Thursday, October 22, 2026
Home Hoshiarpur ਜਿਲੇ ਵਿੱਚ ਆਏ 253 ਨਵੇ ਪਾਜੇਟਿਵ ਮਰੀਜ, 4 ਮੌਤਾਂ

ਜਿਲੇ ਵਿੱਚ ਆਏ 253 ਨਵੇ ਪਾਜੇਟਿਵ ਮਰੀਜ, 4 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਛੱਕੀ ਲੱਛਣਾ ਵਾਲੇ 2006 ਨਵੇ ਸੈਪਲ ਲੈਣ ਨਾਲ ਅਤੇ 2556 ਸੈਪਲ ਦੀ ਰਿਪੋਰਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇੋ 253 ਨਵੇ ਪਾਜੇਟਿਵ ਮਰੀਜਾ ਦੇ ਕੇਸ ਅਉਣ ਨਾਲ ਕੁੱਲ ਪਾਜੇਟਿਵ ਮਰੀਜਾ ਦੀ ਗਿਣਤੀ 16202 ਹੋ ਗਈ ਹੈ। ਜਿਲੇ ਵਿੱਚ ਕੋਵਿਡ 19 ਦੇ ਲੈਏ ਗਏ ਕੁੱਲ ਸੈਪਲਾ ਦੀ ਗਿਣਤੀ 420122 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 402469 ਸੈਪਲ ਨੈਗਟਿਵ , ਜਦ ਕਿ 3771 ਸੈਪਲਾ ਦੀ ਰਿਪੋਟ ਦਾ ਇੰਤਜਾਰ ਹੈ । 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੈਤਾ ਦੀ ਗਿਣਤੀ 665 ਹੈ , ਐਕÇੁਟਵ ਕੇਸਾ ਦੀ ਗਿਣਤੀ 1193 ਹੈ ਜਦ ਕਿ ਠੀਕ ਹੋ ਕੇ ਘਰ ਗਏ ਮਰੀਜਾ ਦੀ ਗਿਣਤੀ 15684 ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿੇਲੇ ਵਿੱਚ 253 ਮਰੀਜ ਪਾਜੇਟਿਵ ਪਾਏ ਗਏ ਹਨ।

Advertisements

ਹੁਸ਼ਿਆਰਪੁਰ ਸ਼ਾਹਿਰ ਦੇ 23 ਪਾਜੇਟਿਵ ਮਰੀਜ ਹੈ ਤੇ 230 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿਚ 4 ਮੌਤਾ ਹੋਈਆ ਹਨ। 60 ਸਾਲਾ ਔਰਤ ਵਾਸੀ ਭੰਗਲਾ ਦੀ ਮੌਤ ਨਿਜੀ ਹਸਪਤਾਲ ਜਲੰਧਰ (2) 58 ਸਾਲਾ ਔਰਤ ਵਾਸੀ ਬਿਲਾਸਪੁਰ ਦੀ ਮੌਤ ਡੀ ਐਮ ਸੀ ਲੁਧਿਆਣਾ(3) 75 ਸਾਲਾ ਪੁਰਸ਼ ਵਾਸੀ ਬਿਛੋਹੀ ਦੀ ਮੌਤ ਨਿਜੀ ਹਸਪਤਾਲ ਜਲੰਧਰ (4) 67 ਸਾਲਾ ਪੁਰਸ਼ ਵਾਸੀ ਪੱਟੀ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ। ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਾਉਣ, ਭੀੜ ਵਾਲੀਆ ਥਾਾਂ ਤੇ ਜਾਣ ਤੋ ਗੁਰੇਜ ਕਰਨਾ ਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾਂ ਤੇ ਕਰਵਾਉਣੀ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here