ਕਾਂਗਰਸ ਨੇ ਹਮੇਸ਼ਾ ਹੀ ਧਰਮ ਤੇ ਜਾਤ ਪਾਤ ਤੋਂ ਉਪਰ ਉੱਠ ਕੇ ਕੀਤੇ ਹਨ ਵਿਕਾਸ ਦੇ ਕੰਮ: ਦੀਪ ਭੱਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੰਪਲ ਅਰੋੜਾ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਦੀਪ ਭੱਟੀ ਤੇ ੳਹੁਨਾਂ ਦੇ ਉਹਦੇਦਾਰਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦਾ 136ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਤੇ ਦੀਪ ਭੱਟੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਗਰੀਬਾਂ ਦੀ ਬਾਂਹ ਫੜੀ ਹੈ। ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਜਾਤ ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਵਿਕਾਸ ਦੇ ਕੰਮਾ ਕੀਤੇ ਹਨ। ਜਿਥੇ ਸਾਡੇ ਕਿਸਾਨ ਵੀਰ ਆਪਣੀ ਰੋਜ਼ੀ ਰੋਟੀ ਬਚਾਉਣ ਲਈ ਕੇਂਦਰ ਸਰਕਾਰ ਨਾਲ ਲੜ ਰਹੇ ਹਨ। ਇਸ ਦੇ ਲਈ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ।

Advertisements

ਦੀਪ ਭੱਟੀ ਨੇ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ ਇਹ ਗੱਲ ਕੈਪਟਨ ਸਰਕਾਰ ਚੰਗੀ ਤਰਾਂ ਸਮਝਦੀ ਹੈ। ਇਸ ਮੌਕੇ ਤੇ ਸੁਮਨ ਤਲਵਾੜ ਚੇਅਰਮੈਨ ਜ਼ਿਲਾ ਹੁਸ਼ਿਆਰਪੁਰ, ਵਾਇਸ ਪ੍ਰਧਾਨ ਪਰਮਜੀਤ ਕੌਰ, ਸਲਾਹਕਾਰ ਰਵਿੰਦਰ ਕੌਰ, ਸੈਕਟਰੀ ਗੁਰਵਿੰਦਰ ਕੌਰ, ਸਵਰਨਜੀਤ ਕੌਰ, ਰੰਜਨਾਂ ਦੇਵੀ, ਨੀਲਮ ਰਾਣੀ, ਰੀਟਾ ਰਾਣੀ, ਕੈਲਾਸ਼ ਰਾਣੀ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here