Friday, October 23, 2026
Home Punjab ਪਠਾਨਕੋਟ: ਕਿਸਾਨ ਮਹਿਲਾਵਾਂ ਨੂੰ ਵਿੱਤੀ ਤੌਰ ਤੇ ਆਤਮ ਨਿਰਭਰ ਕਰਨ ਲਈ ਕਿਸਾਨ...

ਪਠਾਨਕੋਟ: ਕਿਸਾਨ ਮਹਿਲਾਵਾਂ ਨੂੰ ਵਿੱਤੀ ਤੌਰ ਤੇ ਆਤਮ ਨਿਰਭਰ ਕਰਨ ਲਈ ਕਿਸਾਨ ਮਹਿਲਾ ਜਾਗਰੂਕਤਾ ਕੈੰਪ ਅਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਪੰਚ ਕੁੱਠੇੜ ਸੁਮਨ ਠਾਕੁਰ ਦੀ ਮੰਗ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵਲੋਂ ਕਿਸਾਨ ਮਹਿਲਾ ਦਿਵਸ ਮਨਾਉਂਦਿਆਂ ਕਿਸਾਨ ਮਹਿਲਾਵਾਂ ਨੂੰ ਵਿਤੀ ਤੌਰ ਤੇ ਆਤਮ ਨਿਰਭਰ ਬਣਨ ਲਈ ਅੱਜ ਪਿੰਡ ਕੁਠੇੜ  ਵਿੱਚ ਕਿਸਾਨ ਮਹਿਲਾ ਜਾਗਰੂਕਤਾ ਕੈੰਪ ਲਗਾਇਆ ਗਿਆ।ਇਸ ਜਾਗਰੁਕਤਾ ਕੈਂਪ ਦਾ ਮੁੱਖ ਮਕਸਦ ਕਿਸਾਨ ਮਹਿਲਾਵਾਂ ਨੂੰ ਵਿੱਤੀ ਤੌਰ ਮਜ਼ਬੂਤ ਕਰਨ ਲਈ ਸਵੈ ਸਹਾਇਤਾ ਸਮੂਹ ਬਣਾ ਕੇ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਸੀ। ਇਸ ਮੌਕੇ ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਸਾਕਸ਼ੀ ਖੇਤੀ ਉਪ ਨਿਰੀਖਕ , ਲਵ ਕੁਮਾਰ ਬੀ ਟੀ ਐੱਮ(ਆਤਮਾ),ਜੀਵਨ ਲਾਲ,ਅਰੁਣ ਕੁਮਾਰ,ਮੋਹਨ ਲਾਲ,ਠਾਕੁਰ ਕਰਨ ਸਿੰਘ,ਸੂਬੇਦਾਰ ਮੋਹਿੰਦਰ ਸਿੰਘ,ਕਿ੍ਰਪਾਲ ਸਿੰਘ,ਭਾਗ ਸਿੰਘ,ਪਿ੍ਰਆ ਦੇਵੀ,ਕੈਲਾਸ਼ੋ ਦੇਵੀ,ਅਸ਼ੋਕ ਕੁਮਾਰ,ਸੰਦੀਪ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਹਿਲਾਵਾਂ ਅਤੇ ਕਿਸਾਨ ਹਾਜ਼ਰ ਸ਼ਨ। ਇਸ ਕੈੰਪ ਵਿਚ ਅਨੁਜ ਸੂਦ ਪ੍ਰਧਾਨ ਫੈਡਰੇਸ਼ਨ ਆਫ ਐਫ ਪੀ ਓ ਅੰਮਿ੍ਰਤਸਰ ਨੇ ਸੰਪੂਰਨ ਸਹਿਯੋਗ ਕੀਤਾ।

Advertisements

ਕਿਸਾਨ ਮਹਿਲਾਵਾਂ ਨੂੰ ਜਾਗਰੂਕ ਕਰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਕਿਹਾ ਖੇਤੀਬਾੜੀ ਦੇ ਕੰਮ ਵਿਚ ਕਿਸਾਨ ਮਹਿਲਾਵਾਂ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ । ਉਨਾਂ ਕਿਹਾ ਕਿ ਖੇਤੀ ਅਰਥਸ਼ਾਸ਼ਤਰੀਆਂ ਮੁਤਾਬਿਕ ਕਿਸਾਨ ਔਰਤਾਂ, ਖੇਤੀਬਾੜੀ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਅਨਿਖੜਵਾਂ ਅੰਗ ਹੋਣ ਕਾਰਨ ,ਖੇਤੀਬਾੜੀ ਖੇਤਰ ਵਿੱਚ 80% ਤੋਂ ਵੱਧ ਹਿੱਸਾ ਪਾਉਂਦੀਆਂ ਹਨ। ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਦਾ ਅੰਦਾਜਾ ਇਸ ਗੱਲ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਉਸ ਦੇਸ਼ ,ਰਾਜ ਦੀਆਂ ਔਰਤਾਂ ਦਾ ਸਮਾਜਿਕ ਰੁਤਬਾ ਕੀ ਹੈ ਅਤੇ ਉਨਾਂ ਨੂੰ ਸਮਾਜ ਵਿੱਚ ਬਰਾਬਰਤਾ ਕਿੰਨੀ ਕੁ ਹੈ। ਉਨਾਂ ਕਿਹਾ ਕਿ  ਕਿਸਾਨ ਮਹਿਲਾਵਾਂ ਫਸਲਾਂ ਦੇ ਬੀਜਾਂ ਦੀ ਸਾਂਭ ਸੰਭਾਲ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ। ਉਨਾਂ ਕਿਹਾ ਕਿ ਕਿਸਾਨ ਮਹਿਲਾਵਾਂ ਨੂੰ ਘਰੇਲੂ ਆਮਦਨ ਵਿਚ ਵਾਧਾ ਕਰਨ ਲਈ ਆਪਣੇ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨ ਮਹਿਲਾਵਾਂ ਆਪਣੇ ਵਿਹਲੇ ਸਮੇਂ ਵਿਚ ਖੇਤੀ ਉਤਪਾਦ ਜਿਵੇਂ ਅਚਾਰ, ਚਤਨੀਆਂ,ਜਸ,ਪਾਪੜ ਵੜੀਆਂ, ਸੇਵੀਆਂ,ਪੱਖੀਆਂ ,ਅੰਬ ਚੁਰਾ,ਅੰਬ ਪਾਪੜ ਬਣਾ ਕੇ ਖੁਦ ਮੰਡੀਕਰਨ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ਤੇ ਤਿਆਰ ਕੀਤੇ  ਮਿਆਰੀ  ਖੇਤੀ ਉਤਪਾਦਾਂ ਦੀ ਬਾਜ਼ਾਰ ਵਿਚ ਮੰਗ ਹੋਣ ਕਾਰਨ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ।

