ਨਗਰ ਕੌਂਸਲ ਸ਼ਾਮਚੁਰਾਸੀ: 9 ਵਾਰਡਾਂ ’ਚੋਂ 4 ’ਚ ਕਾਂਗਰਸ ਜੇਤੂ, 3 ਵਾਰਡਾਂ ’ਚ ਅਕਾਲੀ ਦਲ ਤੇ 2 ਆਜ਼ਾਦ ਉਮੀਦਵਾਰ ਜਿੱਤੇ

ਸ਼ਾਮਚੁਰਾਸੀ(ਦ ਸਟੈਲਰ ਨਿਊਜ਼)। ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਦੇ ਆਏ ਨਤੀਜਿਆਂ ਵਿੱਚ 4 ਵਾਰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਜਦਕਿ 3 ਵਾਰਡਾਂ ਵਿੱਚ ਅਕਾਲੀ ਦਲ ਅਤੇ 2 ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਥਾਨਕ ਗੁਰੂ ਨਾਨਕ ਕਾਲਜ ਫਾਰ ਵੂਮੈਨ ਵਿੱਚ ਹੋਈ ਵੋਟਾਂ ਦੀ ਗਿਣਤੀ ਦੌਰਾਨ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਹਰਭਜਨ ਕੌਰ ਨੇ 223 ਵੋਟਾਂ ਹਾਸਲ ਕੀਤੀਆਂ ਜਦਕਿ ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 112 ਵੋਟਾਂ, ਅਕਾਲੀ ਉਮੀਦਵਾਰ ਕਾਂਤਾ ਦੇਵੀ ਨੂੰ 39 ਅਤੇ ਆਪ ਦੀ ਉਮੀਦਵਾਰ ਬਲਵਿੰਦਰ ਕੌਰ ਨੂੰ 7 ਵੋਟਾਂ ਪਈਆਂ। ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਨੂੰ 138 ਵੋਟਾਂ ਹਾਸਲ ਹੋਈਆਂ ਜਦਕਿ ਅਕਾਲੀ ਦਲ ਦੁਪਿੰਦਰ ਸਿੰਘ ਨੂੰ 83 ਅਤੇ ਆਪ ਦੇ ਜਗਦੀਸ਼ ਕੁਮਾਰ ਨੂੰ 73 ਵੋਟਾਂ ਪੈਣ ਦੇ ਨਾਲ-ਨਾਲ 3 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ ਨੂੰ 160 ਵੋਟਾਂ ਪਈਆਂ ਜਦਕਿ ਆਜ਼ਾਦ ਉਮੀਦਵਾਰ ਸੰਦੀਪ ਰਾਣੀ ਅਤੇ ਅਕਾਲੀ ਉਮੀਦਵਾਰ ਹਰਬੰਸ ਕੌਰ ਨੂੰ ਕ੍ਰਮਵਾਰ 43 ਤੇ 42 ਵੋਟਾਂ ਮਿਲੀਆਂ ਅਤੇ ਆਪ ਦੀ ਉਮੀਦਵਾਰ ਕਿਰਨ ਬਾਲਾ ਨੂੰ 30 ਵੋਟਾਂ ਪਈਆਂ ਜਦਕਿ ਇਕ ਵੋਟ ਨੋਟਾ ਨੂੰ ਗਈ। ਇਸੇ ਤਰ੍ਹਾਂ ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਨਿਰਮਲ ਕੁਮਾਰ ਨੂੰ 133 ਵੋਟਾਂ ਪ੍ਰਾਪਤ ਹੋਈਆਂ ਜਦਕਿ ਅਕਾਲੀ ਉਮੀਦਵਾਰ ਸੁਰਿੰਦਰ ਕੁਮਾਰ 67 ਅਤੇ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਨੂੰ 49 ਵੋਟਾਂ ਮਿਲੀਆਂ। ਵਾਰਡ ਵਿੱਚੋਂ 3 ਵੋਟਾਂ ਨੋਟਾ ਨੂੰ ਗਈਆਂ।

