ਰੇਲ ਸੇਵਾ ਬਾਹਰ ਤੋਂ ਆਉਂਣ ਵਾਲੀ ਲੇਬਰ ਲਈ ਖੋਲੇਗੀ ਕੰਮਕਾਜ ਦਾ ਰਸਤਾ: ਵਪਾਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੇ ਪਿਛਲੇ ਕਰੀਬ ਦੋ ਮਹੀਨੇ ਤੋਂ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕ ਰੱਖਿਆ ਸੀ ਅਤੇ ਇਸ ਤੋਂ ਪਹਿਲਾ ਕਰੋਨਾ ਵਾਈਰਸ ਦੇ ਚਲਦਿਆਂ ਰੇਲ ਸੇਵਾ ਪ੍ਰਭਾਵਿਤ ਸੀ, ਜਿਸਦਾ ਅਸਰ ਸਿੱਧੇ ਤੌਰ ਤੇ ਵਪਾਰੀ ਵਰਗ ਤੇ ਪੈ ਰਿਹਾ ਸੀ। ਉਪਰੋਕਤ ਸਮੇਂ ਦੋਰਾਨ ਰੇਲ ਸੇਵਾਂ ਬੰਦ ਹੋਣ ਕਰਕੇ ਜਿੱਥੇ ਹਰੇਕ ਵਸਤੂਆਂ ਦੇ ਰੇਟ 50 ਤੋਂ 70 ਰੁਪਏ ਉਛਾਲ ਆਇਆ। ਜਿਕਰਯੋਗ ਹੈ ਕਿ ਪਠਾਨਕੋਟ ਦਾ ਵਪਾਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਦਿੱਲੀ ਤੇ ਨਿਰਭਰ ਹੈ ਵਪਾਰੀ ਵਰਗ ਜਿਆਦਾਤਰ ਮਾਲ ਉਪਰੋਕਤ ਸ਼ਹਿਰਾਂ ਤੋਂ ਮੰਗਵਾਉਂਦੇ ਹਨ ਅਤੇ ਰੇਲ ਸੇਵਾ ਪ੍ਰਭਾਵਿਤ ਹੋਣ ਕਾਰਨ ਵਪਾਰੀ ਵਰਗ ਨੂੰ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Advertisements

ਇਸ ਤੋਂ ਇਲਾਵਾ ਰੇਲ ਗੱਡੀ ਨਾਲੋਂ ਸੜਕ ਮਾਰਗ ਟਰਾਂਸਪੋਟੇਸ਼ਨ ਦਾ ਖਰਚ ਜਿਆਦਾ ਹੋਣ ਕਰਕੇ ਹਰੇਕ ਵਸਤੂ ਪਹਿਲਾਂ ਨਾਲੋਂ ਹੋਰ ਮਹਿੰਗੀ ਹੋ ਗਈ। ਦੱਸਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਬਾਹਰੀ ਸੂਬਿਆਂ ਤੋਂ ਕੁਲ 11 ਸਵਾਰੀ ਰੇਲ ਗੱਡੀਆ ਪਹੁੰਚੀਆਂ ਹਨ ਅਤੇ ਇਸ ਤੋਂ ਇਲਾਵਾ ਚਾਰ ਪਾਰਸਲ ਰੇਲ ਗੱਡੀਆਂ ਪਹੁੰਚੀਆਂ ਜਿਨਾਂ ਵਿੱਚ ਵਪਾਰੀਆਂ ਦੇ 42 ਨਗ ਸਿਟੀ ਪਠਾਨਕੋਟ ਅਤੇ 51 ਨਗ ਪਠਾਨਕੋਟ ਕੈਂਟ ਵਿਖੇ ਉਤਾਰੇ ਗਏ। ਵਪਾਰੀਆਂ ਨੇ ਦੱਸਿਆ ਕਿ ਇਹ ਉਹ ਮਾਲ ਹੈ ਜੋ ਬਹੁਤ ਸਮਾਂ ਪਹਿਲਾ ਬੁੱਕ ਕਰਵਾਇਆ ਗਿਆ ਸੀ ਪਰ ਰੇਲ ਸੇਵਾ ਬੰਦ ਹੋਣ ਕਾਰਨ ਉਨਾਂ ਤੱਕ ਨਹੀਂ ਪਹੁੰਚਿਆ ਸੀ।  ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਨਰੇਸ਼ ਅਰੋੜਾ ਨੇ ਕਿਹਾ ਕਿ ਰੇਲ ਸੇਵਾ ਪ੍ਰਭਾਵਿਤ ਹੋਣ ਨਾਲ ਵਪਾਰ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਸੀ , ਕਾਰੋਬਾਰ ਵਿੱਚ ਬਹੁਤ ਭਾਰੀ ਗਿਰਾਵਟ ਆ ਰਹੀ ਸੀ, ਪਰ ਪੰਜਾਬ ਅੰਦਰ ਫਿਰ ਤੋਂ ਰੇਲਗੱਡੀਆਂ ਚਾਲੂ ਹੋਣ ਨਾਲ ਵਪਾਰੀ ਵਰਗ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਿਆ ਕਿ ਰੇਲਗੱਡੀਆਂ ਚੱਲਣ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਲੇਬਰ ਨੂੰ ਜਿੱਥੇ ਰੋਜਗਾਰ ਮਿਲੇਗਾ ਉੱਥੇ ਹੀ ਵਪਾਰੀਆਂ ਦੇ ਕੰਮ ਕਾਜ ਵੀ ਵਧੇਗਾ।

