ਜੰਗਲਾਤ ਵਿਭਾਗ ਵਲੋ ਆਮਦਨ ਵਧਾਓ ਕਿੱਤਿਆਂ ਦਾ ਟ੍ਰੇਨਿੰਗ ਪ੍ਰੋਗਰਾਮ

ਮਾਹਿਲਪੁਰ (ਦ ਸਟੈਲਰ ਨਿਊਜ਼)। ਪ੍ਰਧਾਨ ਮੁੱਖ ਵਣਪਾਲ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁੱਖ ਵਣਪਾਲ ਹਿਲਸ ਅਤੇ ਵਣਪਾਲ ਸ਼ਿਵਾਲਿਕ ਸਰਕਲ ਅਤੇ ਵਣ ਮੰਡਿਆਲਾ ਅਫਸਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦੀ ਅਗਵਾਈ ਹੇਠ ਵਣ ਰੇਂਜ ਗੜ੍ਹਸ਼ੰਕਰ ਦੇ ਪਿੰਡ ਖੰਨੀ ਹਰਜੀਆਣਾ ਵਿਖੇ ਚਾਰ ਦਿਨਾਂ ਦਾ ਲਾਇਬਲੀ ਹੁੱਡ ਟ੍ਰੇਨਿੰਗ ਪ੍ਰੋਗਰਾਮ ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ ਅਧੀਨ ਯੂਟ ਅਤੇ ਮੈਟੀ ਦੇ ਬਾਗ ਅਤੇ ਮਿਠਿਆਈ ਦੇ ਡੱਬੇ ਬਣਾਉਣ ਦੀ ਟ੍ਰੇਨਿੰਗ ਸੈਲਫ ਹੈਲਪ ਗਰੁੱਪ ਨੂੰ ਦਿੱਤੀ ਗਈ। ਜਿਸ ਵਿੱਚ 30-32 ਮਹਿਲਾਵਾਂ ਵਲੋਂ ਭਾਗ ਲਿਆ ਗਿਆ। ਇਹ ਟ੍ਰੇਨਿੰਗ ਸ਼ਿਮਲਾ ਤੋਂ ਆਏ ਟ੍ਰੇਨਰ ਜਸਵੀਰ ਕੌਰ ਅਤੇ ਬਲਵੀਰ ਕੌਰ ਵਲੋਂ ਪ੍ਰੈਕਟੀਕਲ ਕਰਵਾ ਕੇ ਦਿੱਤੀ ਗਈ।

Advertisements

ਇਸ ਵਿਚ ਵਣ ਮੰਡਲ ਅਫਸਰ ਸਤਿੰਦਰ ਸਿੰਘ ਵਣ ਰੇਂਜ ਅਫਸਰ ਗੜ੍ਹਸ਼ੰਕਰ ਵਲੋਂ ਗ੍ਰੀਨ ਇੰਡੀਆ ਮਿਸ਼ਨ ਬਾਰੇ ਦੱਸਿਆ ਗਿਆ।ਇਸ ਵਿਚ ਸਮਾਜਿਕ ਸਲਾਹਕਾਰ ਅਨੁਰਾਗ ਸ਼ਰਮਾ ਵਲੋਂ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਅਤੇ ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣਾ ਹੈ।ਇਸ ਮੌਕੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਵਣ ਵਿਭਾਗ ਵਲੋ ਇਸ ਤਰਾਂ ਦੀਆਂ ਹੋਰ ਵੀ ਕਈ ਟ੍ਰੇਨਿੰਗ ਵੱਖ ਵੱਖ ਪਿੰਡਾਂ ਵਿੱਚ ਦਿਤੀਆਂ ਜਾਂਦੀਆਂ ਹਨ।ਇਸ ਵਿਚ ਬਲਾਕ ਅਫਸਰ ਜਤਿੰਦਰ ਰਾਣਾ , ਵਣ ਸੁਰੱਖਿਆਕਮੇਟੀ ਪ੍ਰਧਾਨ ਧਰਮ ਪਾਲ , ਸਰਪੰਚ ਕੁਲਵਿੰਦਰ ਕੁਮਾਰ, ਸੈਲਫ ਹੈਲਪ ਗਰੁੱਪ ਦੇ ਮੈਂਬਰ ਕਮਲੇਸ਼ ਰਾਣੀ, ਜਸਵੀਰ, ਕਮਲਜੀਤ, ਰੁਨਾ ਰਾਣੀ, ਡੌਲੀ, ਮਨਜੀਤ , ਸੁਰਿੰਦਰ, ਪਰਮਜੀਤ, ਭੂਸ਼ਣ ਕੁਮਾਰ ਨੇ ਭਾਗ ਲਿਆ।

LEAVE A REPLY

Please enter your comment!
Please enter your name here