ਫਿਰੋਜ਼ਪੁਰ: 5 ਤੇ 6 ਮਾਰਚ ਨੂੰ ਹੋਵੇਗਾ ਪਹਿਲਾ ਯਾਦਗਾਰੀ ਰਾਗੀ ਤੇ ਪਾਠੀ ਸਿੰਘਾਂ ਦਾ ਕ੍ਰਿਕਟ ਟੂਰਨਾਮੈਂਟ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਕਾਰੀ ਪੋਲੀਟੈਕਨੀਕਲ ਕਾਲਜ, ਦੁਲਚੀ ਕੇ ਰੋਡ ਫਿਰੋਜ਼ਪੁਰ ਸਹਿਰ ਵਿਖੇ 5 ਤੇ 6 ਮਾਰਚ 2021 ਦਿਨ ਸੁੱਕਰਵਾਰ ਤੇ ਸ਼ਨੀਵਾਰ ਨੂੰ ਸਵੇਰੇ 9 ਵਜੇ ਪਹਿਲਾ ਯਾਦਗਾਰੀ ਰਾਗੀ ਤੇ ਪਾਠੀ ਸਿੰਘਾਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਣਾ ਹੈ।ਇਸ ਦੌਰਾਨ ਪੱਗਾਂ ਦਾ ਮੁਕਾਬਲਾ ਵੀ ਹੋਵੇਗਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਹੋਣਗੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹਰਜਿੰਦਰ ਸਿੰਘ ਬਿੱਟੂ ਸਾਂਘਾ ਵੱਲੋਂ ਕੀਤੀ ਜਾਵੇਗੀ।

Advertisements

 ਇਹ ਜਾਣਕਾਰੀ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸਤਵੰਤ ਸਿੰਘ (ਸੋਨੂੰ) ਨੇ ਸ਼ਹਿਰ ਦੇ ਸਾਰੇ ਪਾਠੀ ਸਿੰਘਾਂ, ਰਾਗੀ ਭਾਈ, ਸੋਸਾਇਟੀਆਂ ਤੇ ਪ੍ਰਬੰਧਕ ਕਮੇਟੀਆਂ ਤੇ ਇਲਾਕੇ ਦੇ ਸੰਤ ਮਹਾਪੁਰਸ਼ ਤੇ ਫੈਂਡਰੇਸ਼ਨ ਦੇ ਸਹਿਯੋਗੀ ਵੀਰ ਨੂੰ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 6 ਮਾਰਚ ਨੂੰ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪਹਿਲੀ ਕ੍ਰਿਕਟ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਅਤੇ ਦੂਜੀ ਕ੍ਰਿਕਟ ਜੇਤੂ ਟੀਮ ਨੂੰ 5100 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਮੋਬਾਇਲ ਨੰ: 98551-16103 ਤੇ ਸੰਪਰਕ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here