ਪਠਾਨਕੋਟ: ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਮੁਕੰਮਲ ਕੀਤੇ ਕੰਮਾਂ ਦਾ ਉਦਘਾਟਨ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਮਿਤੀ 01.02:2021 ਨੂੰ  ਰਾਹੀਂ ਹਰ ਘਰ ਜਲ ਹਰ ਘਰ ਸਫਾਈ ਮਿਸਨ ਦੇ ਤਹਿਤ ਪੂਰੇ ਪੰਜਾਬ ਵਿੱਚ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵੱਲੋਂ ਇਸ ਮਿਸਨ ਦੇ ਤਹਿਤ ਪੂਰੇ ਪੰਜਾਬ ਵਿੱਚ ਮੁਕੰਮਲ ਕੀਤੇ ਕੰਮਾਂ ਦਾ ਉਦਘਾਟਨ ਅਤੇ ਸੁਰੂ ਹੋਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ । ਇਹ ਪ੍ਰਗਟਾਵਾ ਸ੍ਰੀ ਅਨੁਜ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸ਼ਨ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਿਲਾ ਪਠਾਨਕੋਟ ਵਿਖੇ 2 ਨੰਬਰ ਜਲ ਸਪਲਾਈ ਸਕੀਮਾਂ ਜਿਹਨਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਇਹਨਾਂ ਜਲ ਸਪਲਾਈ ਸਕੀਮਾਂ ਦੀ ਲਾਗਤ 211.23 ਲੱਖ ਰੁਪਏ ਆਈ ਹੈ, ਦਾ ਉਦਘਾਟਨ ਕੀਤਾ ਗਿਆ ਅਤੇ ਇਹਨਾਂ 2 ਨੰਬਰ ਸਕੀਮਾਂ ਨਾਲ 6843 ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀ ਸੁਵਿਧਾ ਉਪਲੱਭਦ ਹੋਵੇਗੀ।

ਇਸ ਤੋਂ ਇਲਾਵਾ 13 ਨੰਬਰ ਜਲ ਸਪਲਾਈ ਸਕੀਮਾਂ, ਜਿਨ੍ਹਾਂ ਦਾ ਕੰਮ ਸੁਰੂ ਕੀਤਾ ਜਾਣਾ ਹੈ, ਜਿਸ ਦੀ ਲਾਗਤ 796.19 ਲੱਖ ਰੁਪਏ ਆਉਦੀ ਹੈ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਹਨਾਂ 13 ਨੰਬਰ ਜਲ ਸਪਲਾਈ ਸਕੀਮਾ ਨਾਲ 19786 ਲੋਕਾਂ ਨੂੰ ਸਾਫ ਸੁੱਥਰੇ ਪਾਣੀ ਦੀ ਸੁਵਿਧਾ ਮਿਲਣ ਯੋਗ ਹੋਵੇਗੀ ਅਤੇ ਇਹਨਾਂ ਸਕੀਮਾਂ ਦੇ ਕੰਮ ਨੂੰ ਸਾਲ 2021 ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 4 ਨੰਬਰ ਜਲ ਸਪਲਾਈ ਸਕੀਮਾਂ ਜਿਨ੍ਹਾਂ ਦੀ ਕੁੱਲ ਲਾਗਤ 232.87 ਲੱਖ ਰੁਪਏ ਹੈ, ਨੂੰ ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਹਨ।

ਉਕਤ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੇ 10 ਨੰਬਰ ਪਿੰਡਾਂ ਵਿੱਚ 3ommunity Sanitary 3omplexes (3S3s) ਦਾ ਕੰਮ ਵੀ ਸੁਰੂ ਕੀਤਾ ਜਾਵੇਗਾ, ਜਿਸ ਦੀ ਕੁੱਲ ਲਾਗਤ 30.00 ਲੱਖ ਰੁਪਏ ਆਵੇਗੀ। ਇਸ ਸਕੀਮ ਤਹਿਤ ਜਿਨ੍ਹਾਂ ਘਰਾਂ ਵਿੱਚ ਪਖਾਨੇ ਬਨਾਉਣ ਦੀ ਜਗ੍ਹਾ ਉਪਲੱਬਧ ਨਹੀਂ ਸੀ, ਉਹਨਾਂ ਘਰਾਂ ਨੂੰ ਇਸ ਸਕੀਮ ਦੇ ਤਹਿਤ ਪਿੰਡ ਵਿੱਚ ਕਿਸੇ ਇੱਕ ਜਗਾ ਸਾਂਝਾ 3ommunity Sanitary 3omplexes (3S3s)   ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵੱਲੋਂ ਬਣਾ ਕੇ ਦਿੱਤਾ ਜਾ ਰਿਹਾ ਹੈ ਤਾਂ ਜੋ ਪਿੰਡ ਨੂੰ ਸਵੱਛ ਭਾਰਤ ਮਿਸਨ ਦੇ ਤਹਿਤ ਸੌਚ ਮੁਕਤ ਰੱਖਿਆ ਜਾ ਸਕੇ ।