 ਉਨਾਂ ਕਿਹਾ ਕਿ ਪਿੰਡ ਪੱਧਰ ਤੇ ਕਿਸਾਨ ਮਹਿਲਾਵਾਂ ਪਿੰਡ ਪੱਧਰ ਤੇ ਸਬਜੀਆਂ ਅਤੇ ਫਲਾ ਤੋਂ ਅਚਾਰ,ਚਟਣੀਆਂ ਮੁਰੱਬੇ,ਸੁਕੈਸ਼,ਜੂਸ ਆਦਿ ਤਿਆਰ ਕਰਕੇ ਪਦਾਰਥਾਂ ਨੂੰ ਗਾਹਕਾਂ ਤੱਕ ਪਹੁੰਚਾ ਕੇ ਵਧੇਰੇ ਆਮਦਨ ਲੈ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਕਿਸਾਨ ਮਹਿਲਾਵਾਂ ਨੂੰ ਇਹ ਕੰਮ ਸਵੈ ਸਹਾਇਤਾ ਸਮੂਹ ਬਣਾ ਕੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ ਨੂੰ ਖੇਤੀ ਉਤਪਾਦ ਤਿਆਰ ਕਰਨ ਅਤੇ ਮੰਡੀਕਰਨ ਬਾਰੇ ਸਿਖਲਾਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿ੍ਰਸ਼ੀ ਵਿਗਿਆਨ ਕੇਂਦਰ ਦੀ ਸਹਾਇਤਾ ਨਾਲ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕਿਸਾਨ ਮਹਿਲਾਵਾਂ ਵਿਚ ਬਹੁਤ ਹੁਨਰ ਹੁੰਦਾ ਹੈ,ਜਿਸ ਨੂੰ ਉਬਾਰਨ ਦੀ ਜ਼ਰੂਰਤ ਹੈ। ਸ੍ਰੀ ਅਨੁਜ ਸੂਦ ਨੇ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਕੰਮ ਪਿੰਡਾਂ ਵਿਚ ਕਿਸਾਨ ਮਹਿਲਾਵਾਂ ਅਤੇ ਕਿਸਾਨ ਨੌਜਵਾਨਾਂ ਨੂੰ ਖੇਤੀ ਉਤਪਾਦ ਤਿਆਰ ਕਰਨ ਅਤੇ ਮੰਡੀਕਰਨ  ਬਾਰੇ ਸਿਖਲਾਈ ਦੇ ਕੇ ਸਵੈ ਰੁਜ਼ਗਾਰ ਪੈਦਾ ਕਰਨੇ ਹਨ।ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ 10-15 ਮਹਿਲਾਵਾਂ ਇਕੱਠੀਆਂ ਹੋ ਕੇ ਆਪੋ ਆਪਣੇ ਹੁਨਰ ਮੁਤਾਬਕ ਘਰੇਲੂ ਖੇਤੀ ਉਤਪਾਦ ਤਿਆਰ ਕਰਨ ਅਤੇ ਮੰਡੀਕਰਨ ਲਈ ਫੈਡਰੇਸ਼ਨ ਵਲੋਂ ਪੁਰਾ ਸਹਿਯੋਗ ਕੀਤਾ ਜਾਵੇਗਾ।

ਸਰਪੰਚ ਗ੍ਰਾਮ ਪੰਚਾਇਤ ਕੁਠੇੜ ਸੁਮਨ ਠਾਕੁਰ ਨੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਰੁਚੀ ਰੱਖਣ ਵਾਲੀਆਂ ਮਹਿਲਾਵਾਂ ਦੇ ਸਮੂਹ ਬਣਾ ਕੇ ਸਵੈ ਰੁਜ਼ਗਾਰ ਪੈਦਾ ਕੀਤੇ ਜਾਣਗੇ ਤਾਂ ਜੋ ਮਹਿਲਾਵਾਂ ਵਿੱਤੀ ਤੌਰ ਤੇ ਆਤਮ ਨਿਰਭਰ ਬਣ ਸਕਣ। ਇਸ ਮੌਕੇ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਲਈ ਕਿਹਾ ਗਿਆ ਤਾਂ ਜੋ ਪੀਲੀ ਕੁੰਗੀ ਦੇ ਹਮਲੇ ਦੀ ਹਾਲਤ ਵਿਚ ਸਮੇਂ ਸਿਰ ਇਲਾਜ ਕੀਤਾ ਜਾ ਸਕੇ।

LEAVE A REPLY

Please enter your comment!
Please enter your name here