ਪਠਾਨਕੋਟ: ਐਤਵਾਰ ਨੂੰ ਆਈ 21 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ, 20 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਜ਼ਿਲੇ ਅੰਦਰ ਐਤਵਾਰ ਨੂੰ 20 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ ਐਤਵਾਰ ਨੂੰ 20 ਲੋਕਾਂ ਨੂੰ ਅਪਣੇ ਘਰਾਂ ਲਈ ਰਵਾਨਾ ਕੀਤਾ ਗਿਆ , ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਕੁੱਲ 4361 ਲੋਕ ਕਰੋਨਾ ਪਾਜੀਟਿਵ ਸਨ ਜਿਨਾਂ ਵਿੱਚੋਂ 4117 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਜਾ ਚੁੱਕੇ ਹਨ । ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਐਤਵਾਰ ਨੂੰ 21 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਹੈ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਐਕਟਿਵ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 137 ਹੈ। ਉਨਾਂ ਦੱਸਿਆ ਕਿ ਕਰੋਨਾ ਪਾਜੀਟਿਵ ਹੋਣ ਤੇ ਇਲਾਜ ਦੋਰਾਨ ਐਤਵਾਰ ਨੂੰ 2 ਲੋਕਾਂ ਦੀ ਮੋਤ ਹੋਈ ਇਸ ਤਰ•ਾਂ ਹੁਣ ਤੱਕ ਕਰੋਨਾ ਵਾਈਰਸ ਨਾਲ ਮਰਨ ਵਾਲਿਆਂ ਦੀ ਸੰਖਿਆ 107 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਰੋਨਾ ਦੇ ਲੱਛਣ ਹੋਣ ਤੇ ਤੁਰੰਤ ਜਾਂਚ ਕਰਵਾਓ। ਉਨਾਂ ਕਿਹਾ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਬਜਾਏ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।

LEAVE A REPLY

Please enter your comment!
Please enter your name here