ਨਵੰਬਰ 2019 ਦੇ ਮੁਕਾਬਲੇ ਨਵੰਬਰ 2020 ਦੌਰਾਨ ਵੈਟ ਅਤੇ ਸੀ.ਐੱਸ.ਟੀ. ਦੀ ਉਗਰਾਹੀ ਵਿੱਚ ਦਰਜ ਕੀਤਾ ਗਿਆ ਭਾਰੀ ਵਾਧਾ

ਚੰਡੀਗੜ (ਦ ਸਟੈਲਰ ਨਿਊਜ਼)। ਸਾਲ 2020 ਦੇ ਨਵੰਬਰ ਮਹੀਨੇ ਲਈ ਵੈਟ ਅਤੇ ਸੀ.ਐਸ.ਟੀ. ਦੀ ਕੁੱਲ ਵਸੂਲੀ 765.25 ਕਰੋੜ ਰੁਪਏ ਦਰਜ ਕੀਤੀ ਗਈ ਹੈ ਜਦਕਿ ਇਹ ਰੁਪਏ ਨਵੰਬਰ, 2019 ਲਈ ਇਹ ਰਾਸ਼ੀ 448.42 ਕਰੋੜ ਰੁਪਏ ਸੀ,  ਇਸ ਤਰਾਂ ਇਹ ਵਾਧਾ 70.65 ਪ੍ਰਤੀਸ਼ਤ ਬਣਦਾ ਹੈ। ਪੰਜਾਬ ਕਰ ਕਮਿਸ਼ਨਰ ਦਫ਼ਤਰ ਦੇ ਬੁਲਾਰੇ ਅਨੁਸਾਰ ਅਪ੍ਰੈਲ ਤੋਂ ਨਵੰਬਰ, 2020 ਲਈ ਪੰਜਾਬ ਲਈ ਜੀ.ਐੱਸ.ਟੀ. ਕੁੱਲ ਵਸੂਲੀ 6814.29 ਕਰੋੜ ਰਹੀ  ਹੈ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਇਹ ਰਾਸ਼ੀ 8842.79 ਕਰੋੜ ਰੁਪਏ  ਸੀ ਇਸ ਤੋਂ ਪਤਾ ਲਗਦਾ ਹੈ ਕਿ 22.94 ਫੀਸਦ ਦੀ ਗਿਰਾਵਟ ਹੈ। ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਾਲ 2020 ਦੇ ਨਵੰਬਰ  ਮਹੀਨੇ ਲਈ ਪ੍ਰੋਟੈਕਟਡ ਰੈਵੀਨਿਊ 2403 ਕਰੋੜ ਰੁਪਏ ਹੈ। ਸੂਬੇ ਨੇ 1067 ਕਰੋੜ ਰੁਪਏ ਵਸੂਲੇ ਹਨ ਹੈ ਜੋ ਕਿ  ਪ੍ਰੋਟੈਕਟਡ ਰੈਵੀਨਿÀ (ਸੁਰੱਖਿਅਤ ਮਾਲੀਆ) ਦੇ ਲਗਭਗ 44.4 ਫੀਸਦ ਬਣਦਾ ਹੈ। ਇਸ ਤਰਾਂ ਨਵੰਬਰ 2020  ਲਈ ਮੁਆਵਜ਼ੇ ਦੀ 1336 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ। ਇਸ ਤੋਂ ਇਲਾਵਾ ਅਪ੍ਰੈਲ ਤੋਂ ਅਕਤੂਬਰ, 2020  ਲਈ ਮੁਆਵਜ਼ੇ ਦੇ 12186 ਕਰੋੜ ਰੁਪਏ ਬਕਾਇਆ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਨਵੰਬਰ 2020 ਦੌਰਾਨ  ਕੁੱਲ ਰਾਸ਼ਟਰੀ ਜੀ.ਐੱਸ.ਟੀ. ਮਾਲੀਏ ਦੀ ਵਸੂਲੀ 1,04,963 ਕਰੋੜ ਰੁਪਏ ਦਰਜ ਕੀਤੀ ਗਈ ਹੈ ਜਦਕਿ ਸਾਲ  2019 ਦੇ ਨਵੰਬਰ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ ਮਾਲੀਏ ਦੀ ਵਸੂਲੀ 1,03,491 ਕਰੋੜ ਰੁਪਏ ਸੀ ਜੋ ਕਿ 1.4 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

Advertisements

ਅਪ੍ਰੈਲ ਤੋਂ ਨਵੰਬਰ 2020 ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ ਮਾਲੀਆ 6,64,709 ਕਰੋੜ  ਰੁਪਏ ਰਿਹਾ ਹੈ ਸਾਲ ਪਿਛਲੇ ਸਾਲ ਇਸੇ ਮਿਆਦ ਲਈ ਵਸੂਲੀ ਦੀ  ਇਹ ਰਾਸ਼ੀ 8,05,164 ਕਰੋੜ ਰੁਪਏ ਸੀ ਇਸ ਤਰ•ਾਂ ਅੰਕੜੇ 17.44 ਪ੍ਰਤੀਸ਼ਤ ਦੀ ਗਿਰਾਵਟ ਵੱਲ ਇਸ਼ਾਰਾ ਕਰਦੇ ਹਨ। ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਰਾਜ ਨੇ ਵੈਟ ਅਤੇ ਸੀ.ਐਸ.ਟੀ. ਤੋਂ ਵੀ  ਕਰ ਮਾਲੀਆ ਇੱਕਠਾ ਕੀਤਾ ਹੈ। ਵੈਟ ਅਤੇ ਸੀ.ਐਸ.ਟੀ. ਦੀ ਵਸੂਲੀ ਵਿੱਚ ਮਨੁੱਖੀ ਖਪਤ ਲਈ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ( ਜੋ ਜੀ.ਐਸ.ਟੀ ਦੇ ਦਾਇਰੇ ਤੋਂ ਬਾਹਰ ਹਨ) ਦਾ ਅਹਿਮ ਯੋਗਦਾਨ ਹੈ। ਸਾਲ 2020 ਦੇ ਅਪ੍ਰੈਲ ਤੋਂ ਨਵੰਬਰ ਮਹੀਨਿਆਂ ਦੌਰਾਨ  ਪੰਜਾਬ ਨੇ 3802.9 ਕਰੋੜ ਰੁਪਏ ਦਾ ਵੈਟ ਅਤੇ ਸੀਐਸਟੀ ਮਾਲੀਆ ਜੁਟਾਇਆ  ਇਸਦੇ ਮੁਕਾਬਲੇ  ਪਿਛਲੇ ਸਾਲ ਇਸੇ ਮਿਆਦ ਲਈ ਵਸੂਲੀ ਦੀ ਰਾਸ਼ੀ 3625.06 ਕਰੋੜ ਰੁਪਏ  ਸੀ ਜੋ ਕਿ  4.90 ਫੀਸਦ ਦਾ ਵਾਧਾ  ਦਰਸਾਉਂਦੀ ਹੈ।

