ਪਠਾਨਕੋਟ-ਜਲੰਧਰ ਮਾਰਗ ਤੇ ਟਾਂਡਾ ਵਿੱਖੇ ਭਿਆਨਕ ਸੜਕ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਤ, ਜੰਮੂ ਨਿਵਾਸੀ 4 ਯਾਜਤੀ ਜ਼ਖਮੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼): ਹਾਈਵੇ ਤੇ ਹਰਸੀ ਪਿੰਡ ਮੋੜ ਨਜ਼ਦੀਕ ਅੱਜ ਸਵੇਰੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ  ਜੰਮੂ ਤੋਂ ਦਿੱਲੀ ਜਾ ਰਹੀ ਬੱਸ ਪਲਟਣ ਕਾਰਨ ਚਪੇਟ ਵਿਚ ਆਏ ਐਕਟਿਵਾ ਸਵਾਰ  ਪਿਓ ਪੁੱਤਰ ਦੀ ਮੌਤ ਹੋ ਗਈ। ਜਦਕਿ ਬੱਸ ਵਿੱਚ ਸਵਾਰ  ਸਵਾਰੀਆਂ ਵਿੱਚੋਂ ਚਾਰ ਯਾਤਰੂਆਂ ਨੂੰ ਗੰਭੀਰ ਸੱਟਾਂ ਲੱਗੀਆਂ।

Advertisements

ਇਹ ਹਾਦਸਾ ਸਵੇਰੇ ਕਰੀਬ 6  ਵਜੇ ਉਸ ਸਮੇਂ ਹੋਇਆ ਜਦੋਂ  ਯਾਤਰੂਆਂ ਨਾਲ ਭਰੀ ਬਸ ਅਚਾਨਕ ਹੀ ਬੇਕਾਬੂ ਹੋ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਹਰਸੀ ਪਿੰਡ ਮੋੜ ਨਜ਼ਦੀਕ ਪਲਟ ਗਈ। ਹਾਦਸੇ ਦੌਰਾਨ ਚਪੇਟ ਵਿਚ ਆਏ  ਐਕਟਿਵਾ ਸਵਾਰ ਕਸ਼ਮੀਰੀ ਲਾਲ ਪੁੱਤਰ ਤੇਜੂ ਰਾਮ ਅਤੇ ਉਸ ਦਾ ਪੁੱਤਰ ਵਿਪਨ ਕੁਮਾਰ ਜੋ ਕਿ ਟਾਂਡਾ ਤੋਂ ਪਿੰਡ ਆਲਮਪੁਰ ਜਾ ਰਹੇ ਸਨ, ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਬੱਸ ਵਿੱਚ ਸਵਾਰ ਬਾਲ ਕਿਸ਼ਨ ਪੁੱਤਰ ਹੰਸਰਾਜ ਵਾਸੀ ਬਸੌਲੀ ਜੰਮੂ,  ਰਾਕੇਸ਼ ਕੁਮਾਰ ਪੁੱਤਰ ਢੁੰਡੀ ਰਾਮ ਰਾਮਨਗਰ, ਸੁਭਾਸ਼ ਚੰਦਰ  ਅਤੇ  ਸਾਕਸ਼ੀ ਸਾਰੇ ਹੀ ਨਿਵਾਸੀ ਜੰਮੂ  ਜ਼ਖ਼ਮੀ ਹੋ ਗਏ |

ਜਿਨ•ਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਸੋਸਾਇਟੀ ਦੇ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here