ਜਲੰਧਰ: ਵਿਧਾਇਕ ਅਤੇ ਡੀ.ਸੀ. ਵੱਲੋਂ 56 ਨਵੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਮਰਪਿਤ

ਜਲੰਧਰ(ਦ ਸਟੈਲਰ ਨਿਊਜ਼)। ਇਕ ਛੱਤ ਹੇਠਾਂ ਨਿਰਧਾਰਤ ਸਮੇਂ ਅੰਦਰ ਨਿਰਵਿਘਨ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਜਲੰਧਰ ਪੱਛਮੀ ਤੋਂ ਵਿਧਾਨ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਮਾਲ, ਪੁਲਿਸ ਅਤੇ ਟਰਾਂਸਪੋਰਟ ਵਿਭਾਗਾਂ ਨਾਲ ਸਬੰਧਤ 56 ਨਵੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਮਰਪਿਤ ਕੀਤੀਆਂ, ਜਿਹੜੀਆਂ ਕਿ ਸੇਵਾ ਕੇਂਦਰ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ ।

Advertisements

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਸੇਵਾਵਾਂ ਦੀ ਵਰਚੂਅਲ ਸ਼ੁਰੂਆਤ ਵਿੱਚ ਹਿੱਸਾ ਲੈਂਦਿਆਂ ਵਿਧਾਇਕ ਜਲੰਧਰ ਪੱਛਮੀ ਅਤੇ ਡਿਪਟੀ ਕਮਿਸ਼ਨਰ ਕਿਹਾ ਕਿ 56 ਨਵੀਆਂ ਸੇਵਾਵਾਂ ਵਿੱਚੋਂ 20 ਸੇਵਾਵਾਂ ਪੁਲਿਸ, ਇੱਕ ਮਾਲ ਅਤੇ 35 ਟਰਾਂਸਪੋਰਟ ਵਿਭਾਗ ਨਾਲ ਸਬੰਧਤ ਹਨ।

ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਦੇ 33 ਸੇਵਾ ਕੇਂਦਰਾਂ ਰਾਹੀਂ ਕੁੱਲ 327 ਨਾਗਰਿਕ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਸੁਸ਼ੀਲ ਕੁਮਾਰ ਰਿੰਕੂ ਅਤੇ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰਾਂ ਦੇ ਕੰਮਕਾਜ ਸੰਬੰਧੀ ਨਾਗਰਿਕਾਂ ਦੀ ਪ੍ਰਤੀਕਿਰਿਆ ਜਾਨਣ ਲਈ ਇਕ ਕਾਰਜਵਿਧੀ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਵੱਲੋਂ ਜੁਲਾਈ ਤੋਂ ਸਰਕਾਰ ਦੁਆਰਾ ਨਿਰਧਾਰਤ ਕੀਤੇ ਸਮੇਂ ਅਨੁਸਾਰ ਜਨਤਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਦਾ ਸਭ ਤੋਂ ਘੱਟ ਪੈਂਡੈਂਸੀ ਰੇਟ ਹੈ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਬੇਲੋੜੀ ਦੇਰੀ ਤੋਂ ਬਚਣ ਲਈ ਲੋਕਾਂ ਨੂੰ ਸੇਵਾਵਾਂ ਦੀ ਤੁਰੰਤ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਕਾਰੀਆਂ ਵੱਲੋਂ ਸੇਵਾ ਕੇਂਦਰਾਂ ਵਿੱਚ ਬਾਕਾਇਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸਮੁੱਚੀਆਂ ਅਰਜ਼ੀਆਂ ਦਾ ਸਮਾਂ-ਬੱਧ ਤਰੀਕੇ ਨਾਲ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਦੌਰਾਨ ਸਥਾਨਕ ਅਮਨ ਨਗਰ ਦੇ ਵਸਨੀਕ ਕੁਲਵਿੰਦਰ ਕੁਮਾਰ ਨੇ ਵੀਡੀਓ-ਕਾਨਫਰੰਸ ਰਾਹੀਂ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਅਤੇ ਆਪਣੀ ਪੋਤੀ ਦੇ ਜਨਮ ਸਰਟੀਫਿਕੇਟ ਦੀ ਕਾਪੀ ਸਮੇਂ ਸਿਰ ਉਪਲਬਧ ਕਰਵਾਉਣ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ।

