ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਤੇ ਰੀਹੈਬਲੀਟੇਸ਼ਨ ਸੈਂਟਰ ਵਿੱਚ ਨਸ਼ਾਖੋਰੀ ਦੇ ਮਰੀਜ਼ਾਂ ਦਾ ਕੀਤਾ ਜਾਂਦਾ ਮੁਫਤ ਇਲਾਜ: ਡਾ. ਹਰਬੰਸ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਨਸ਼ਾ ਮੁਕਤ ਪੰਜਾਬ  ਤਹਿਤ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਤੇ ਡਾ. ਹਰਬੰਸ ਕੌਰ ਮਾਨਯੋਗ ਡਿਪਟੀ ਮੈਡੀਕਲ ਕਮਿਸ਼ਨਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਕਮ ਮੈਂਬਰ ਸਕੱਤਰ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਆਉਂਦੇ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਤੇ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਦਸੂਹਾ ਜਨਤਕ ਹਿੱਤ ਲਈ ਤੇ ਮਿਸ਼ਨ ਤੰਦਰੁਸਤ ਨਸ਼ਾ ਮੁਕਤ ਪੰਜਾਬ ਤਹਿਤ ਮਰੀਜ਼ਾਂ ਨੂੰ ਮੁੜ ਦਾਖਲ ਕੀਤੀ ਜਾ ਰਿਹਾ ਹੈ,ਜਿਸ ਨਾਲ  ਨਸ਼ਾਖੋਰੀ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ

Advertisements

ਇਸ ਮੌਕੇ ‘ਤੇ ਡਾ. ਹਰਬੰਸ ਕੌਰ ਮਾਨਯੋਗ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਜੀ ਕਿਹਾ ਕਿ ਵਿਸ਼ਵ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਇਹ ਕੇਂਦਰ ਅਸਥਾਈ ਤੌਰ ‘ਤੇ ਬੰਦ ਸੀ ਹੁਣ ਇਨ੍ਹਾਂ ਕੇਂਦਰਾਂ ਵਿੱਚ ਨਸ਼ਾ ਮੁਕਤੀ ਸੇਵਾਵਾਂ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ ਜਿਥੇ  ਮਰੀਜਾਂ ਦਾ ਇਲਾਜ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਨਿਯਮਾਵਲੀ ਅਨੁਸਾਰ ਸਿਹਤ ਅਮਲੇ ਦੀ ਸਿੱਧੀ ਦੇਖ ਰੇਖ ਮੁਫਤ ਕੀਤਾ ਜਾਂਦਾ ਹੈ, ਡਾ. ਪੁਰੀ ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਦਸੂਹਾ ਮਨੋਰੋਗ ਮਾਹਿਰ ਡਾ.ਹਰਜੀਤ ਸਿੰਘ,  ਡਾ. ਦਵਿੰਦਰ ਸਿੰਘ, ਮੈਨੇਜਰ ਸ੍ਰੀਮਤੀ ਨਿਸ਼ਾ ਰਾਣੀ, ਅਜੈ ਕੁਮਾਰ ਅਕਾਉਟੈਟ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੀ ਹਾਜਰੀ ਵਿੱਚ ਰਸਮੀ ਸ਼ੁਰੂਆਤ ਕੀਤੀ ਗਈ

ਉਨ੍ਹਾਂ ਕਿਹਾ ਕਿ ਇਨ੍ਹਾ ਕੇਂਦਰਾਂ ਵਿੱਚ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਤੇ ਹੁਸ਼ਿਆਰਪੁਰ  ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਮਨੋਰੋਗ ਮਾਹਿਰ ਡਾ.ਰਾਜ ਕੁਮਾਰ, ਸਿਵਲ ਹਸਪਤਾਲ ਦਸੂਹਾ ਮਨੋਰੋਗ ਮਾਹਿਰ ਡਾ.ਹਰਜੀਤ ਸਿੰਘ ,ਡਾ.ਸਤਵੀਰ ਸਿੰਘ ਮਨੋਰੋਗ ਮਾਹਿਰ ਸਿਵਲ ਹਸਪਤਾਲ ਮੁਕੇਰੀਆਂ ਦੀ ਦੇਖ ਰੇਖ ਵਿੱਚ ਕੀਤਾ ਜਾਂਦਾ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਬਹੁਤ ਹੀ ਤਜੁਰਬੇਕਾਰ ਕਾਉਂਸਲਰ ਮਰੀਜ਼ ਦੀ ਵਿਅਕਤੀਗਤ ਕਾਉਂਸਲਿੰਗ, ਪਰਿਵਾਰਕ ਕਾਉਂਸਲਿੰਗ,ਅਧਿਆਤਮਿਕ ਕਾਉਂਸਲਿੰਗ,ਮੈਡੀਟੇਸ਼ਨ,ਧਿਆਨ ਕਿਰਿਆ,ਖੇਡਾਂ, ਮਨੋਰੰਜਨ, 24ਘੰਟੇ ਬਿਜਲੀ ਪਾਣੀ ਦੀ ਵਧੀਆ ਸਹੂਲਤ, ਦੀ ਸਹੂਲਤ ਹੈ, ਸੀ.ਸੀ.ਟੀ.ਵੀ. ਦਾ ਪ੍ਰਬੰਧ, ਸੁਰੱਖਿਆ ਲਈ ਪੈਸਕੋ ਸੁਰਖਿਆ ਬਲ ਵੀ ਤੈਨਾਤ ਹਨ, ਵਧੇਰੇ ਜਾਣਕਾਰੀ ਜਿਲ੍ਹਾ ਹੈਲਪ ਲਾਈਨ 01882244636 ਤੇ ਸਪੰਰਕ ਕੀਤਾ ਜਾ ਸਕਦਾ, ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਕਮ ਨੋਡਲ ਅਫਸਰ ਓਟ ਦੀ ਦੇਖ ਰੇਖ ਵਿੱਚ ਮਰੀਜਾ ਦਾ ਇਲਾਜ ਕੀਤਾ ਜਾਂਦਾ ਹੈ

LEAVE A REPLY

Please enter your comment!
Please enter your name here