ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ 100 ਫੀਸਦੀ ਮੁਫਤ ਸਫਰ ਕਰਨ ਦੀ ਸਹੂਲਤ ਨੂੰ ਲੈ ਕੇ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ

ਪਠਾਨਕੋਟ, 2 ਅਪ੍ਰੈਲ: ਮਹਿਲਾ ਸਸ਼ਕਤੀਕਰਨ ਵੱਲ ਇਕ ਹੋਰ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਸੂਬੇ ਵਿੱਚ ਚੱਲਣ ਵਾਲੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਆਗਾਜ਼ ਕੀਤਾ ਗਿਆ। ਜਿਸ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਵੀ ਆਮ ਘਰੇਲੂ ਮਹਿਲਾਵਾਂ ਅਤੇ ਕੰਮਕਾਜੀ ਮਹਿਲਾਵਾਂ ਵਿੱਚ ਵੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।

Advertisements

ਜਿਕਰਯੋਗ ਹੈ ਕਿ ਇਸ ਮੁਫਤ ਸਫਰ ਸਕੀਮ ਦਾ ਸੂਬੇ ਵਿੱਚ 1.31 ਕਰੋੜ ਔਰਤਾਂ ਤੇ ਲੜਕੀਆਂ ਨੂੰ ਫਾਇਦਾ ਹੋਵੇਗਾ। ਸਕੀਮ ਦੇ ਅਨੁਸਾਰ ਸਾਰੀਆਂ ਮਹਿਲਾਵਾਂ ਚਾਹੇ ਉਹ ਕੋਈ ਵੀ ਵਿੱਤੀ ਰੁਤਬਾ ਰੱਖਦੀਆਂ ਹੋਣ, ਸਿਰਫ ਆਧਾਰ ਜਾਂ ਵੋਟਰ ਜਾਂ ਕੋਈ ਵੀ ਯੋਗ ਸ਼ਨਾਖਤੀ ਕਾਰਡ ਦਿਖਾ ਕੇ ਸਾਰੀਆਂ ਗੈਰ ਏ.ਸੀ.ਬੱਸਾਂ ਤੇ ਸੂਬੇ ਅੰਦਰ ਚੱਲਣ ਵਾਲੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਵਾਹਨਾਂ ਦੀ ਟਰੈਕਿੰਗ ਲਈ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਲਗਾਉਣ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਸ. ਦਰਸ਼ਨ ਸਿੰਘ ਗਿੱਲ ਜੀ. ਐਮ. ਪੰਜਾਬ ਰੋਡਵੇਜ ਡੀਪੂ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਤੋਂ ਪੰਜਾਬ ਰੋਡਵੇਜ ਡਿਪੂ ਪਠਾਨਕੋਟ ਤੋਂ ਕਰੀਬ 80 ਬੱਸਾਂ ਪੰਜਾਬ ਰੋਡਵੇਜ ਦੀਆਂ ਹਨ ਜੋ ਅਲੱਗ ਅਲੱਗ ਪਠਾਨਕੋਅ ਤੋਂ ਅ੍ਰਮਿਤਸਰ, ਦਿੱਲੀ, ਜਲੰਧਰ,ਚੰਗੀਗੜ੍ਹ, ਚੰਬਾ,ਡਲਹੋਜੀ, ਬਕਲੋਹ ਆਦਿ ਰੂਟ ਤੇ ਚਲਦੀਆਂ ਹਨ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਨੂੰ ਪਠਾਨਕੋਟ ਡੀਪੂ ਤੋਂ ਵੱਖ ਵੱਖ ਰੂਟਾਂ ਲਈ 49 ਬੱਸਾਂ ਚਲਾਈਆਂ ਗਈਆਂ ਅਤੇ ਇਨ੍ਹਾਂ ਬੱਸਾਂ ਵੱਲੋਂ 25921 ਕਿਲੋਮੀਟਰ ਸਫਰ ਤੈਅ ਕੀਤਾ ਗਿਆ । ਪਹਿਲੇ ਦਿਨ 37694 ਰੁਪਏ ਕੀਮਤ ਦਾ ਮਹਿਲਾਵਾਂ ਵੱਲੋਂ ਮੁਫਤ ਬੱਸ ਸਫਰ ਕੀਤਾ ਗਿਆ।

ਇਸ ਸਬੰਧੀ ਮੁਕੇਰੀਆਂ ਨਿਵਾਸੀ ਮਨਜੀਤ ਕੌਰ ਨੇ ਕਿਹਾ ਕਿ ਉਹ ਜਿਲ੍ਹਾ ਪਠਾਨਕੋਟ ਵਿੱਚ ਨੋਕਰੀ ਕਰਦੀ ਹੈ ਅਤੇ ਪ੍ਰਤੀਦਿਨ 40 ਤੋਂ 45 ਕਿਲੋਮੀਟਰ ਸਫਰ ਤੈਅ ਕਰਕੇ ਅਪਣੇ ਕੰਮ ਤੇ ਪਹੁੰਚਦੀ ਹਾਂ ਪੰਜਾਬ ਸਰਕਾਰ ਵੱਲੋਂ ਜੋ ਮਹਿਲਾਵਾਂ ਲਈ ਮੁਫਤ ਬੱਸ ਸਫਰ ਦੀ ਸੇਵਾ ਦਿੱਤੀ ਗਈ ਹੈ ਇਸ ਨਾਲ ਘਰੇਲੂ ਮਹਿਲਾਵਾਂ, ਕੰਮਕਾਜੀ ਮਹਿਲਾਵਾਂ ਅਤੇ ਲੜਕੀਆਂ ਦੇ ਵਿਦਿਆਰਥੀ ਵਰਗ ਵਿੱਚ ਵੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਫ੍ਰੀ ਬੱਸ ਸਫਰ ਦੀ ਸਕੀਮ ਲਈ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੀ ਹੈ। 

LEAVE A REPLY

Please enter your comment!
Please enter your name here