ਇਸ ਤੋਂ ਇਲਾਵਾ ਸਵੱਛ ਭਾਰਤ ਮਿਸਨ-1 ਦੇ ਅਧੀਨ ਜਲ ਸਪਲਾਈ ਅਤੋਂ ਸੈਨੀਟੇਸਨ ਵਿਭਾਗ ਵੱਲੋਂ 421 ਗ੍ਰਾਮ ਪੰਚਾਇਤਾਂ/ਪਿੰਡਾਂ ਵਿੱਚ 21669 ਪਖਾਨੇ ਬਣ ਚੁੱਕੇ ਹਨ ਅਤੇ ਬਾਕੀ ਰਹਿੰਦੇ 4867  ਪਖਾਨਿਆਂ ਦਾ ਕੰਮ ਵੀ ਜਲਦੀ ਹੀ ਖਤਮ ਕਰ ਦਿੱਤਾ ਜਾਵੇਗਾ ਤਾਂ ਜੋ ਹਰ ਘਰ ਸਫਾਈ ਤਹਿਤ ਪਿੰਡਾਂ ਨੂੰ ਸੌਚ ਮੁਕਤ ਬਣਾਇਆ ਜਾ ਸਕੇ।

ਇਸ ਤੋਂ ਇਲਾਵਾ ਸਵੱਛ ਭਾਰਤ ਮਿਸਨ-2 (M7SVY) ਅਧੀਨ 134 ਨੰਬਰ ਪਿੰਡਾਂ ਵਿੱਚ ਰਹਿੰਦੀਆਂ 723 ਪਖਾਨੇ ਵੈਲੀਡੇਟ ਕੀਤੇ ਗਏ ਹਨ ਜੋ ਕਿ ਸਵੱਛ ਭਾਰਤ ਮਿਸਨ-1 ਵਿੱਚ ਰਹਿ ਗਈਆਂ ਸਨ, ਨੂੰ ਸਵੱਛ ਭਾਰਤ ਮਿਸਨ-2 ਅਧੀਨ ਸਾਲ 2021-22 ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲ ਜੀਵਨ ਮਿਸਨ ਪ੍ਰੋਜੈਕਟ ਅਧੀਨ ਜਿਲਾ ਪਠਾਨਕੋਟ ਅਧੀਨ ਹਰ ਘਰ ਪਾਣੀ ਅਤੇ ਹਰ ਘਰ ਸਵਾਈ ਤਹਿਤ ਸਾਰੇ ਗ੍ਰਾਮੀਣ ਘਰਾਂ ਵਿੱਚ ਪਾਈਪਡ ਵਾਟਰ ਸਪਲਾਈ ਰਾਹੀਂ ਹਰ ਘਰ ਵਿੱਚ 6unctional 8ousehold “ap 3onnection (68“3s) ਅਤੇ ਹਰ ਘਰ ਵਿੱਚ ਪਖਾਨੇ ਦੀ ਸੁਵਿਧਾ ਦੇਣ ਦਾ ਟਿੱਚਾ ਮਿਥਿਆ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਕੁੱਲ ਘਰਾਂ ਦੀ ਗਿਣਤੀ 83803 ਨੂੰ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵੱਲੋਂ ਜਲ ਸਪਲਾਈ ਸਕੀਮਾਂ ਰਾਹੀਂ ਮਿਤੀ 28.01.2021 ਤੱਕ 62658 ਘਰਾਂ “ap 3onnections ਨੂੰ  ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ 21145 ਘਰਾਂ ਨੂੰ ਜਲ ਸਪਲਾਈ ਸਕੀਮਾਂ ਰਾਹੀਂ ਵੱਖ-ਵੱਖ ਪ੍ਰੋਜੈਕਟਸ ਜਿਵੇਂ ਕਿ ਵਿਸਵ ਬੈਂਕ(ਨਬਾਰਡ/ਜਲ ਜੀਵਨ ਮਿਸਨ/15ਵੇਂ ਵਿੱਤ ਕਮਿਸ਼ਨ ਰਾਹੀਂ ਸਾਲ 2022 ਤੱਕ ਕਵਰ ਕਰਨ ਦਾ ਟਿੱਚਾ ਮਿਥਿਆ ਗਿਆ ਹੈ।

LEAVE A REPLY

Please enter your comment!
Please enter your name here