ਇਸ ਮੌਕੇ ਮੌਜੂਦ ਪਤਵੰਤੇ ਸੱਜਣਾਂ ਵਿੱਚ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡਿਪਟੀ ਜਨਰਲ ਮੈਨੇਜਰ (ਵਪਾਰ ਵਿਸ਼ਲੇਸ਼ਕ) ਪ੍ਰਭਾਕਰ ਸਿੰਘ, ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਹਤਿੰਦਰ ਮਲਹੋਤਰਾ, ਜ਼ਿਲ੍ਹਾ ਮੈਨੇਜਰ ਹਰਪ੍ਰੀਤ ਸਿੰਘ, ਜ਼ਿਲ੍ਹਾ ਈ-ਮੇਲ ਗਵਰਨੈਂਸ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਅਤੇ ਹੋਰ ਸ਼ਾਮਿਲ ਸਨ।

56 ਨਵੀਂਆਂ ਸੇਵਾਵਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ

ਸਾਂਝ ਕੇਂਦਰ ਸੇਵਾਵਾਂ

ਸ਼ਿਕਾਇਤ ਦੀ ਪ੍ਰਵਾਨਗੀ, ਸ਼ਿਕਾਇਤ ‘ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ, ਐਫਆਈਆਰ ਜਾਂ ਡੀਡੀਆਰ ਦੀ ਨਕਲ, ਸੜਕ ਹਾਦਸੇ ਦੇ ਮਾਮਲਿਆਂ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ, ਵਾਹਨ ਚੋਰੀ ਦੇ ਮਾਮਲੇ ਵਿੱਚ ਅਨਟਰੇਸਡ ਰਿਪੋਰਟ ਦੀ ਕਾਪੀ, ਚੋਰੀ ਦੇ ਮਾਮਲਿਆਂ ਵਿਚ ਅਨਟਰੇਸਡ ਰਿਪੋਰਟ ਦੀ ਕਾਪੀ, ਲਾਊਡ ਸਪੀਕਰਾਂ ਦੀ ਵਰਤੋਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ,  ਮੇਲਾ/ਪ੍ਰਦਰਸ਼ਨੀ/ਖੇਡ ਸਮਾਗਮਾਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ, ਪਹਿਲਾਂ ਤੋਂ ਮਾਲਕੀ ਵਾਲੇ ਵਾਹਨਾਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ, ਵੀਜ਼ਾ ਲਈ ਪੁਲਿਸ ਕਲੀਅਰੈਂਸ, ਮਿਸਿੰਗ ਆਰਟੀਕਲ, ਮਿਸਿੰਗ ਪਾਸਪੋਰਟ, ਮਿਸਿੰਗ ਮੋਬਾਇਲ, ਕਰੈਕਟਰ ਵੈਰੀਫਿਕੇਸ਼ਨ, ਕਿਰਾਏਦਾਰ ਵੈਰੀਫਿਕੇਸ਼ਨ/ ਪੀਜੀ, ਕਰਮਚਾਰੀ ਵੈਰੀਫਿਕੇਸ਼ਨ, ਘਰੇਲੂ ਸਹਾਇਤਾ ਜਾਂ ਨੌਕਰ ਦੀ ਵੈਰੀਫਿਕੇਸ਼ਨ, ਨਵਾਂ ਅਸਲਾ ਲਾਇਸੈਂਸ ਜਾਰੀ ਕਰਨਾ, ਨਵਾਂ ਅਸਲਾ ਲਾਇਸੈਂਸ ਦਾ ਨਵੀਨੀਕਰਣ, ਅਧਿਕਾਰ ਖੇਤਰ ਦਾ ਵਿਸਥਾਰ।