ਉਨਾਂ ਦੱਸਿਆ ਕਿ ਟਰਾਂਸਪੋਟੇਸ਼ਨ ਦਾ ਖਰਚ ਘੱਟਣ ਨਾਲ ਖਾਣ ਪੀਣ ਵਾਲੀਆਂ ਵਸਤੂਆਂ ਅਤੇ ਹੋਰ ਸਮਾਨ ਦੇ ਰੇਟ ਵਿੱਚ ਵੀ ਫਰਕ ਪਵੇਗਾ। ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਐਸ.ਐਸ.ਬਾਵਾ ਨੇ ਕਿਹਾ ਕਿ ਰੇਲ ਸੇਵਾ ਸੁਰੂ ਹੋਣ ਨਾਲ ਵਪਾਰੀ ਵਰਗ ਨੂੰ ਬਹੁਤ ਲਾਭ ਹੋਵੇਗਾ, ਰੇਲ ਵਿੱਚ ਵਪਾਰੀਆਂ ਨੂੰ ਸਮਾਨ ਲਿਆਉਂਣ ਕਾਰਨ ਜੋ ਵਸਤੂਆਂ ਦੇ ਰੇਟ ਵਧੇ ਹਨ ਉਨਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਏਗੀ। ਉਨਾੰ ਕਿਹਾ ਕਿ ਰੇਲ ਮਾਰਗ ਰਾਂਹੀ ਸਮਾਨ ਮੰਗਵਾਉਂਣ ਤੇ ਜਿੱਥੇ ਕਿਰਾਇਆ ਘੱਟ ਹੈ ਉੱਥੇ ਹੀ ਸਮਾਨ ਵੀ ਨਿਰਧਾਰਤ ਸਮੇਂ ਤੇ ਪਹੁੰਚ ਜਾਂਦਾ ਹੈ। ਇਸ ਦੇ ਉਲਟ ਸੜਕ ਮਾਰਗ ਰਾਹੀਂ ਜਿੱਥੇ ਕਿਰਾਇਆ ਜਿਆਦਾ ਹੈ ਉੱਥੇ ਹੀ ਉਨਾਂ ਤੱਕ ਸਮਾਨ ਪਹੁੰਚਣ ਵਿੱਚ ਸਮਾਂ ਵੀ ਜਿਆਦਾ ਲਗਦਾ ਹੈ। ਉਨਾਂ ਰੇਲ ਸੇਵਾਂ ਸੁਰੂ ਹੋਣ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਜਿਲਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਕਿਹਾ ਕਿ ਰੇਲ ਸੇਵਾ ਸੁਰੂ ਹੋਣ ਨਾਲ ਟੂਰਿਸਟ ਲਈ ਰਸਤੇ ਖੁੱਲਣਗੇ ਅਤੇ ਪਠਾਨਕੋਟ ਜੋ ਕਿ ਤਿੰਨ ਸੂਬਿਆਂ ਦਾ ਸੈਂਟਰ ਪਵਾਇੰਟ ਹੈ ਟੂਰਿਸਟ ਵੱਧਣ ਨਾਲ ਵਪਾਰ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਜੋ ਲੇਬਰ ਬਾਹਰ ਤੋਂ ਆ ਕੇ ਜਿਲੇ ਵਿੱਚ ਕੰਮਕਾਜ ਕਰਦੀ ਹੈ ਉਸ ਲਈ ਵੀ ਰਸਤਾ ਖੁਲਿਆ ਹੈ। ਜਿਲਾ ਪਠਾਨਕੋਟ ਦੇ ਵਪਾਰੀ ਵਰਗ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਪਟੜੀਆਂ ਤੋਂ ਧਰਨੇ ਚੁੱਕਣ ਲਈ ਸਹਿਮਤੀ ਪ੍ਰਗਟਾਉਣ ਤੇ ਰੇਲਗੱਡੀਆਂ ਦੀ ਆਵਾਜਾਈ ਸੁਰੂ ਹੋਣ ਨਾਲ ਵਪਾਰੀ ਵਰਗ ਨੂੰ ਵਪਾਰ ਫਿਰ ਤੋਂ ਪੈਰਾਂ ਤੇ ਆਉਂਣ ਦੀ ਉਮੀਦ ਬਣੀ ਹੈ। ਉਹਨਾਂ ਵੱਲੋਂ ਰੇਲ ਸੇਵਾ ਸੁਰੂ ਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here