ਫ਼ਿਰੋਜ਼ਪੁਰ: ਪਾਣੀ ਦੀ ਨਿਰਵਿਘਨ ਸਪਲਾਈ ਲਈ ਸਮੇਂ ਸਿਰ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਜਾਵੇ: ਇੰਜੀ. ਰਸ਼ਪਿੰਦਰ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ : 1, ਫ਼ਿਰੋਜ਼ਪੁਰ ਇੰਜੀ: ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਮੰਡਲ ਨੰ : 1, ਫ਼ਿਰੋਜ਼ਪੁਰ ਅਧੀਨ ਬਲਾਕ ਫਿਰੋਜਪੁਰ ਅਤੇ ਘੱਲ ਖੁਰਦ  ਆਉਂਦੇ ਹਨ। ਇਹਨਾਂ  ਬਲਾਕਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਨੂੰ ਪਾਣੀ ਦੀ ਸਪਲਾਈ ਇਸ ਮੰਡਲ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਰਵਿਘਨ ਸਪਲਾਈ ਲਈ ਪਾਣੀ ਦਾ ਬਿਲ ਸਮੇਂ ਸਿਰ ਭਰਨਾ ਲਾਜ਼ਮੀ ਹੁੰਦਾ ਹੈ। 

Advertisements

ਉਨ੍ਹਾਂ ਕਿਹਾ ਕਿ ਮੰਡਲ ਅਧੀਨ ਇਕ ਮਹੀਨੇ ਦੇ ਪਾਣੀ ਦੇ ਬਿਲਾਂ ਦੀ ਕੁਲੈਕਸ਼ਨ 6.40 ਲੱਖ ਤੋ ਵਧੇਰੇ ਦੀ ਹੋਣੀ ਚਾਹੀਦੀ ਹੈ, ਪਰ ਪਾਣੀ ਦੇ ਬਿੱਲ ਖਪਤਕਾਰਾ ਵੱਲੋਂ ਨਾ ਭਰਨ ਕਾਰਨ ਮਹੀਨੇ ਵਿੱਚ ਅਨੁਮਾਨਤ 1  ਲੱਖ ਰੁਪਏ ਤੋਂ ਵੀ ਘੱਟ ਦਾ ਰੈਵੀਨਿਊ ਇੱਕਤਰ ਹੁੰਦਾ ਹੈ, ਜਿਸ ਕਾਰਨ ਵਿਭਾਗ ਨੂੰ ਵਾਟਰ ਸਪਲਾਈ ਸਕੀਮਾਂ ਦੇ ਬਿਜਲੀ ਦੇ ਬਿੱਲ ਅਤੇ ਸਕੀਮਾਂ ਤੇ ਰਿਪੇਅਰ ਆਦਿ ਦੇ ਕੰਮ ਕਰਵਾਉਣ ਆਦਿ ਦੇ ਕੰਮ ਕਰਵਾਉਣ ਵਿੱਚ ਦਿੱਕਤ ਆਉਂਦੀ ਹੈ।

ਉਨ੍ਹਾਂ ਵੱਲੋ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਜਲਦ ਤੋ ਜਲਦ ਪਾਣੀ ਦੀ ਬਕਾਇਆ ਰਕਮ ਸਬੰਧਤ ਉਪ ਮੰਡਲ ਦਫਤਰਾਂ ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਸਬੰਧੀ ਅਜਿਹੀ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਸਕੇ। ਇਸ ਤੋ ਇਲਾਵਾ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਲਈ ਦਫਤਰੀ ਕੰਮ ਕਾਜ ਵਾਲੇ ਦਿਨਾਂ ਵਿੱਚ ਦਫਤਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ : 1, ਫ਼ਿਰੋਜ਼ਪੁਰ ਦੇ ਫੋਨ ਨੰਬਰ 01632- 292854, ਦਫਤਰ ਉਪ ਮੰਡਲ ਇੰਜੀਨੀਅਰ ਜ/ਸ ਅਤੇ ਸੈਨੀਟੇਸ਼ਨ ਉਪ ਮੰਡਲ ਨੰ: 2 ਫਿਰੋਜ਼ਪੁਰ 01632- 292854   ਅਤੇ ਦਫਤਰ ਉਪ ਮੰਡਲ ਇੰਜੀਨੀਅਰ ਜ/ਸ ਅਤੇ ਸੈਨੀਟੇਸ਼ਨ ਉਪ ਮੰਡਲ ਘੱਲ ਖੁਰਦ  01632- 256515 `ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here