ਦੋਆਬਾ ਕਿਸਾਨ ਯੂਨੀਅਨ ਵਲੋਂ ਮਾਹਿਲਪੁਰ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ

ਮਾਹਿਲਪੁਰ (ਦ ਸਟੈਲਰ ਨਿਊਜ਼)। ਰਿਪੋਰਟ-ਜਸਵਿੰਦਰ ਹੀਰ। ਦੋਆਬਾ ਕਿਸਾਨ ਯੂਨੀਅਨ ਜਲੰਧਰ ਕੈਂਟ ਦੇ ਪ੍ਰਧਾਨ ਸੁਖਬੀਰ ਸਿੰਘ ਕੁੱਕੜ ਪਿੰਡ ਨੇ ) ਮਾਹਿਲਪੁਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਅੰਦੋਲਨ ਸਮੱਰਥਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਕਣਕ ਦੀ ਫ਼ਸਲ ਸਾਂਭਣ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਧਰਨੇ ਨੂੰ ਮਜ਼ਬੂਤ ਕਰਨ ਲਈ ਦਿੱਲੀ ਬਾਰਡਰਾਂ ਤੇ ਪਹੁੰਚਣ ਤੇ ਤਨ ਮਨ ਧਨ ਨਾਲ ਸਹਿਯੋਗ ਦੇਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਕਣਕ ਦੀ ਫ਼ਸਲ ਨੂੰ ਵੇਚਣ ਸਬੰਧੀ ਆਉਣ ਵਾਲੀ ਕਿਸੇ ਵੀ ਸਮੱਸਿਆ ਨੂੰ ਇਲਾਕੇ ਦੇ ਅੰਦੋਲਨ ਸਮੱਰਥਕਾਂ ਨਾਲ ਸਾਂਝਾ ਕਰਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਵੀ ਕਿਹਾ।

Advertisements

ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਜੀ ਆਪਣੇ ਇਲਾਕੇ ਦੇ ਸਮੱਰਥਕਾਂ ਅਤੇ ਮਾਹਿਲਪੁਰ ਦੇ ਇਲਾਕੇ ਦੇ ਸਮੂਹ ਸਮੱਰਥਕਾਂ ਨਾਲ ਮਿਲਕੇ ਲਗਾਤਾਰ ਚਾਰ ਮਹੀਨਿਆਂ ਤੋਂ ਦਿੱਲੀ ਸਿੰਘੂ ਬਾਰਡਰ ਤੇ ਮੇਨ ਸਟੇਜ ਦੇ ਬਿਲਕੁਲ ਨਜ਼ਦੀਕ ਕੌਫ਼ੀ ਦਾ ਲੰਗਰ ਚਲਾ ਰਹੇ ਹਨ ਤੇ ਪੰਜਾਬ ਤੋਂ ਜਾਣ ਵਾਲੇ ਬਜ਼ੁਰਗਾਂ ਮਾਤਾਵਾਂ ਭੈਣਾਂ ਦੀ ਰਿਹਾਇਸ਼ ਲਈ ਪ੍ਰਬੰਧ ਵੀ ਕਰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ ਪਿੰਦਾ, ਤਲਵਿੰਦਰ ਸਿੰਘ ਹੀਰ, ਗੁਰਦੀਪ ਸਿੰਘ ਬੂੜੋ ਬਾੜੀ,ਸਰਬਦਿਆਲ ਸਿੰਘ ਬੈਂਸ, ਗੁਰਮਿੰਦਰ ਕੈਂਡੋਵਾਲ, ਸੀਤਾਰਾਮ ਕੌਂਸਲਰ, ਜਸਵਿੰਦਰ ਸਿੰਘ ਬੰਗਾ, ਬਲਜੀਤ ਸਿੰਘ ਕੁੱਕੀ, ਖੁਸ਼ਵੰਤ ਸਿੰਘ, ਅਮਨਦੀਪ ਸਿੰਘ, ਸਾਬੀ ਮਰੂਲਾ,ਮਨੀ ਬਿਹਾਲਾ ਮੌਜੂਦ ਸਨ।

LEAVE A REPLY

Please enter your comment!
Please enter your name here