ਮਾਹਿਲਪੁਰ ਅਤੇ ਤਲਵਾੜਾ ਦੇ 3 ਵਾਰਡਾਂ ’ਚੋਂ 2 ’ਚ ਕਾਂਗਰਸੀ ਉਮੀਦਵਾਰ ਅਤੇ ਇਕ ’ਚ ਆਜ਼ਾਦ ਉਮੀਦਵਾਰ ਜੇਤੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਗਰ ਪੰਚਾਇਤਾਂ ਮਾਹਿਲਪੁਰ ਅਤੇ ਤਲਵਾੜਾ ਦੇ 3 ਵਾਰਡਾਂ ਲਈ ਪਈਆਂ ਵੋਟਾਂ ਦੇ ਨਤੀਜਿਆਂ ਵਿੱਚ ਮਾਹਿਲਪੁਰ ਦੇ ਵਾਰਡ ਨੰਬਰ 11 ਅਤੇ ਤਲਵਾੜਾ ਦੇ ਵਾਰਡ 1 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਜਦਕਿ ਮਾਹਿਲਪੁਰ ਦੇ ਵਾਰਡ 1 ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੀ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਹਿਲਪੁਰ ਦੇ ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਸੀਤਾ ਰਾਮ ਨੇ 263 ਵੋਟਾਂ ਲਈਆਂ ਜਦਕਿ ਆਜ਼ਾਦ ਉਮੀਦਵਾਰ ਰਾਜ ਕੁਮਾਰ ਨੂੰ 254, ਬਸਪਾ ਦੇ ਤਜਿੰਦਰ ਸਿੰਘ ਨੂੰ 52 ਅਤੇ ਆਮ ਆਦਮੀ ਪਾਰਟੀ ਦੇ ਬਲਵਿੰਦਰ ਪਾਲ ਨੂੰ 40 ਵੋਟਾਂ ਪਈਆਂ ਅਤੇ 11 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਤਲਵਾੜਾ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ 216 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਭਾਜਪਾ ਦੀ ਪੂਜਾ ਪਠਾਨੀਆਂ ਨੂੰ 171, ਆਜ਼ਾਦ ਉਮੀਦਵਾਰ ਰਜਨੀ ਕੁਮਾਰੀ ਨੂੰ 156 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਲਜੀਤ ਕੌਰ ਨੂੰ 13 ਵੋਟਾਂ ਹਾਸਲ ਹੋਈਆਂ। ਵਾਰਡ ਵਿੱਚੋਂ 6 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਮਾਹਿਲਪੁਰ ਦੇ ਵਾਰਡ ਨੰਬਰ 1 ਵਿੱਚ ਆਜਾਦ ਉਮੀਦਵਾਰ ਗਿਆਨ ਕੌਰ ਨੂੰ 306 ਵੋਟਾਂ ਪਈਆਂ ਜਦਕਿ ਕਾਂਗਰਸ ਦੀ ਵੰਦਨਾ ਪੱਬੀ ਨੂੰ 153 ਵੋਟਾਂ, ਆਪ ਦੀ ਰਾਜਵੰਤ ਕੌਰ ਨੂੰ 47 ਅਤੇ ਬਸਪਾ ਦੀ ਕੁਲਜੀਤ ਕੌਰ ਨੂੰ 15 ਵੋਟਾਂ ਹਾਸਲ ਹੋਈਆਂ ਜਦਕਿ 3 ਵੋਟਾਂ ਨੋਟਾ ਨੂੰ ਪਈਆਂ।

LEAVE A REPLY

Please enter your comment!
Please enter your name here