ਜਿਲੇ ਵਿੱਚ 356 ਨਵੇ ਪਾਜੇਟਿਵ ਮਰੀਜ, ਗਿਣਤੀ ਹੋਈ 11228, 10 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2537 ਨਵੇ ਸੈਪਲ ਲਏ ਗਏ ਹਨ ਅਤੇ 4088 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 356 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 11228 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 358663 ਸੈਪਲ ਲਏ ਗਏ ਹਨ ਜਿਨਾ ਵਿੱਚੋ 343168 ਸੈਪਲ ਨੈਗਟਿਵ , 5928 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1571   ਹੈ ਜਦ ਕਿ 9877ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 439 ਹੈ ।  ਜਿਲਾ ਹੁਸ਼ਿਆਰਪੁਰ ਦੇ 356 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 56 ਅਤੇ  300  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । 

Advertisements

ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆ ਹਨ (1) 53  ਸਾਲਾ ਵਿਆਕਤੀ ਵਾਸੀ ਡਡਿਆਲ ਦੀ ਮੌਤ ਟਗੋਰ ਹਸਪਤਾਲ ਜਲੰਧਰ  ਵਿਚ ਹੋਈ ਹੈ (2) 58 ਸਾਲਾ ਔਰਤ ਵਾਸੀ ਕਲੋਆ ਦੀ ਮੌਤ ਐਮਐਚ ਜਲੰਧਰ (3) 55  ਸਾਲਾ ਵਿਆਕਤੀ  ਵਾਸੀ ਚੱਬੇਵਾਲ ਮੈਡੀਕਲ ਕਾਲਿਜ ਅਮ੍ਰਿਤਸਰ (4) 65 ਸਾਲਾ ਵਿਆਕਤੀ ਵਾਸੀ ਚੱਬੇਵਾਲ ਐਨਐਟਐਸ ਜਲੰਧਰ (5) 65 ਸਾਲਾ ਵਿਆਕਤੀ ਵਾਸੀ ਬੋਹਣ ਦੀ ਮੌਤ ਸਵਲ ਹਸਪਾਤਲ ਹੁਸ਼ਿਆਰਪੁਰ (6) 68  ਵਿਆਕਤੀ  ਵਾਸੀ ਟਾਹਲੀ  ਦੀ ਮੌਤ ਨਿਜੀ ਹਸਪਤਾਲ ਜਲੰਧਰ (7) 60 ਸਾਲਾ ਔਰਤ ਵਾਸੀ ਨੈਣੋਵਾਲ ਸੀਕਰੀ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (8) 80 ਸਾਲਾ ਔਰਤ ਵਾਸੀ ਦਾਰਾਪੁਰ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (9) 78 ਸਾਲਾ ਵਿਆਕਤੀ ਵਾਸੀ ਬੱਦੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (10 ) 63 ਸਾਲਾ ਵਿਆਕਤੀ ਵਾਸੀ ਰਜੀਬ ਕਲੋਨੀ ਹੁਸ਼ਿਆਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਏ ਹੈ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here