Friday, October 23, 2026
Home Hoshiarpur ਨੇਤਰਦਾਨ ਸੰਸਥਾ ਦਾ ਦਫਤਰ ਆਰਜੀ ਤੌਰ ਤੇ ਤਬਦੀਲ

ਨੇਤਰਦਾਨ ਸੰਸਥਾ ਦਾ ਦਫਤਰ ਆਰਜੀ ਤੌਰ ਤੇ ਤਬਦੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਪਿਛਲੇ 21 ਸਾਲਾਂ ਤੌਂ ਨੇਤਰਦਾਨ ਜਾਗਰੁਕਤਾ ਅਭਿਆਨ ਚਲਾ ਕੇ ਨੇਤਰਹੀਣਤਾ ਨੂੰ ਖਤਮ ਕਰਨ ਲਈ ਯਤਨਸ਼ੀਲ਼ ਹੈ। ਨੇਤਰਦਾਨ ਸੰਸਥਾ ਦਾ ਦਫਤਰ ਜੋ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਥਿਤ ਸੀ, ਜਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਵਾਸਤੇ ਵਰਤਿਆ ਜਾ ਰਿਹਾ ਹੈ। ਇਸ ਲਈ ਸੰਸਥਾ ਵਲੋਂ ਮਾਨਵਤਾ ਮੰਦਰ ਟਰੱਸਟ ਦੇ ਪ੍ਰਧਾਨ ਅਤੇ ਐਮਸੀ ਬ੍ਰਹਮ ਸ਼ੰਕਰ ਜਿੰਪਾਂ ਜੀ ਨੂੰ ਬੇਨਤੀ ਕੀਤੀ ਗਈ ਕਿ ਆਰਜੀ ਤੌਰ ਤੇ ਸੰਸਥਾ ਨੂੰ ਮਾਨਵਤਾ ਮੰਦਰ ਟਰੱਸਟ ਦੀ ਇਮਾਰਤ ਵਿੱਚ ਦਫਤਰ ਖੋਲਣ ਦੀ ਇਜਾਜਤ ਦਿੱਤੀ ਜਾਵੇ। ਬ੍ਰਹਮ ਸ਼ੰਕਰ ਜਿੰਪਾਂ ਜੀ ਨੇ ਸੰਸਥਾ ਦੀ ਬੇਨਤੀ ਨੂੰ ਪ੍ਰਵਾਨ ਕੀਤਾ।

Advertisements

ਇਸ ਲਈ ਸੰਸਥਾ ਉਹਨਾਂ ਦੀ ਬਹੁਤ ਧੰਨਵਾਦੀ ਹੈ। ਸੰਸਥਾ ਦੇ ਪ੍ਰਧਾਨ ਰਕੇਸ਼ ਮੋਹਣ ਜੀ ਨੇ ਦੱਸਿਆ ਕਿ ਹੁਣ ਸੰਸਥਾ ਦਾ ਦਫਤਰ ਆਰਜੀ ਤੌਰ ਤੇ ਮਾਨਵਤਾ ਮੰਦਰ ਟਰੱਸਟ ਕੰਪਲੈਕਸ ਸ਼ੁਤੈਹਰੀ ਰੋਡ ਵਿਖੇ ਤਬਦੀਲ ਕੀਤਾ ਗਿਆ ਹੈ ਜਿੱਥੇ ਸਮੂਹ ਮੈਂਬਰਾਂ ਦੀ ਇਕੱਤਰਤਾਂ ਹੋਈ। ਰਕੇਸ਼ ਮੋਹਣ ਜੀ ਨੇ ਦੱਸਿਆ ਕਿ ਕੋਵਿਡ 19 ਦੀਆਂ ਸਰਕਾਰੀ ਹਦਾਇਤਾਂ ਅਨੁਸਾਰ ਨੇਤਰਦਾਨ ਕਰਵਾਉਣ ਦੀ ਪ੍ਰਕਿਰਿਆਂ ਹੱਲੇ ਬੰਦ ਹੈ। ਜਿਵੇ ਹੀ ਸਰਕਾਰ ਵੱਲੋ ਹਦਾਇਤਾਂ ਜਾਰੀ ਹੋਣਗੀਆਂ, ਇਹ ਪ੍ਰਕਿਰਿਆਂ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਪੈਟਰਨ ਮਲਕੀਤ ਸਿੰਘ ਮਹੇੜੂ ,ਉੱਪ ਪ੍ਰਧਾਨ ਸੁਰੇਸ਼ ਕਪਾਟੀਆ, ਜਨਰਲ ਸਕੱਤਰ ਕਰਮਜੀਤ ਸਿੰਘ, ਵਿੱਤ ਸਕੱਤਰ ਹਰਭਜਨ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਸਿੱਧੂ,ਮੈਡਮ ਸੰਤੋਸ਼ ਸੈਣੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here