Advertisements

ਇਸੇ ਤਰ੍ਹਾਂ ਵਾਰਡ ਨੰਬਰ 2 ਵਿੱਚ ਅਕਾਲੀ ਉਮੀਦਵਾਰ ਮੰਗਲ ਕੁਮਾਰ ਨੂੰ 133, ਕਾਂਗਰਸੀ ਉਮੀਦਵਾਰ ਅਮਿਤ ਕੁਮਾਰ ਨੂੰ 111 ਅਤੇ ਆਪ ਦੀ ਉਮੀਦਵਾਰ ਯਮੁਨਾ ਦੇਵੀ ਨੂੰ 19 ਵੋਟਾਂ ਮਿਲੀਆਂ। ਨੋਟਾ ਨੂੰ 3 ਵੋਟਾਂ ਗਈਆਂ। ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਦਲਜੀਤ ਕੌਰ ਨੂੰ 89 ਵੋਟਾਂ ਹਾਸਲ ਹੋਈਆਂ ਜਦਕਿ ਕਾਂਗਰਸੀ ਉਮੀਦਵਾਰ ਜੀਵਨ ਜੋਤੀ ਨੂੰ 86, ਆਜ਼ਾਦ ਉਮੀਦਵਾਰ ਵਰਿੰਦਰ ਕੌਰ ਅਤੇ ਕਿਰਨਾ ਕੁਮਾਰੀ ਨੂੰ ਕ੍ਰਮਵਾਰ 58 ਤੇ 36 ਵੋਟਾਂ ਪੈਣ ਦੇ ਨਾਲ-ਨਾਲ ਆਪ ਦੀ ਉਮੀਦਵਾਰ ਪੂਨਮ ਸ਼ਰਮਾ ਨੂੰ 23 ਵੋਟਾਂ ਪਈਆਂ ਅਤੇ ਇਕ ਵੋਟ ਨੋਟਾ ਨੂੰ ਪਈ। ਵਾਰਡ ਨੰਬਰ 9 ਤੋਂ ਅਕਾਲੀ ਉਮੀਦਵਾਰ ਦਲਜੀਤ ਰਾਏ ਨੂੰ 144 ਵੋਟਾਂ ਪਈਆਂ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਨੂੰ 99 ਤੇ ਕਾਂਗਰਸੀ ਉਮੀਦਵਾਰ ਗੁਰਜੀਤ ਨੂੰ 39 ਵੋਟਾਂ ਮਿਲੀਆਂ ਜਦਕਿ 4 ਵੋਟਾਂ ਨੋਟਾ ਨੂੰ ਗਈਆਂ।

ਵਾਰਡ ਨੰਬਰ 3 ਤੋਂ ਆਜ਼ਾਦੀ ਉਮੀਦਵਾਰ ਮਨਜੀਤ ਕੌਰ ਨੂੰ 107 ਵੋਟਾਂ ਪਈਆਂ ਜਦਕਿ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਨੂੰ 70, ਅਕਾਲੀ ਉਮੀਦਵਾਰ ਸਵਰਾਜ ਨੂੰ 60, ਆਜ਼ਾਦ ਉਮੀਦਵਾਰ ਸੋਨੀਆ ਦੇਵੀ ਨੂੰ 19 ਅਤੇ ਨੋਟਾ ਨੂੰ 2 ਵੋਟਾਂ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਵਿਜੇ ਕੁਮਾਰ ਨੂੰ 85 ਵੋਟਾਂ ਪ੍ਰਾਪਤ ਹੋਈਆਂ ਜਦਕਿ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਨੂੰ 75, ਅਕਾਲੀ ਉਮੀਦਵਾਰ ਦਲਜਿੰਦਰ ਸੋਹਲ ਨੂੰ 71, ਆਪ ਦੇ ਸੁਰਿੰਦਰ ਸਿੰਘ ਨੂੰ 26 ਅਤੇ ਆਜ਼ਾਦ ਉਮੀਦਵਾਰ ਦਵਿੰਦਰ ਕੁਮਾਰ ਨੂੰ 10 ਵੋਟਾਂ ਮਿਲੀਆਂ ਅਤੇ 3 ਵੋਟਾਂ ਨੋਟਾ ਨੂੰ ਗਈਆਂ।

LEAVE A REPLY

Please enter your comment!
Please enter your name here