ਸਵੱਛ ਸਰਵੇਖਣ ਅਧੀਨ ਨਗਰ ਨਿਗਮ ਨੇ ਕਰਵਾਏ ਸਵੱਛਤਾ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਵੱਛ ਸਰਵੇਖਣ 20-21 ਦੇ ਅਧੀਨ ਸਫਾਈ ਸਬੰਧੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹੋਟਲਾਂ, ਸਕੂਲਾਂ, ਹਸਪਤਾਲਾਂ, ਸਰਕਾਰੀ ਦਫਤਰਾਂ, ਮਾਰਕੀਟ ਐਸੋਸੀਏਸ਼ਨ, ਰੈਜੀਡੈਨਸ਼ਿਅਲ ਵੈਲਫੈਅਰ ਸੋਸਾਇਟੀਆਂ/ਮੁਹੱਲਾ ਨੇ ਭਾਗ ਲਿਆ। ਜਿਸ ਵਿੱਚ ਵੱਖ ਵੱਖ ਸਫਾਈ ਦੇ ਪੈਰਾਮੀਟਰਾਂ ਉੱਤੇ ਇਨਾਂ ਸਾਰਿਆਂ ਅਦਾਰੀਆਂ ਦਾ ਨਰੀਖਣ ਕੀਤਾ ਗਿਆ ਅਤੇ ਬਣੀ ਹੋਈ ਕਮੇਟੀ ਵਲੋਂ ਸਕੂਲਾ ਦੀ ਸ਼੍ਰੈਣੀ ਵਿੱਚੋਂ ਸਰਕਾਰੀ ਕੰਨਿਆ ਸੀ: ਸੈ: ਸਕੂਲ (ਰੇਲਵੇ ਮੰਡੀ) ਨੇ ਪਹਿਲਾ ਸਥਾਨ, ਜੈਨ ਡੇ ਬੋਰਡਿੰਗ ਸਕੂਲ ਨੇ ਦੂਜਾ ਸਥਾਨ ਅਤੇ ਸੈਂਟ ਸੋਲਜਰ ਡੀਵਾਇਨ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

ਹੋਟਲਾ ਦੀ ਸੂੱਚੀ ਵਿਚੋਂ ਹੋਟਲਅੰਬਰ ਰੈਜੀਡੈੰਸੀ ਨੇ ਪਹਿਲਾ ਸਥਾਨ, ਹੋਟਲ ਪਰੈਜੀਡੈੰਸੀ ਨੇ ਦੂੱਸਰਾ ਸਥਾਨ ਅਤੇ ਹੋਟਲ ਮਹਾਰਾਜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਹਸਪਤਾਲਾ ਦੀ ਸੂੱਚੀ ਵਿੱਚੋਂ ਸ਼ਿਵਮ ਹਸਪਤਾਲ ਨੇ ਪਹਿਲਾ ਸਥਾਨ, ਆਰ.ਆਰ.ਐਮ. ਸੈਂਟਰਲ ਹਸਪਤਾਲ ਨੇ ਦੂਸਰਾ ਸਥਾਨ ਅਤੇ ਭਾਰਜ ਲਾਇਫ ਕੇਅਰ ਹਸਪਤਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੈਜੀਡੈਂਸ਼ਲ ਵੈਲਫੈਅਰ ਸੋਸਾਇਟੀਆਂ ਵਿੱਚੋਂ ਬੂਧ ਰਾਮ ਕਲੋਨੀ ਨੇ ਪਹਿਲਾ ਸਥਾਨ, ਇੰਦਰਾ ਕਲੋਨੀ ਨੇ ਦੂਸਰਾ ਸਥਾਨ ਅਤੇ ਗੋਤਮ ਨਗਰ ਵੈਲਫੈਅਰ ਸੋਸਾਇਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਸਰਕਾਰੀ ਦਫਤਰਾਂ ਵਿੱਚੋਂ ਮਿਨੀ ਸੈਕਟਰੀਏਟ ਨੇ ਪਹਿਲਾ ਸਥਾਨ, ਪਾਸਟੋਰਟ ਦਫਤਰ ਨੇਦੂਸਰਾ ਸਥਾਨ ਅਤੇ ਪੀ.ਡਬਲਯੂ.ਡੀ ਨੈਸ਼ਨਲ ਹਾਇਵੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਮਾਰਕੀਟ ਐਸੋਸੀਏਸ਼ਨਕੈਟਾਗਰੀ ਵਿੱਚ ਪੀਰ ਮੱਧੀ ਸ਼ਾਹ ਮਾਰਕੀਟ ਐਸੋਸੀਏਸ਼ਨ ਨੇ ਪਹਿਲਾ ਸਥਾਨ, ਘੱਟਾ ਘਰ ਮਾਰਕੀਟ ਐਸੋਸੀਏਸ਼ਨ ਨੇ ਦੂਸਰਾ ਸਥਾਨ ਅਤੇ ਮੈਡੀਸਨ ਮਾਰਕੀਟ ਐਸੋਸੀਏਸ਼ਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਇਨਾਂ ਅਦਾਰਿਆ ਦੇ ਮੁੱਖੀਆ ਵੱਲੋਂ ਸਫਾਈ ਦੇ ਖੇਤਰ ਵਿੱਚ ਵੱਧ ਚੜ ਕੇ ਭਾਗ ਲੈਣ ਦਾ ਆਸ਼ਵਾਸਨ ਦਿੱਤਾ ਗਿਆ ਅਤੇ ਇਨਾਂ ਮੁੱਖਿਆ ਵੱਲੋਨਗਰ ਨਿਮਗ ਨੂੰ ਬੇਨਤੀ ਕੀਤੀ ਗਈ ਕਿ ਇਸ ਤਰ•ਾਂ ਦੇ ਮੁਕਾਬਲੇ ਭਵਿੱਖ ਵਿੱਚ ਅਗੇ ਵੀ ਕਰਵਾਏ ਜਾਣ ਤਾਂ ਜੋ ਹੋਰ ਅਦਾਰੇ ਇਸ ਤੋਂ ਪ੍ਰਭਾਵਿਤ ਹੋ ਕੇ ਸਫਾਈ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਣ।

LEAVE A REPLY

Please enter your comment!
Please enter your name here