ਵਿਧਾਇਕ ਡੋਗਰਾ ਵਲੋਂ ਰਾਮਗੜ ਸੀਕਰੀ ਸਕੂਲ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫ਼ੋਨ

ਸੀਕਰੀ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਸਰਕਾਰ ਵਲੋਂ ਸ਼ੁਰੂ ਕੀਤੀ ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਅੱਜ ਵਿਧਾਇਕ ਦਸੂਹਾ ਡਾ. ਅਰੁਣ ਡੋਗਰਾ ਮਿੱਕੀ ਵਲੋਂ ਸਥਾਨਕ ਸਰਕਾਰੀ ਸੀ. ਸੈਕੰਡਰੀ ਸਕੂਲ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਤਕਸੀਮ ਕਰਕੇ ਇਸ ਯੋਜਨਾ ਦਾ ਉਦਘਾਟਨ ਕੀਤਾ | ਇਸ ਤੋਂ ਪਹਿਲਾਂ ਸਕੂਲ ਪਹੁੰਚਣ ‘ਤੇ ਪਿ੍ੰਸੀਪਲ ਠਾਕੁਰ ਬਿਆਸ ਦੇਵ ਦੀ ਰਹਿਨੁਮਾਈ ‘ਚ ਸਮੂਹ ਸਕੂਲ ਸਟਾਫ਼ ਵਲੋਂ ਡਾ. ਡੋਗਰਾ ਦਾ ਨਿੱਘਾ ਸਵਾਗਤ ਕੀਤਾ |

Advertisements

ਇਸ ਮੌਕੇ ਡਾ. ਡੋਗਰਾ ਨੇ ਇਸ ਸਕੂਲ ਦੇ ਕੁਲ 183 ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਮੁਹੱਈਆ ਕਰਵਾਉਣ ਲਈ ਉਪਲਬਧ ਹੋਏ ਫ਼ੋਨਾਂ ਅਧੀਨ ਹਾਜ਼ਰ ਕਰੀਬ 40 ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਸਮਾਰਟ ਫ਼ੋਨ ਵਿਦਿਆਰਥੀਆਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਿਆ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਸਹਾਈ ਸਿੱਧ ਹੋਣਗੇ | ਦਵਿੰਦਰ ਕੁਮਾਰ, ਸਰਪੰਚ ਅਸ਼ਵਨੀ ਸਮਰਾ, ਸਰਪੰਚ ਅਸ਼ਵਨੀ ਪੱਪੀ, ਸਰਪੰਚ ਮੀਨਾ ਰਾਣੀ, ਸਰਪੰਚ ਨੀਨਾ ਰਾਣੀ, ਸਰਪੰਚ ਮਹਿਮਾ ਸੰਧਾਣੀ, ਸ੍ਰੀ ਨੇਵੀ ਚਾੜਕ, ਸ੍ਰੀ ਰਾਕੇਸ਼ ਪਟਿਆਲ, ਅਜੇ ਨੀਟੂ, ਬਬਲੂ ਰਾਣਾ, ਸੁਨੀਲ ਕੌ ਸ਼ਲ, ਸੁਨੀਲ ਪਰਮਾਰ, ਸੰਜੇ ਸ਼ਰਮਾ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here