ਸਿਲਵਰ ਓਕ ਸਕੂਲ ਦੇ ਸਾਰੇ ਸਟਾਫ ਨੇ ਕਰਵਾਇਆ ਕੋਰੋਨਾ ਟੈਸਟ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੇਕੇਂਡਰੀ ਸਕੂਲ, ਸ਼ਾਹਬਾਜ਼ਪੁਰ ਵਿੱਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾ ਟੈਸਟ ਕਰਵਾਏ ਗਏ। ਇਹ ਟੈਸਟ ਸੰਸਥਾ ਦੇ ਰਹਿਨੁਮਾ ਚੇਅਰਮੈਨ ਤਰਲੋਚਨ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮਨੀਸ਼ਾ ਸੰਗਰ ਨੇ ਆਪਣੀ ਹਾਜ਼ਰੀ ਵਿੱਚ ਸਿਵਲ ਹਸਪਤਾਲ ਟਾਂਡਾ ਦੀ ਮੈਡੀਕਲ ਟੀਮ ਦੀ ਮਦਦ ਨਾਲ ਕਰਵਾਏ।

Advertisements

ਇਸ ਮੌਕੇ ਤੇ ਮੈਨੇਜਰ ਕਰਨਜੀਤ ਸਿੰਘ ਅਤੇ ਤਰਨ ਸੈਣੀ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਡਾ ਫਰਜ਼ ਬਣਦਾ ਹੈ ਕਿ ਸਮੂਹ ਸਟਾਫ ਦੇ ਕਰੋਨਾ ਟੈਸਟ ਕਰਵਾਏ ਜਾਣ। ਇਸ ਮੌਕੇ ਤੇ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਅਸੀਂ ਇਸ ਨਾਮੁਰਾਦ ਬਿਮਾਰੀ ਤੋਂ ਤਾਂ ਹੀ ਬਚ ਸਕਦੇ ਹਾਂ ਜੇਕਰ ਅਸੀਂ ਸਰਕਾਰ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰੀਏ। ਇਹਨਾਂ ਟੈਸਟਾਂ ਤੋਂ ਬਾਅਦ ਸਾਰੇ ਸਟਾਫ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ।

ਇਸ ਦੇ ਨਾਲ ਹੀ ਸਮੂਹ ਸਟਾਫ ਨੇ ਮਨੁੱਖਤਾ ਦੇ ਹੱਕ ਵਿੱਚ ਇਸ ਨਾਮੁਰਾਦ ਬਿਮਾਰੀ ਦੇ ਛੇਤੀ ਖਤਮ ਹੋਣ ਦੀ ਅਰਦਾਸ ਕੀਤੀ ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਸਿਵਲ ਹਸਪਤਾਲ ਟਾਂਡਾ ਦੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੰਜੀਵ ਸ਼ਰਮਾ, ਅਮਰਜੀਤ ਕੌਰ ਸੈਣੀ, ਬਿਕਰਮਜੀਤ ਸਿੰਘ, ਗਜਿੰਦਰਪਾਲ ਸਿੰਘ, ਜਗਬੰਧਨ ਸਿੰਘ, ਰਾਜਵਿੰਦਰ ਕੌਰ, ਰਾਜਬੀਰ ਕੌਰ, ਤਰੁਨਜੋਤ ਕੌਰ, ਮੈਡਮ ਵਿਸ਼ਾਲੀ, ਰਜਨੀਸ਼ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here