ਸ਼ਹਿਰ ਵਿੱਚ ਪੈਂਦੀਆਂ ਸੜਕਾਂ ਦੀ ਮੁਰੰਮਤ ‘ਤੇ ਖਰਚੇ ਜਾਣਗੇ 34 ਲੱਖ ਰੁਪਏ: ਤੀਕਸ਼ਨ ਸੂਦ

tikku

ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਵਿੱਚ ਪੈਂਦੀਆਂ ਮੁੱਖ ਸੜਕਾਂ ਦੀ ਮੁਰੰਮਤ ‘ਤੇ ਲੋਕ ਨਿਰਮਾਣ ਵਿਭਾਗ ਵੱਲੋਂ 34 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਧੋਬੀ ਘਾਟ ਵਿਖੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਅਤ ਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ। । ਇਸ ਮੌਕੇ ‘ਤੇ ਸ੍ਰੀ ਸੂਦ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਧੋਬੀ ਘਾਟ ਤੋਂ ਊਨਾ ਰੋਡ ਬਜਵਾੜਾ, ਗਊਸ਼ਾਲਾ ਤੋਂ ਧੋਬੀਘਾਟ, ਗਊਸ਼ਾਲਾ ਤੋਂ ਬੰਜਰਬਾਗ, ਧੋਬੀ ਘਾਟ ਤੋਂ ਆਦਮਵਾਲ, ਪ੍ਰਭਾਤ ਚੌਕ ਤੋਂ ਡੀ ਏ ਵੀ ਕਾਲਜ, ਡੀ ਏ ਵੀ ਕਾਲਜ ਤੋਂ ਸਵਰਨ ਫਰਮ ਆਦਿ ਸੜਕਾਂ ਦੀ ਮੁਰੰਮਤ ਹੋਵੇਗੀ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਵਾਜਾਈ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ ‘ਤੇ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਨਗਰ ਨਿਗਮ ਵੱਲੋਂ ਹਟਾਇਆ ਜਾਵੇਗਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਨੂੰ ਆਪਣੀ ਨਿਗਰਾਨੀ ਹੇਠ ਕਰਾਉਣ ਨੂੰ ਯਕੀਨੀ ਬਣਾਉਣ।  ਸੜਕਾਂ ਦੇ ਨਵੀਨੀਕਰਨ ਕਰਨ ਲਈ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਗੁਣਵੱਤਾ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਇਸ ਮੌਕੇ ‘ਤੇ ਮੇਅਰ ਨਗਰ ਨਿਗਮ ਸ਼ਿਵ ਸੂਦ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਲੋਕ ਨਿਮਰਾਣ ਵਿਭਾਗ ਦੇ ਐਸ ਡੀ ਓ ਰਜਿੰਦਰ ਕੁਮਾਰ, ਜਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਯੂਥ ਆਗੂ ਭਾਜਪਾ ਨਿਤਿਨ ਗੁਪਤਾ ਨੰਨੂ, ਕੌਂਸਲਰ ਨਿਪੁੰਨ ਸ਼ਰਮਾ, ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਕੌਂਸਲਰ ਹਰਪਿੰਦਰ ਗਿੱਲ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ, ਲਵਲੀ ਸ਼ਰਮਾ, ਰਾਕੇਸ਼ ਸੂਰੀ, ਰਵਿੰਦਰ ਠਾਕਰ,  ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ, ਨਈ ਸੋਚ ਸੰਸਥਾ ਤੋਂ ਅਸ਼ਵਨੀ ਗੈਂਦ ਅਤੇ ਹੋਰ ਪਤਵੰਤੇ ਸ਼ਾਮਲ ਸਨ।

Advertisements

LEAVE A REPLY

Please enter your comment!
Please enter your name here