ਸ਼੍ਰੀ ਗੁਰੂ ਰਵਿਦਾਸ ਸਭਾ ਭਗੀਆਂ ਨੇ ਕੱਢੀ ਪ੍ਰਭਾਤ ਫੇਰੀ

ਬੁੱਲੋਵਾਲ (ਦ ਸਟੈਲਰ ਨਿਊਜ਼)।, ਰਿਪੋਰਟ: ਅਭਿਸ਼ੇਕ ਕੁਮਾਰ। ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮੌਕੇ ਹਰ ਜਗ੍ਹਾ ਪ੍ਰਭਾਤ ਫੇਰੀਆ ਕੱਢੀਆਂ ਜਾ ਰਹੀਆਂ ਹਨ। ਸ਼੍ਰੀ ਗੁਰੂ ਰਵਿਦਾਸ ਸਭਾ ਭਗੀਆਂ ਵਲੋਂ ਵੀ ਗੁਰੂ ਰਵਿਦਾਸ ਜੀ ਦੇ ਗੁਰਪਰਬ ਮੌਕੇ ਪ੍ਰਭਾਤ ਫੇਰੀਆਂ ਸ਼ਰੁ ਹੋਈਆਂ। ਪਿੰਡ ਭਾਗੀਆਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਰੋਜ ਸਵੇਰੇ ਪ੍ਰਭਾਤ ਫੇਰੀਆ ਸ਼ੁਰੂ ਹੋਈਆਂ।

Advertisements

ਪ੍ਰਭਾਤ ਫੇਰੀ ‘ਚ ਮੌਜੂਦ ਲੋਕਾਂ ਨੇ ਕਿਹਾ ਕਿ ਹਰ ਰੋਜ ਸਾਨੂੰ ਸਵੇਰੇ ਗੁਰੂ ਰਵਿਦਾਸ ਜੀ ਦਾ ਧਿਆਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ।ਬੱਚਿਆਂ ਨੂੰ ਗੁਰੂ ਜੀ ਦੇ ਜੀਵਨ,ਭਗਤੀ ਬਾਰੇ ਦੱਸ ਕੇ ਉਨ੍ਹਾਂ ਨੂੰ ਗੁਰੂ ਜੀ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਦਿਲਬਾਗ ਸਿੰਘ, ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ, ਅਭਿ, ਵਿਕੀ, ਸੁਖਮਨੀ, ਸੰਦੀਪ ਭਾਗੀਆਂ ਅਤੇ ਮਾਤਾਵਾ ਭੈਣਾ ਹਾਜ਼ਰੀ ਲਗਾਈ ਅਤੇ ਗੁਰੂ ਰਵਿਦਾਸ ਜੀ ਦਾ ਗੁਣਗਾਨ ਕੀਤਾ।

LEAVE A REPLY

Please enter your comment!
Please enter your name here