ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਵਿਰੁੱਧ ਭੱਦੀ ਸ਼ਬਦਾਵਲੀ ਬੋਲਣ ਦੇ ਸੰਬੰਧ ਵਿਚ ਫ਼ਿਲਮੀ ਐਕਟਰ ਰਾਣਾ ਜੰਗ ਬਹਾਦਰ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਵਿਰੁੱਧ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ ਹੇਠ ਦਰਜ ਮੁਕੱਦਮੇ ਵਿਚ ਫਿਲਮੀ ਐਕਟਰ ਰਾਣਾ ਜੰਗ ਬਹਾਦਰ ਨੂੰ ਕਮਿਸ਼ਨਰੇਟ ਜ਼ਿਲ੍ਹਾ ਜਲੰਧਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡੀਸੀਪੀ (ਇਨਵੈਸਟੀਗੇਸ਼ਨ) ਨੇ ਦੱਸਿਆ ਕਿ ਪਿਛਲੇ ਮਹੀਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਵਿਰੁੱਧ ਫਿਲਮੀ ਐਕਟਰ ਰਾਣਾ ਜੰਗ ਬਹਾਦੁਰ ਪੁੱਤਰ ਰਵੇਲ ਸਿੰਘ ਵਾਸੀ ਪੰਚਕੂਲਾ ਹਰਿਆਣਾ ਹਾਲ ਵਾਸੀ ਸੈਰੇਨਿਟੀ ਟਾਵਰ ਓਸ਼ੀਵਾੜਾ , ਜੋਗੇਸ਼ਵਰੀ ਬੈਸਟ ਮੁੰਬਈ ਮਹਾਰਾਸ਼ਟਰ ਭੱਦੀ ਸ਼ਬਦਾਵਲੀ ਬੋਲੀ ਗਈ ਸੀ। 

Advertisements

ਜਿਸ ਸਬੰਧੀ ਜਲੰਧਰ ਦੇ ਬਾਲਮੀਕ ਭਾਈਚਾਰੇ ਵਲੋ ਫਿਲਮੀ ਐਕਟਰ ਰਾਣਾ ਜੰਗ ਬਹਾਦਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਮਿਸ਼ਨਰੇਟ ਪੁਲਸ ਤੋ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੁਰਸ਼ਰਨ ਸਿੰਘ ਸੰਧੂ ਪੁਲਸ ਕਮਿਸ਼ਨਰ ਜਲੰਧਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਰਾਣਾ ਜੰਗ ਬਹਾਦਰ ਦੇ ਵਿਰੁੱਧ ਮੁਕੱਦਮਾ ਨੰਬਰ 67 ਮਿਤੀ  10-6-2022 ਅਪਰਾਧਿਕ/ ਧਾਰਾ 295,295ਏ ਭ:ਦ, 3 SC/ST ACT ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। 

ਮੁਕੱਦਮੇ ਦੀ ਤਫਤੀਸ਼ ਦੌਰਾਨ ਐੱਸ.ਆਈ ਅਸ਼ੋਕ ਕੁਮਾਰ ਪੀਓ ਸਟਾਫ ਜਲੰਧਰ ਵੱਲੋਂ ਟੈਕਨੀਕਲ ਸਟਾਫ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਮਿਤੀ 6-7-2022 ਨੂੰ ਮੁਲਜ਼ਮ ਰਾਣਾ ਜੰਗ ਬਹਾਦਰ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰਕੇ ਏ ਸੀ.ਪੀ (ਡਿਟੈਕਟਿਵ) ਨਿਰਮਲ ਸਿੰਘ ਦੇ ਪੇਸ਼ ਕੀਤਾ ਸੀ।ਜਿਨ੍ਹਾਂ ਵੱਲੋਂ ਮੁਲਜ਼ਮ ਰਾਣਾ ਜੰਗ ਬਹਾਦਰ ਨੂੰ ਮੁਕੱਦਮੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਮੁਕੱਦਮੇ ਸਬੰਧੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

LEAVE A REPLY

Please enter your comment!
Please enter your name here