ਜਨੌੜੀ ਸਕੂਲ ਵਿਖੇ ਹੋਈ ਚੋਰੀ

ਹਰਿਆਣਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਵਿਖੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ’ਚ ਰਣਜੀਤ ਸਿੰਘ ਪੁੱਤਰ ਰਾਮ ਧੱਜ ਵਾਸੀ ਦਸਮੇਸ਼ ਨਗਰ ਗਲੀ ਨੰ: 5 ਥਾਣਾ ਮਾਡਲ ਟਾਊਨ (ਹੁਸ਼ਿਆਰਪੁਰ) ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਿਹਾ ਹੈ ਤੇ 18 /19 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਨੌੜੀ ਦੀ ਕੰਧ ਟੱਪ ਕੇ ਕੋਈ ਨਾ ਮਾਲੂਮ ਵਿਅਕਤੀਆਂ ਨੇ ਸਕੂਲ ’ਚ ਲੱਗੀਆਂ ਪਾਣੀ ਪੀਣ ਵਾਲੀਆ ਟੂਟੀਆਂ ਚੋਰੀ ਕਰ ਕੇ ਲੈ ਗਏ ਹਨ।

Advertisements

ਜਿੰਨਾ ਦੀ ਅਸੀ ਹੁਣ ਤੱਕ ਭਾਲ ਕਰਦੇ ਰਹੇ ਹੁਣ ਸਾਨੂੰ ਹੁਣ ਪਤਾ ਲੱਗਾ ਕਿ ਸਾਡੇ ਸਕੂਲ ’ਚੋ ਨੀਰਜ ਕੁਮਾਰ ਉਰਫ਼ ਪੰਮੂ ਪੁੱਤਰ ਸੁੰਦਰ ਲਾਲ ਵਾਸੀ ਗੁਜਰਾਲਾਂ ਮੁਹੱਲਾ ਜਨੌੜੀ ਅਤੇ ਨਾ ਮਲੁਮ ਵਿਅਕਤੀ ਸਕੂਲ ਦੀ ਕੰਧ ਟੱਪ ਕੇ ਸਕੂਲ ਅੰਦਰ ਦਾਖਲ ਹੋਏ ਤੇ ਸਕੂਲ ’ਚ ਲੱਗੀਆਂ ਪਾਣੀ ਪੀਣ ਵਾਲੀਆਂ ਟੂਟੀਆਂ ਖ਼ੋਲ ਕੇ ਚੋਰੀ ਕਰ ਕੇ ਲੈ ਗਏ ਹਨ। ਹਰਿਆਣਾ ਪੁਲਿਸ ਨੇ ਪ੍ਰਿੰਸੀਪਲ ਰਣਜੀਤ ਸਿੰਘ ਦੀ ਬਿਆਨ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 457, 380 ਆਈ.ਪੀ.ਸੀ ਅਧੀਨ ਮਾਮਲਾ ਦਰਜ਼ ਕਰ ਕੇ ਅਗਲ਼ਰੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here