬਿੰਨ ਪਲਾਣਾ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿਸੇ ਤਰਾਂ ਦੀ ਕੁਤਾਹੀ ਪਾਈ ਗਈ ਤੇ ਸਖਤ ਕਾਰਵਾਈ ਹੋਵੇਗੀ ।

ਜਿਲੇ ਵਿੱਚ ਚੈਕਿੰਗ ਦੀ ਮੁਹਿੰਮ ਲਗਤਾਰ ਚਲਦੀ ਰਹੇਗੀ । ਉਹਨਾਂ ਕਿਹਾ ਕਿ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਖਾਣ ਪੀਣ ਵਾਲੇ ਵਸਤੂਆ ਦੇ ਕਰੋਬਾਰੀਆਂ ਦਾ ਰਜਿਸਟ੍ਰਸ਼ੇਨ ਹੋਣੀ ਜਰੂਰੀ ਹੈ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੋ ਤਾਂ ਉਸ ਨੂੰ ਜੁਰਮਾਨੇ ਤਹਿਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here