ਮਿਸ਼ਨ ਸ਼ਤ ਪ੍ਰਤੀਸਤ ਨੂੰ ਲੈ ਕੇ ਜਿਲ੍ਹਾ ਸਿੱਖਿਆ ਅਫਸਰ ਨੇ ਕੀਤੀ ਸਕੂਲ ਮੁੱਖੀਆਂ ਨਾਲ ਪ੍ਰੇਰਨਾਤਮਕ ਮੀਟਿੰਗ

ਪਠਾਨਕੋਟ(ਦ ਸਟੈਲਰ ਨਿਊਜ਼)। ਮਿਸਨ ਸਤ-ਪ੍ਰਤੀਸਤ ਤਹਿਤ ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਰੋਜਾਨਾ ਜਿਲ੍ਹੇ ਦੇ ਅਧਿਆਪਕਾਂ ਨਾਲ ਮੀਟਿੰਗਾਂ ਕਰਕੇ ਵਧੀਆਂ ਨਤੀਜਿਆਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਵੱਲੋਂ ਅੱਜ ਬਲਾਕ ਧਾਰ-2 ਦੇ ਸਕੂਲ ਮੁਖੀਆਂ ਅਤੇ ਇੰਚਾਰਜਾਂ ਨਾਲ ਬਲਾਕ ਦਫਤਰ ਧਾਰ-2 ਅਤੇ ਬਲਾਕ ਪਠਾਨਕੋਟ-2 ਦੇ ਸਕੂਲ ਮੁਖੀਆ ਅਤੇ ਇੰਚਾਰਜਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਜਸਵਾਲੀ ਵਿਖੇ ਪ੍ਰੇਰਨਾਤਮਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਹਾਜਰ ਸਕੂਲ ਮੁਖੀਆ ਨਾਲ ਦਸੰਬਰ ਮਹੀਨੇ ਬੱਚਿਆਂ ਦੇ  ਲਏ ਗਏ ਆਨ-ਲਾਈਨ ਟੈਸਟ ਸੰਬੰਧੀ ਅੰਕੜਾ ਮੁਲਾਂਕਣ ਵੀ ਕੀਤਾ ਗਿਆ।

Advertisements

ਇਸ ਦੌਰਾਨ ਸੰਬੋਧਨ ਕਰਦਿਆਂ  ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਕਿਹਾ ਕਿ ਕੋਵਿਡ 19 ਦੌਰਾਨ ਸਕੂਲ ਭਾਵੇਂ ਬੰਦ ਸਨ ਪਰ ਸਿੱਖਿਆ ਵਿਭਾਗ ਵੱਲੋਂ ਘਰ ਬੈਠੇ ਬੱਚਿਆਂ ਲਈ ਵੱਖ ਵੱਖ ਸਾਧਨਾਂ ਦੁਆਰਾਂ ਆਨ-ਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਵਿਭਾਗ ਵੱਲੋਂ ਅਜੇ ਵੀ ਰੇਡੀਓ , ਟੀ.ਵੀ., ਯੂ ਟਿਊਬ , ਵੱਟਸਐਪ ਅਤੇ ਐਜੁਕੇਅਰ ਐਪ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਨਲਾਈਨ ਸਿੱਖਿਆ ਲਗਾਤਾਰ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਪੰਜਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਸਕੂਲ ਖੁੱਲਣ ਨਾਲ ਬੱਚਿਆਂ ਤੇ ਅਧਿਆਪਕਾਂ ਵਿੱਚ ਵਿਸੇਸ ਉਤਸਾਹ ਦਿੱਖ ਰਿਹਾ ਹੈ।

ਕਾਰਜਕਾਰੀ ਬੀਪੀਈਓ ਬਲਾਕ ਪਠਾਨਕੋਟ-2 ਵਿਜੇ ਕੁਮਾਰ ਨੇ ਅਧਿਆਪਕਾਂ ਨੂੰ ਮਿਸਨ ਸਤ-ਪ੍ਰਤੀਸਤ ਦੀ ਪ੍ਰਾਪਤੀ ਲਈ ਕਮਜੋਰ ਵਿਦਿਆਰਥੀਆਂ ਤੇ ਵਿਸੇਸ ਜੋਰ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਮੂਹ ਸਕੂਲ ਮੁਖੀਆਂ ਨੂੰ ਜਲਦ ਤੋਂ ਜਲਦ ਸਟੇਜ-2 ਦੇ ਸਮਾਰਟ ਸਕੂਲ ਪੈਰਾਮੀਟਰ ਪੂਰੇ ਕਰਨ ਲਈ ਉਤਸਾਹਿਤ ਕੀਤਾ।  ਇਸ ਮੌਕੇ ਤੇ ਸਕੂਲ ਮੁਖੀ ਮਨੋਹਰ ਲਾਲ, ਤਰੁਣ ਪਠਾਨੀਆ ਕਲਰਕ ਦਫਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ, ਸੀਐਚਟੀ ਸੁਨੀਲ ਕੁਮਾਰ, ਸੀਐਚਟੀ ਬਲਬੀਰ ਚੰਦ, ਰਾਕੇਸ ਬਖਸੀ, ਪਵਨ ਸਭਰਵਾਲ, ਲਲਿਤਾ, ਨੇਹਾ ਸੈਣੀ, ਸੀਮਾ ਗੁਪਤਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here