ਸਿਹਤ ਵਿਭਾਗ ਵਲੋਂ ਜਾਗਰੂਕਤਾ ਕੋਰੋਨਾ ਵੈਨ ਨੂੰ ਦਿੱਤੀ ਗਈ ਹਰੀ ਝੰਡੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਨੂੰ ਠੱਲ ਪਾਉਣ ਲਈ ਮਿਸ਼ਨ ਫਹਿਤੇ ਤਹਿਤ ਸਿਹਤ ਵਿਭਾਗ ਵੱਲੋਂ 30 ਦਿਨਾਂ ਜਗਰੂਕਤਾਂ ਮੁਹਿਮ ਵੱਜੋ ਆਈਈਸੀ ਵੈਨਾਂ ਦੀ ਸ਼ੁਰੂਆਤ ਪਿਛਲੇ ਦਿਨੀ ਚੰਡੀਗੜ ਤੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਕੀਤੀ ਗਈ। ਇਸ ਵੈਨ ਦੇ ਅੱਜ ਸਿਵਲ ਹਸਪਤਾਲ  ਹੁਸ਼ਿਆਰਪੁਰ ਤੋਂ ਜਿਲੇ ਦੇ ਵੱਖ ਵੱਖ ਸ਼ਹਿਰੀ ਸਿਹਤ ਸੰਸਥਾਵਾਂ ਅਤੇ ਸ਼ਹਿਰੀ ਖੇਤਰ ਜਿਥੇ ਕੋਰੋਨ  ਦੇ ਕੇਸ਼ ਦੀ ਗਿਣਤੀ ਵਧੀ ਹੈ ਖੇਤਰਾਂ ਵਿੱਚ ਰਵਾਨਾ ਕਰਨ ਸਮੇਂ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਅਤੇ ਡਾ. ਜਸਵਿੰਦਰ ਸਿੰਘ ਸਿਵਲ ਹਸਪਤਾਲ ਸਾਂਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੋਕੇ ਉਹਨਾਂ ਦੇ ਨਾਲ ਡਾ ਸ਼ਲੇਸ਼ ਕੁਮਾਰ,  ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਤਿੰਦਰ ਪਾਲ, ਅਮਨਦੀਪ ਸਿੰਘ, ਮੀਡੀਆ ਵਿੰਗ ਤੋ ਗੁਰਵਿੰਗਰ ਸ਼ਾਨੇ ਆਦਿ ਹਾਜਰ ਸਨ । ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਨੇ ਕਹਾ ਕੋਰੋਨਾ ਬਚਾਅ ਲਈ ਅਫਵਾਹਾਂ ਤੋ ਬਚਣਾ ਜਰੂਰੀ ਹੈ ਅਤੇ ਸਾਨੂੰ ਆਪਣਾ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੀਦਾ ਤਾਂ ਜੋ ਵਾਇਰਸ ਦਾ ਮੌਕੇ ਸਿਰ ਪਤਾ ਲੱਗਣ ਤੇ ਜਰੂਰੀ ਸਾਵਧਾਨੀਆਂ ਅਤੇ ਇਲਾਜ ਕੀਤਾ ਜਾ ਸਕੇ ।

Advertisements

 ਕੋਵਿਡ -19 ਪ੍ਰਭਾਵਿਤ ਵਿਆਕਤੀ ਦੇ ਸਪੰਰਕ ਵਿੱਚ ਜਾਂ ਖਾਂਸੀ, ਨਿਸ਼ਾ ਦੇ ਡਰਾਪਲੈਟ ਦੇ ਸਪੰਰਕ ਵਿੱਚ ਆਉਣ ਨਾਲ ਫੈਲਦਾ  ਹੈ ਅਤੇ ਇਸ ਦੇ ਆਮ ਲੱਛਣ ਬੁਖਾਰ ਖਾਸੀ, ਥਕਾਵਟ, ਦਸਤ, ਨੱਕ ਵਗਣਾ, ਸਾਹ ਲੈਣ ਵਿੱਚ ਤਕਲੀਫ ਗਲੇ ਵਿੱਚ ਖਰਾਸ,  ਸਵਾਦ ਅਤੇ ਸੁੰਘਣ ਸ਼ਕਤੀ ਦਾ ਘਟਣਾ ਹੁੰਦਾ ਹੈ। ਜੇਕਰ ਤੁਸੀ ਕਿਸੇ ਪ੍ਰਭਾਵਿਤ ਵਿਆਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਤਹਾਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਚਹੀਦਾ ਹੈ ਅਤੇ ਇਹ ਸਾਰੀਆਂ ਸਿਹਤ ਸੰਸਥਾਵਾਂ ਤੇ ਟੈਸਟ ਮੁਫਤ ਹੁੰਦਾ ਹੈ। ਡਾ. ਜਡਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜਿਥੇ ਕੋਰੋਨਾ ਬਾਰੇ ਜਾਗਰੂਕਤਾ ਫੈਲਵੇਗੀ ਉਥੇ ਇਸ ਵੈਨ ਦੇ ਨਾਲ ਸਿਹਤ ਵਿਭਾਗ ਦੀ ਟੀਮ ਵੱਲੋ ਆਰਟੀ ਪੀਸੀਆਰ ਦੇ 40 ਤੋਂ 45 ਵਿਆਕਤੀਆਂ ਦੇ ਸੈਪਲ ਵੀ ਲਵੇਗੀ।

ਇਹ ਵੈਨ ਗੰੜਸ਼ੰਕਰ, ਮਹਿਲਪੁਰ, ਚੱਬੇਵਾਲ-ਹੁਸ਼ਿਆਰਪੁਰ ਸ਼ਹਿਰ, ਹਰਿਆਣਾ ਭੂੰਗਾ, ਦਸੂਹਾ ਮੁਕੇਰੀਆਂ, ਹਾਜੀਪੁਰ, ਤਲਵਾੜਾ ਸਮੇਤ  ਹਾਈ ਰਿਸਕ ਖੇਤਰਾਂ ਨੂੰ ਕਵਰ ਕਰੇਗੀ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿਉ ਉਹ ਸੁਨਿਹਰੇ ਮੌਕੇ ਦਾ ਲ਼ਾਭ ਲੈਣ ਅਤੇ ਸਿਹਤ ਵਿਭਾਗ ਵੱਲੋ ਕੋਰੋਨਾ ਤੋਂ ਬਚਣ ਲਈ ਦਿੱਤੀਆਂ ਗਈਆਂ ਹਦਾਇਤਾ ਪਾਲਣਾ ਕਰਨ।

LEAVE A REPLY

Please enter your comment!
Please enter your name here