ਵਿਧਾਇਕ ਆਦੀਆ ਨੇ ਹਲਕੇ ਦੀਆਂ ਮਹਿਲਾ ਸਰਪੰਚਾ-ਪੰਚਾ ਨਾਲ ਕੀਤੀ ਮੁਲਾਕਾਤ

ਬੁਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ: ਅਭਿਸ਼ੇਕ ਕੁਮਾਰ। ਸ਼ਾਮ ਚੁਰਾਸੀ ਹਲਕੇ ਦੇ ਵਿਧਾਇਕ ਪਵਨ ਆਦੀਆ ਨੇ ਹਲਕੇ ਦੀਆਂ ਮਹਿਲਾ ਸਰਪੰਚਾ ਅਤੇ ਮਹਿਲਾ ਪੰਚਾ ਨਾਲ ਮੁਲਾਕਾਤ ਕੀਤੀ।ਇਸ ਮੀਟਿੰਗ ਵਿੱਚ ਸਾਰੀਆਂ ਮਹਿਲਾ ਸਰਪੰਚ ਅਤੇ ਪੰਚ ਮੌਜੂਦ ਸਨ।

Advertisements

ਪਵਨ ਆਦੀਆ ਨੇ ਉਨਾਂ ਤੋਂ ਉਨ੍ਹਾਂ ਦੇ ਪਿੰਡਾਂ ਦੀਆਂ ਜਰੂਰਤਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਜਰੂਰਤ ਨੂੰ ਜਲਦ ਹੀ ਪੂਰਾ ਕਰਨ ਦਾ ਵਿਸ਼ਵਾਸ਼ ਦਿਵਾਇਆ। ਪਵਨ ਆਦੀਆ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਪਵਨ ਆਦੀਆ ਨੇ ਉੱਥੇ ਮੌਜੂਦ ਸਭ ਨੂੰ ਕਿਹਾ ਕਿ ਉਹ ਆਪਣੇ ਲੋਕਾਂ ਦੀਆਂ ਹਰ ਤਰਾਂ ਦੀਆਂ ਮੁਸ਼ਕਿਲਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ ਤਾਂ ਜੋ ਉਹ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰ ਸਕਣ।

LEAVE A REPLY

Please enter your comment!
Please enter your name here