ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਬੀ ਸਿੰਘ ਨੇ ਹੁਸ਼ਿਆਰਪੁਰ ਦੌਰੇ ਦੌਰਾਨ ਸਿਵਲ ਸਰਜਨ ਡਾ. ਰਣਜੀਤ ਘੋਤੜਾ ਨਾਲ ਕੀਤੇ ਵਿਸ਼ੇਸ਼ ਗੱਲਬਾਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਅੰਦਰ ਕੋਵਿਡ 19 ਮਹਾਂਮਾਰੀ ਦੇ ਮੱਦੇ ਨਜਰ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਜਿਨਾਂ ਵਿੱਚ ਕੋਵਿਡ ਟੀਕਾਂਕਰਨ ,ਕੋਵਿਡ ਸੈਪਲਿੰਗ, ਕੰਨਟੈਕਟ ਟਰੇਸਿੰਗ, ਮਾਈਕਰੋਕੰਨਟੇਨਮੈਟ ਜੋਨ, ਆਈਸੋਲੇਸ਼ਨ ਵਾਰਡ, ਕੋਵਿਡ ਪਾਜੇਟਿਵ ਮਰੀਜਾਂ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲੱਬਤਾ, ਆਕਸੀਜਨ, ਦਵਾਈਆਂ ਸਬੰਧੀ ਸਮੱਖਿਆ ਵੱਜੋਂ ਡਾ. ਜੀ.ਬੀ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਵੱਲੋ ਆਪਣੇ ਹੁਸ਼ਿਆਰਪੁਰ ਦੌਰੇ ਦੌਰਾਨ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ ।

Advertisements

ਇਸ ਮੋਕੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੋਰ, ਡਾ. ਸ਼ਲੇਸ਼ ਕੁਮਾਰ ਵੀ ਮੌਜੂਦ ਰਹੇ । ਉਪਰੰਤ ਉਹਨਾਂ ਸਿਹਤ ਵਿਭਾਗ ਦੇ ਸਮੂਹ ਮੈਡੀਕਲ, ਪੈਰਾਮੈਡੀਕਲ ਸਟਾਫ ਦੇ ਨਾਲ ਹੋਰ ਕਰੋਨਾ ਜੋਧਿਆਂ ਵੱਲੋ ਕੰਮ ਕਰ ਰਹੇ ਸਮੂਹ ਸਟਾਫ ਦੀ ਕੋਰੋਨਾ ਮਹਾਂਮਾਰੀ ਦੋਰਾਨ ਅਣਥੱਕ ਸੇਵਾਵਾਂ ਦੇਣ ਦੀ ਸਲਾਘਾਂ ਕਰਨ ਦੇ ਨਾਲ ਨਾਲ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਕਿਹਾ ਤਾਂ ਜੋ ਉਹਨਾਂ ਦੇ ਸਹਿਯੋਗ ਨਾਲ ਵਿਭਾਗ ਇਸ ਬਿਮਾਰੀ ਨੂੰ ਹਰਾ ਸਕਦਾ ਹੈ ।

LEAVE A REPLY

Please enter your comment!
Please enter your name here