ਫਰਦ ਕੇਂਦਰ ਸੇਵਾਵਾਂ : ਫਰਦ ਦੀ ਕਾਪੀ

ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ

ਆਨਲਾਈਨ ਰਜਿਸਟਰਡ ਟਰਾਂਸਪੋਰਟ ਅਤੇ ਨਵਾਂ ਟਰਾਂਸਪੋਰਟ (ਰਾਜ ਦੇ ਅੰਦਰ), ਮਾਲਕ ਦਾ ਤਬਾਦਲਾ (ਟੀਓ)(ਰਾਜ ਦੇ ਅੰਦਰ) ਡੁਪਲੀਕੇਟ ਆਰਸੀ, ਪਤੇ ਵਿੱਚ ਤਬਦੀਲੀ, ਹਾਈਪੋਥੈਕੇਸ਼ਨ ਅਡੀਸ਼ਨ, ਹਾਈਪੋਥੈਕੇਸ਼ਨ ਟਰਮੀਨੇਸ਼ਨ, ਹਾਈਪੋਥੈਕੇਸ਼ਨ ਕੰਟੀਨਿਊਏਸ਼ਨ, ਐਨਓਸੀ ਅਦਰ ਸਟੇਟ, ਆਪਣੇ ਬਿਨੈ ਪੱਤਰ ਨੂੰ ਵਾਪਸ ਲੈਣਾ (ਆਰਸੀ),  ਚੈੱਕ ਐਪਲੀਕੇਸ਼ਨ ਸਥਿਤੀ (ਆਰਸੀ), ਚੈੱਕ ਈ-ਭੁਗਤਾਨ ਸਥਿਤੀ (ਆਰਸੀ), ਬੁੱਕ ਅਪਾਇੰਟਮੈਂਟ, ਆਰਸੀ ਦਾ ਆਨਲਾਈਨ ਸੈਲਫ ਬੈਕਲਾਗ,

 ਡੁਪਲੀਕੇਟ ਡੀਐਲ ਜਾਰੀ ਕਰਨਾ, ਡੀਐਲ ਦਾ ਨਵੀਨੀਕਰਨ, ਡੀਐਲ ਵਿੱਚ ਪਤਾ ਬਦਲਣਾ, ਡੀਐਲ ਦੀ ਤਬਦੀਲੀ, ਖਤਰਨਾਕ ਸਮੱਗਰੀ ਨੂੰ ਚਲਾਉਣ ਦੀ ਤਸਦੀਕ, ਡੁਪਲੀਕੇਟ ਪੀਐਸਵੀ ਬੈਜ ਜਾਰੀ ਕਰਨਾ, ਡਰਾਈਵਰ ਨੂੰ ਪੀਐਸਵੀ ਬੈਜ ਜਾਰੀ ਕਰਨਾ, ਐਨਓਸੀ ਜਾਰੀ ਕਰਨਾ, ਡੀਐਲ ਐਕਸਟਰੈਕਟ, ਪਹਾੜੀ ਖੇਤਰ ਵਿੱਚ ਵਾਹਨ ਚਲਾਉਣ ਦੀ ਤਸਦੀਕ, ਡੀਐਲ ਵਿੱਚ ਨਾਮ ਤਬਦੀਲੀ, ਐਨਓਸੀ ਰੱਦ ਕਰਨਾ, ਡੀਐਲ ਵਿੱਚ ਸੀਓਵੀਐਸ ਦੇ ਸਮਰਪਣ, ਡੀਐਲ ਲਈ ਪੀਐਸਵੀ ਦਾ ਨਵੀਨੀਕਰਨ, ਮੋਬਾਇਲ ਅਪਡੇਟ, ਕੰਡਕਟਰ ਲਾਇਸੈਂਸ ਨਵੀਨੀਕਰਨ (ਪਹਿਲਾਂ ਤੋਂ ਹੀ ਆਨ ਲਾਈਨ), ਲਰਨਰ ਲਾਇਸੈਂਸ ਦਾ ਵਿਸਥਾਰ, ਡੁਪਲੀਕੇਟ ਲਰਨਰ ਲਾਇਸੈਂਸ, ਲਰਨਰ ਲਾਇਸੈਂਸ ਵਿੱਚ ਸੋਧ (ਪਤਾ ਅਤੇ ਨਾਮ) ਬਿਨੈ ਪੱਤਰ ਵਾਪਸ ਲੈਣਾ (ਡਰਾਈਵਿੰਗ ਲਾਇਸੈਂਸ), ਈ-ਪੇਮੈਂਟ ਦੀ ਸਥਿਤੀ ਚੈੱਕ ਕਰਨਾ (ਡਰਾਈਵਿੰਗ ਲਾਇਸੈਂਸ), ਬਿਨੈ ਪੱਤਰ ਦੀ ਸਥਿਤੀ ਚੈੱਕ ਕਰਨਾ (ਡਾਈਵਿੰਗ ਲਾਇਸੈਂਸ)।

LEAVE A REPLY

Please enter your comment!
Please enter your name here