765.25 ਕਰੋੜ ਰੁਪਏ ਰਹੀ ਹੈ ਨਵੰਬਰ 2020 ਦੀ ਵਸੂਲੀ ਜਦਕਿ 448.42 ਕਰੋੜ ਸੀ ਨਵੰਬਰ 2019 ਦੀ ਉਗਰਾਹੀ


ਨਵੰਬਰ 2020 ਦੇ ਨਵੰਬਰ ਮਹੀਨੇ ਲਈ ਜੀ.ਐਸ.ਟੀ, ਵੈਟ ਅਤੇ ਸੀ.ਐਸ.ਟੀ ਨੇ  ਦੀ ਕੁੱਲ (1833.06 ਕਰੋੜ ਰੁਪਏ) ਇਸਦੇ ਮੁਕਾਬਲੇ ਨਵੰਬਰ 2019 ਕੁੱਲ (1571.35 ਕਰੋੜ ਰੁਪਏ) ਦੇ ਟੈਕਸ ਦੀ ਵਸੂਲੀ ਹੋਈ ਸੀ । ਇਸ ਤਰਾਂ 261.71 ਕਰੋੜ  ਰੁਪਏ(+16.65 ਪ੍ਰਤੀਸ਼ਤ) ਦਾ ਵਾਧਾ ਦਰਜ ਕੀਤਾ ਗਿਆ ਹੈ। ਨਵੰਬਰ, 2020 ਦੇ ਮਹੀਨੇ ਦੌਰਾਨ ਪੰਜਾਬ ਲਈ ਜੀ.ਐੱਸ.ਟੀ. ਦਾ ਕੁੱਲ 1067.81 ਕਰੋੜ ਰੁਪਏ ਇਕੱਠਾ ਹੋਇਆ ਇਸਦੇ ਵਿਰੁੱਧ ਪਿਛਲੇ ਸਾਲ ਇਸੇ ਮਿਆਦ ਲਈ  ਇਹ ਰਾਸ਼ੀ 1122.93 ਕਰੋੜ ਰੁਪਏ ਸੀ । ਜੋ ਕਿ 4.91 ਪ੍ਰਤੀਸ਼ਤ ਦੀ ਕਮੀ ਦਾ ਸੂਚਕ ਹੈ।  ਨਵੰਬਰ 2020 (1067.81 ਕਰੋੜ ਰੁਪਏ) ਦਾ ਕੁੱਲ ਜੀ.ਐਸ.ਟੀ  ਦੀ ਮਾਲੀਆ ਵਸੂਲੀ ਪਿਛਲੇ ਮਹੀਨੇ ਯਾਨੀ ਅਕਤੂਬਰ 2020 (1060.76 ਕਰੋੜ ਰੁਪਏ) ਦੇ ਕੁੱਲ ਜੀ.ਐਸ.ਟੀ ਦੀ ਮਾਲੀਆ ਉਗਰਾਹੀ ਨਾਲੋਂ ਮਾਮੂਲੀ ਜਿਹਾ ਵੱਧ ਹੈ।
ਪੰਜਾਬ ਦੇ ਜੀਐਸਟੀ ਮਾਲੀਏ ਦੀ ਵਸੂਲੀ  ਦੀ ਤੁਲਨਾ
ਮਹੀਨਾ 2019 2020
ਅਪ੍ਰੈਲ   1304.13 ਕਰੋੜ ਰੁਪਏ     156.28 ਕਰੋੜ ਹੈ
ਮਈ  998.13 ਕਰੋੜ ਰੁਪਏ  514.03 ਕਰੋੜ ਹੈ
ਜੂਨ   950.36 ਕਰੋੜ ਰੁਪਏ  869.66 ਕਰੋੜ ਰੁਪਏ ਹੈ
ਜੁਲਾਈ  1548.15 ਕਰੋੜ ਰੁਪਏ  1103.31 ਕਰੋੜ ਹੈ
ਅਗਸਤ   1014.03 ਕਰੋੜ ਰੁਪਏ  987.20 ਕਰੋੜ ਹੈ
ਸਤੰਬਰ  974.96 ਕਰੋੜ ਰੁਪਏ  1055.24 ਕਰੋੜ ਹੈ
ਅਕਤੂਬਰ  929.52 ਕਰੋੜ  1060.76 ਕਰੋੜ
ਨਵੰਬਰ  1122.93 ਕਰੋੜ  1067.81 ਕਰੋੜ

LEAVE A REPLY

Please enter your comment!
Please enter your name here