ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪਰਬ ਮੌਕੇ ਪਿੰਡ ਵਿੱਚ ਪ੍ਰਭਾਤ ਫੇਰੀਆਂ ਸ਼ਰੁ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)ਰਿਪੋਰਟ: ਅਭਿਸ਼ੇਕ ਕੁਮਾਰ। ਸ਼੍ਰੀ ਗੁਰੂ ਰਵਿਦਾਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਫੰਬੀਆਂ ਵਲੋਂ ਗੁਰੂ ਰਵਿਦਾਸ ਜੀ ਦੇ ਗੁਰਪਰਬ ਮੌਕੇ ਪਿੰਡ ਵਿੱਚ ਪ੍ਰਭਾਤ ਫੇਰੀਆਂ ਸ਼ਰੁ ਹੋ ਚੁਕੀਆਂ ਹਨ। ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਵੇਰੇ ਪ੍ਰਭਾਤ ਫੇਰੀ ਕੱਢੀ ਜਾਂਦੀ ਹੈ।

Advertisements

ਪ੍ਰਭਾਤ ਫੇਰੀ ਚ ਮੌਜੂਦ ਸੰਗਤ ਨੇ ਕਿਹਾ ਕਿ ਹਰ ਰੋਜ ਸਾਨੂੰ ਗੁਰੂ ਰਵਿਦਾਸ ਜੀ ਦਾ ਧਿਆਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਗੁਰੂ ਜੀ ਦੇ ਜੀਵਨ, ਭਗਤੀ ਬਾਰੇ ਦੱਸ ਕੇ ਉਨ੍ਹਾਂ ਨੂੰ ਗੁਰੂ ਜੀ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਜਿਨ੍ਹਾਂ ਸੰਗਤ ਨੇ ਪ੍ਰਭਾਤ ਫੇਰੀ ਦੌਰਾਨ ਚਾਹ ਦੇ ਲੰਗਰ ਲਗਾਏ,ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੀਰਾਂ-ਭਰਾਵਾਂ ਅਤੇ ਮਾਤਾਵਾ ਭੈਣਾ ਹਾਜ਼ਰੀ ਲਗਾਈ ਅਤੇ ਗੁਰੂ ਰਵਿਦਾਸ ਜੀ ਦਾ ਗੁਣਗਾਨ ਕੀਤਾ।

LEAVE A REPLY

Please enter your comment!
Please enter your name here